Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਦਾ ਪੱਧਰ ਡਿੱਗ ਕੇ 78ਵੇਂ ਸਥਾਨ ‘ਤੇ ਖਿਸਕਿਆ

Posted on May 3rd, 2014


ਵਾਸ਼ਿੰਗਟਨ- ਮੀਡੀਆ ‘ਤੇ ਨਿਗਰਾਨੀ ਰੱਖਣ ਵਾਲੇ ਇੱਕ ਕੌਮਾਂਤਰੀ ਸੰਗਠਨ ਨੇ ਜਾਰੀ ਇੱਕ ਸਾਲਾਨਾ ਰਿਪੋਰਟ ਵਿੱਚ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿੱਚ ਭਾਰਤ ਨੂੰ ਨਿਰਾਸ਼ਾ ਜਨਕ ਤਰੀਕੇ ਨਾਲ 78ਵੇਂ ਸਥਾਨ ‘ਤੇ ਰੱਖਿਆ ਤੇ ਇਸ ਵਿੱਚ ਕਿਹਾ ਹੈ ਕਿ ਦੇਸ਼ ਵਿੱਚ ਆਮ ਚੋਣਾਂ ਤੋਂ ਪਹਿਲਾਂ ਮੀਡੀਆ ਸੰਸਥਾਵਾਂ ਦੇ ਮਾਲਕਾਂ ਦੇ ਵਧਦੇ ਦਖਲ ਕਾਰਨ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਦਾ ਪੱਧਰ ਡਿਗ ਗਿਆ ਹੈ।

‘ਫਰੀਡਮ ਆਫ ਪ੍ਰੈਸ 2014′ ਵਿੱਚ ਕਿਹਾ ਗਿਆ ਕਿ ‘ਭਾਰਤ ਦਾ ਸਕੋਰ ਇੱਕ ਅੰਕ ਡਿਗ ਕੇ .39 ਪਹੁੰਚ ਗਿਆ ਹੈ, ਜੋ ਦਿਖਾਉਂਦਾ ਹੈ ਕਿ 2014 ਦੀਆਂ ਚੋਣਾਂ ਤੋਂ ਪਹਿਲਾਂ ਮੀਡੀਆ ਸੰਸਥਾਵਾਂ ਦੇ ਮਾਲਕਾਂ ਵੱਲੋਂ ਵਿਸ਼ਾ-ਵਸਤੂ ‘ਤੇ ਦਖਲ ਵਧ ਰਿਹਾ ਹੈ।’ ਸਾਲ 1941 ਵਿੱਚ ਸਥਾਪਤ ਐਨ ਜੀ ਓ ‘ਫਰੀਡਮ ਹਾਊਸ’ ਵੱਲੋਂ ਛਪੀ ਰਿਪੋਰਟ ਨੇ ਚੀਨ ਨੂੰ 183 ਅਤੇ ਪਾਕਿਸਤਾਨ ਨੂੰ141ਵੇਂ ਸਥਾਨ ‘ਤੇ ਰੱਖਿਆ ਹੈ।



Archive

RECENT STORIES