Posted on May 5th, 2014

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਅਤੇ ਪਾਰਟੀ ਦੇ ਜੰਮੂ-ਕਸ਼ਮੀਰ ਦੇ ਮੁਖੀ ਭਗਵਾਨ ਸਿੰਘ ਚੌਹਾਨ ਨੇ ਯੋਗੀ ਬਾਬਾ ਰਾਮਦੇਵ ਦਾ ਸਿਰ ਲਿਆਉਣ ਵਾਲੇ ਲਈ ਇੱਕ ਕਰੋੜ ਰੁਪਏ ਦਾ ਇਨਾਮ ਐਲਾਨ ਕੀਤਾ ਹੈ। ਚੌਹਾਨ ਦਾ ਕਹਿਣਾ ਹੈ ਕਿ ਰਾਮਦੇਵ ਨੇ ਗਰੀਬਾਂ ਦੀਆਂ ਝੌਂਪੜੀਆਂ ਵਿੱਚ ਜਾ ਕੇ ਰਾਹੁਲ ਗਾਂਧੀ ਦੇ ਹਨੀਮੂਨ ਮਨਾਉਣ ਦੀ ਗੱਲ ਕਹਿ ਕੇ ਨਾ ਸਿਰਫ ਦਲਿਤ ਔਰਤਾਂ, ਬਲਕਿ ਪੂਰੀ ਔਰਤ ਜਾਤ ਦਾ ਅਪਮਾਨ ਕੀਤਾ ਹੈ। ਪਾਰਟੀ ਜਨਰਲ ਸਕੱਤਰ ਨਰਿੰਦਰ ਕਸ਼ਯਪ ਨੇ ਚੌਹਾਨ ਦੇ ਇਸ ਬਿਆਨ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਇਹ ਠੀਕ ਨਹੀਂ ਹੈ।
ਇਥੇ ਬਸ ਸਟੈਂਡ ਨੇੜੇ ਬਹੁਜਨ ਸਮਾਜ ਪਾਰਟੀ ਕਾਰਕੁਨਾਂ ਨੇ ਰਾਮਦੇਵ ਦਾ ਪੁਤਲਾ ਫੂਕ ਕੇ ਰੋਸ ਵਿਖਾਵਾ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਰਾਮਦੇਵ ਨੇ ਇਤਰਾਜ਼ ਯੋਗ ਬਿਆਨ ਦੇ ਕੇ ਦਲਿਤ ਸਮਾਜ ਅਤੇ ਔਰਤ ਜਾਤ ਦਾ ਅਪਮਾਨ ਕੀਤਾ ਹੈ। ਇਸ ਦੌਰਾਨ ਪਾਰਟੀ ਉਮੀਦਵਾਰ ਭਗਵਾਨ ਸਿੰਘ ਚੌਹਾਨ ਨੇ ਕਿਹਾ ਕਿ ਸਾਰੇ ਸੰਤ, ਗੁਰੂ ਤੇ ਬਾਬਾ ਸਾਹਿਬ ਅੰਬੇਡਕਰ ਮਹਿਲਾ ਜਾਤੀ ਦਾ ਸਨਮਾਨ ਕਰਦੇ ਸਨ ਅਤੇ ਉਨ੍ਹਾਂ ਨੇ ਔਰਤਾਂ ਨੂੰ ਬਰਾਬਰੀ ਦਾ ਦਰਜਾ ਹੀ ਨਹੀਂ ਦਿੱਤਾ, ਬਲਕਿ ਉਨ੍ਹਾਂ ਨੂੰ ਪੂਜਣ ਯੋਗ ਸਥਾਨ ਦਿੱਤਾ ਸੀ, ਪ੍ਰੰਤੂ ਰਾਮਦੇਵ ਨੇ ਆਪਣੇ ਇਸ ਬਿਆਨ ਦੇ ਜ਼ਰੀਏ ਔਰਤਾਂ ਦੇ ਬਾਰੇ ਜੋ ਮਾੜੀ ਸ਼ਬਦਾਵਲੀ ਵਰਤੀ, ਉਹ ਮੁਆਫੀ ਲਾਇਕ ਨਹੀਂ। ਬਾਅਦ ਵਿੱਚ ਭਗਵਾਨ ਸਿੰਘ ਚੌਹਾਨ ਨੇ ਕਿਹਾ ਕਿ ਕਲਕੱਤਾ ਦੀ ਮਾਂ ਕਾਲੀ ਆਪਣੇ ਗਲੇ ਵਿੱਚ ਪਾਪੀਆਂ ਦੇ ਸਿਰਾਂ ਦੀ ਮਾਲਾ ਪਹਿਨਦੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਰਾਮਦੇਵ ਦਾ ਸਿਰ ਕੱਟ ਕੇ ਲਿਆਏਗਾ, ਉਸ ਨੂੰ ਉਹ ਇੱਕ ਕਰੋੜ ਰੁਪਏ ਇਨਾਮ ਦੇਣਗੇ। ਉਨ੍ਹਾਂ ਕਿਹਾ ਕਿ ਗਰੀਬ ਕਿਸੇ ਵੀ ਜਾਤ ਦਾ ਹੋ ਸਕਦਾ ਹੈ। ਲਿਹਾਜਾ ਇਹ ਪੂਰੀ ਔਰਤ ਜਾਤ ਦੇ ਸਨਮਾਨ ਦਾ ਵਿਸ਼ਾ ਹੈ। ਉਹ ਆਪਣੀ ਗੱਲ ‘ਤੇ ਕਾਇਮ ਹਨ ਅਤੇ ਇਸ ਤੋਂ ਉਹ ਪਿੱਛੇ ਨਹੀਂ ਹਟਣ ਵਾਲੇ।
ਬਹੁਜਨ ਸਮਾਜ ਪਾਰਟੀ ਨੇ ਚੌਹਾਨ ਦੇ ਇਸ ਬਿਆਨ ਤੋਂ ਪੈਰ ਪਿੱਛੇ ਖਿੱਚ ਲਏ ਹਨ। ਪਾਰਟੀ ਜਨਰਲ ਸਕੱਤਰ ਨਰਿੰਦਰ ਕਸ਼ਯਪ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਚੌਹਾਨ ਦੇ ਉਕਤ ਬਿਆਨ ਸੰਬੰਧੀ ਪਤਾ ਨਹੀਂ, ਪ੍ਰੰਤੂ ਜੇ ਉਨ੍ਹਾਂ ਅਜਿਹਾ ਕਿਹਾ ਹੈ ਤਾਂ ਇਹ ਠੀਕ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ। ਐਸ ਐਸ ਪੀ ਸੁਸ਼ੀਲ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਬਿਆਨ ਦੇ ਬਾਰੇ ਜਾਣਕਾਰੀ ਨਹੀਂ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਕੋਈ ਅਜਿਹਾ ਬਿਆਨ ਦਿੰਦਾ ਹੈ ਤਾਂ ਫਿਰ ਇਸ ਸੰਬੰਧ ਵਿੱਚ ਕੀਤੀ ਜਾਣ ਵਾਲੀ ਕਾਰਵਾਈ ‘ਤੇ ਵਿਚਾਰ ਕੀਤਾ ਜਾਏਗਾ, ਫਿਲਹਾਲ ਉਹ ਇਸ ਬਾਰੇ ਵਿੱਚ ਕੁਝ ਨਹੀਂ ਕਹਿ ਸਕਦੇ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026