Posted on May 4th, 2014

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਕਰਵਾਇਆ ਗਿਆ ਚੋਣ ਸਰਵੇਖਣ
ਅੰਮ੍ਰਿਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਕਰਵਾਏ ਗਏ ਇਕ ਚੋਣ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨੂੰ ਪਈਆਂ ਵੋਟਾਂ ਕਾਂਗਰਸ ਨਾਲੋਂ ਭਾਜਪਾ ਉਮੀਦਵਾਰ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦੀਆਂ ਹਨ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੇ ਕਾਂਗਰਸ ਅਤੇ ਭਾਜਪਾ ਨੂੰ ਵੋਟ ਪਾਉਣ ਦੀ ਥਾਂ ‘ਆਪ’ ਨੂੰ ਵੋਟ ਪਾਉਣ ਨੂੰ ਪਹਿਲੀ ਦਿੱਤੀ ਹੈ।
ਰਾਜਨੀਤੀ ਵਿਗਿਆਨ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਹਰਪ੍ਰੀਤ ਮਾਂਗਟ ਅਤੇ ਐਮ.ਫਿਲ. ਦੀ ਵਿਦਿਆਰਥਣ ਸੁਖਪ੍ਰੀਤ ਕੌਰ ਵੱਲੋਂ ਕੀਤੇ ਗਏ ਇਸ ਚੋਣ ਸਰਵੇਖਣ ਵਿੱਚ ਸ਼ਹਿਰ ਦੇ ਦੋ ਸੌ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ। ਡਾ. ਮਾਂਗਟ ਨੇ ਕਿਹਾ ਕਿ ਇਨ੍ਹਾਂ ਦੋ ਸੌ ਵੋਟਰਾਂ ਵਿੱਚ 82 ਉਹ ਵੋਟਰ ਸ਼ਾਮਲ ਹਨ, ਜਿਨ੍ਹਾਂ ਐਤਕੀਂ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਸਰਵੇਖਣ ਅਨੁਸਾਰ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਵਿੱਚੋਂ 36.5 ਫੀਸਦ ਦਾ ਇਹ ਕਹਿਣਾ ਸੀ ਕਿ ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਨੂੰ ਵੋਟ ਪਾਈ ਹੈ ਜਦੋਂਕਿ 28.04 ਫੀਸਦ ਨੇ ਕਾਂਗਰਸ ਅਤੇ 16 ਫੀਸਦ ਨੇ ਭਾਜਪਾ ਨੂੰ ਵੋਟ ਪਾਏ ਜਾਣ ਦਾ ਖੁਲਾਸਾ ਕੀਤਾ।
ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 2012 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਭਾਜਪਾ-ਅਕਾਲੀ ਗੱਠਜੋੜ ਨੂੰ ਘੱਟ ਵੋਟਾਂ ਪਈਆਂ ਹਨ। ਘੱਟੋ-ਘੱਟ 31.35 ਫੀਸਦ ਵੋਟਰਾਂ (ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਛੱਡ ਕੇ) ਨੇ 2012 ਵਿੱਚ ਕਾਂਗਰਸ ਨੂੰ ਵੋਟ ਪਾਈ ਸੀ ਜਦੋਂਕਿ 27 ਫੀਸਦ ਨੇ ਭਾਜਪਾ ਨੂੰ ਵੋਟ ਪਾਈ ਸੀ। ਬਾਕੀਆਂ ਵਿੱਚੋਂ ਕਿਸੇ ਨੇ ਵੋਟ ਹੀ ਨਹੀਂ ਸੀ ਪਾਈ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ ਪਾਈ ਸੀ। ਡਾ. ਮਾਂਗਟ ਦਾ ਕਹਿਣਾ ਹੈ ਕਿ 2012 ਵਿੱਚ ਕਾਂਗਰਸ ਨੂੰ ਜਿੰਨੀਆਂ ਵੋਟਾਂ ਪਈਆਂ ਸਨ, ਉਸ ਵਿੱਚੋਂ ਤੀਜਾ ਹਿੱਸਾ ਘਾਟਾ ਪਿਆ ਹੈ ਜਦੋਂਕਿ ਭਾਜਪਾ ਨੂੰ ਇਸ ਵਾਰ 62 ਫੀਸਦ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਦੀਆਂ ਨੁਕਸਾਨੀਆਂ ਹੋਈਆਂ ਵੋਟਾਂ ਦਾ 55 ਫੀਸਦ ਹਿੱਸਾ ‘ਆਪ’ ਵੱਲ ਗਿਆ ਜਦੋਂਕਿ 35 ਫੀਸਦੀ ਵੋਟਰਾਂ ਦਾ ਝੁਕਾਅ ਭਾਜਪਾ ਵੱਲ ਗਿਆ। ਡਾ. ਮਾਂਗਟ ਦਾ ਕਹਿਣਾ ਹੈ ਕਿ ਰਹਿੰਦੇ ਦਸ ਫੀਸਦ ਵੋਟਰਾਂ ਨੇ ਜਾਂ ਤਾਂ ਵੋਟ ਨਹੀਂ ਪਾਈ ਜਾਂ ਫਿਰ ਜਿਸ ਪਾਰਟੀ ਨੂੰ ਪਾਈ, ਉਹ ਦੱਸਣ ਤੋਂ ਗੁਰੇਜ਼ ਕੀਤਾ।
ਡਾ. ਮਾਂਗਟ ਅਨੁਸਾਰ ਭਾਜਪਾ ਨੂੰ ਇਸ ਵਾਰ ਵੱਧ ਨੁਕਸਾਨ ਹੋਇਆ ਕਿ ਉਸ ਦੀ 70 ਫੀਸਦ ਵੋਟ ‘ਆਪ’ ਨੂੰ ਪਈ ਜਦੋਂਕਿ 30 ਫੀਸਦ ਵੋਟ ਕਾਂਗਰਸ ਨੂੰ ਪਈ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026