Posted on May 7th, 2014

ਨੌਜਵਾਨ ਨੂੰ ਅਗਵਾ ਕਰ ਝੂਠੇ ਮੁਕਾਬਲੇ ਵਿੱਚ ਮਾਰਨ ਦਾ ਦੋਸ਼
ਰੋਪੜ- ਡੀ ਜੀ ਪੀ ਸਤੀਸ਼ ਕੁਮਾਰ ਸ਼ਰਮਾ ਸਮੇਤ ਸਾਬਕਾ ਡੀ ਆਈ ਜੀ, ਐਸ ਪੀ ਐਸ ਬਸਰਾ, ਸਾਬਕਾ ਡੀ ਐਸ ਪੀ ਬਲਕਾਰ ਸਿੰਘ ਅਤੇ ਸਾਬਕਾ ਏ ਐਸ ਆਈ ਗੁਰਚਰਨ ਸਿੰਘ ਉੱਤੇ ਇੱਕ ਨੌਜਵਾਨ ਨੂੰ ਅਗਵਾ ਕਰ ਕੇ ਝੂਠੇ ਪੁਲਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਜ਼ਿਲਾ ਅਦਾਲਤ ਨੇ ਦੋਸ਼ ਤੈਅ ਕਰਨੇ ਸਨ, ਪ੍ਰੰਤੂ ਡੀ ਜੀ ਪੀ ਸਤੀਸ਼ ਕੁਮਾਰ ਸ਼ਰਮਾ ਵੱਲੋਂ ਮੰਗੀ 15 ਦਿਨ ਦੀ ਛੋਟ ਦੇ ਬਾਅਦ ਅਦਾਲਤ ਨੇ ਹੁਣ ਇਸ ਮਾਮਲੇ ਦੀ ਸੁਣਵਾਈ ਲਈ 26 ਮਈ ਤੈਅ ਕੀਤੀ ਹੈ। ਇਸ ਦਿਨ ਪੁਲਸ ਅਧਿਕਾਰੀਆਂ ‘ਤੇ ਦੋਸ਼ ਤੈਅ ਹੋ ਸਕਦੇ ਹਨ। ਇਥੇ ਸਾਬਕਾ ਡੀ ਆਈ ਜੀ, ਐਸ ਪੀ ਐਸ ਬਸਰਾ ਅਤੇ ਸਾਬਕਾ ਡੀ ਐਸ ਪੀ ਬਲਕਾਰ ਸਿੰਘ ਅਦਾਲਤ ਵਿੱਚ ਪੇਸ਼ ਹੋਏ, ਪਰ ਗੁਰਚਰਨ ਸਿੰਘ ਨੇ ਪੇਸ਼ੀ ‘ਤੇ ਨਾ ਆਉਣ ਦਾ ਮੈਡੀਕਲ ਭੇਜਿਆ ਸੀ।
ਇਸ ਮਾਮਲੇ ਵਿੱਚ ਐਡੀਸ਼ਨਲ ਜੱਜ ਕੇ ਐਸ ਸੁੱਲਰ ਦੀ ਅਦਾਲਤ ਨੇ ਅਧਿਕਾਰੀਆਂ ਵੱਲੋਂ ਕੇਸ ਰੱਦ ਕਰਨ ਲਈ ਅਰਜ਼ੀ ਨੂੰ ਰੱਦ ਕਰਦੇ ਹੋਏ ਇਸ ਕੇਸ ਵਿੱਚ 21 ਅਪਰੈਲ ਨੂੰ ਅਗਲੀ ਤਰੀਕ ਛੇ ਮਈ ਤੈਅ ਕੀਤੀ ਸੀ। ਡੀ ਜੀ ਪੀ ਸ਼ਰਮਾ ਨੇ ਇੱਕ ਤੋਂ 16 ਮਈ ਤੱਕ ਵਿਦੇਸ਼ੀ ਦੌਰੇ ‘ਤੇ ਜਾਣ ਲਈ 15 ਦਿਨ ਦੀ ਮੋਹਲਤ ਲਈ ਹੋਈ ਹੈ, ਜਿਸ ‘ਤੇ ਅਦਾਲਤ ਨੇ ਹੁਣ ਇਸ ਦੀ ਸੁਣਵਾਈ 25 ਮਈ ਨੂੰ ਰੱਖੀ ਹੈ। ਇਸ ਵਿੱਚ ਕਤਲ ਕਰਨ ਦੀ ਧਾਰਾ ਜੁੜਨ ਨਾਲ ਕੱਲ੍ਹ ਇਥੇ ਇਹ ਮਾਮਲਾ ਐਡੀਸ਼ਨਲ ਜੱਜ ਦੀ ਅਦਾਲਤ ਤੋਂ ਸੈਸ਼ਨ ਜੱਜ ਅਮਰਜੋਤ ਕੌਰ ਭੱਟੀ ਦੀ ਅਦਾਲਤ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਨੌਜਵਾਨ ਨੂੰ ਅਗਵਾ ਕਰਨ ਦੇ ਇਸ ਪਿਛਲੀ ਪੇਸ਼ੀ ਵਿੱਚ ਕਤਲ ਅਤੇ ਲਾਸ਼ ਖੁਰਦ ਬੁਰਦ ਕਰਨ ਦੀਆਂ ਧਾਰਾਵਾਂ ਵੀ ਜੁੜ ਚੁੱਕੀਆਂ ਹਨ।
ਜਿ਼ਕਰ ਯੋਗ ਹੈ ਕਿ ਮੋਰਿੰਡਾ ਦੇ ਪਿੰਡ ਅਮਰਪਾਲੀ ਦੇ ਅਜੈਬ ਸਿੰਘ ਨੇ ਪੁਲਸ ਦੇ ਮੌਜੂਦਾ ਡੀ ਜੀ ਪੀ, ਐਸ ਕੇ ਸ਼ਰਮਾ, ਸਾਬਕਾ ਡੀ ਆਈ ਜੀ, ਐਸ ਪੀ ਐਸ ਬਸਰਾ, ਸਾਬਕਾ ਡੀ ਐਸ ਪੀ ਬਲਕਾਰ ਸਿੰਘ ਅਤੇ ਸਾਬਕਾ ਏ ਐਸ ਆਈ ਗੁਰਚਰਨ ਸਿੰਘ ਖਿਲਾਫ ਦੋਸ਼ ਲਾਏ ਹਨ ਕਿ ਇਨ੍ਹਾਂ ਨੇ ਉਨ੍ਹਾਂ ਦੇ ਬੇਟੇ ਕੁਲਦੀਪ ਸਿੰਘ (20) ਨੂੰ 1992 ਵਿੱਚ ਅਗਵਾ ਕਰ ਕੇ ਉਸ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। 24 ਅਕਤੂਬਰ 1998 ਨੂੰ ਅਦਾਲਤ ਦੇ ਹੁਕਮ ‘ਤੇ ਇਨ੍ਹਾਂ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਮਾਰਿਆ ਗਿਆ ਨੌਜਵਾਨ ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗ੍ਰੈਜੂਏਸ਼ਨ ਕਰ ਰਿਹਾ ਸੀ ਤੇ ਪੁਲਸ ਨੇ ਉਸ ਨੂੰ ਅਗਵਾ ਕਰ ਲਿਆ ਸੀ। ਪਿਤਾ ਅਜੈਬ ਸਿੰਘ ਅਪਣੇ ਬੇਟੇ ਦਾ ਪਤਾ ਕਰਨ ਪੁਲਸ ਕੋਲ ਗਏ ਤਾਂ ਪੁਲਸ ਨੇ ਕੁਲਦੀਪ ਦੇ ਹਿਰਾਸਤ ਵਿੱਚ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ 15 ਮਈ 1991 ਨੂੰ ਓਦੋਂ ਦੇ ਐਸ ਐਸ ਪੀ ਪਟਿਆਲਾ ਵੱਲੋਂ ਇੱਕ ਅੰਗਰੇਜ਼ੀ ਅਖਬਾਰ ਵਿੱਚ ਬਿਆਨ ਛਪਿਆ ਕਿ ਕੁਲਦੀਪ ਸਿੰਘ ਇੱਕ ਮਈ ਨੂੰ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਇਸ ਪਿੱਛੋਂ ਅਜੈਬ ਸਿੰਘ ਨੇ ਇਨਸਾਫ ਦੀ ਗੁਹਾਰ ਲਾਈ। ਓਦੋਂ ਇਸ ਮਾਮਲੇ ਵਿੱਚ ਕੁਝ ਨਾ ਹੋ ਸਕਿਆ, ਪਰ 1998 ਵਿੱਚ ਉਕਤ ਚਾਰਾਂ ਪੁਲਸ ਅਫਸਰਾਂ ਖਿਲਾਫ ਧਾਰਾ 364 ਅਤੇ 354 ਆਈ ਪੀ ਸੀ ਦਾ ਕੇਸ ਦਰਜ ਹੋਇਆ ਸੀ। ਹੁਣ ਇਸ ਮਾਮਲੇ ਵਿੱਚ ਕਤਲ ਕਰਨ ਦੀ ਧਾਰਾ 302 ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਧਾਰਾ 201 ਲਾਈ ਜਾ ਚੁੱਕੀ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026