Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇੰਗਲੈਂਡ 'ਚ ਬਜ਼ੁਰਗ ਸਿੱਖ 'ਤੇ ਹਮਲਾ ਕਰਨ ਵਾਲੀ ਗੋਰੀ ਨੂੰ 2 ਸਾਲ ਕੈਦ

Posted on May 10th, 2014

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕਵੈਂਟਰੀ ਸ਼ਹਿਰ ਦੇ ਸਿਟੀ ਸੈਂਟਰ ਵਿਖੇ ਬੀਤੇ ਵਰ੍ਹੇ ਅਗਸਤ ਵਿੱਚ ਇੱਕ 80 ਸਾਲਾ ਬਜ਼ੁਰਗ ਸਿੱਖ ਜੋਗਿੰਦਰ ਸਿੰਘ 'ਤੇ ਹਮਲਾ ਕਰਨ ਵਾਲੀ 19 ਸਾਲਾ ਗੋਰੀ ਲੜਕੀ ਕੋਰਲ ਮਿਲਰਚੈੱਪ ਵਾਸੀ ਵੈਕਨ ਨੂੰ ਲਮਿੰਗਟਨ ਅਦਾਲਤ ਨੇ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਤੇ ਇਸ ਦੇ ਨਾਲ ਹੀ ਚੋਰੀ ਦੇ ਦੋਸ਼ ਵਿਚ ਉਸ ਨੂੰ 20 ਮਹੀਨੇ ਦੀ ਹੋਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਜੱਜ ਸੈਲਵੀਆ ਡੀ ਬੈਰਟੋਡੈਨੋ ਨੇ ਕੋਰਲ ਮਿਲਰਚੈੱਪ ਨੂੰ ਕਿਹਾ ਕਿ ''ਤੂ ਮਿ: ਸਿੰਘ ਨੂੰ ਬੇਇੱਜ਼ਤ ਕੀਤਾ ਸੀ | ਉਹ ਉਮਰ ਦੇ ਹਿਸਾਬ ਨਾਲ ਬਹੁਤ ਹੀ ਸਤਿਕਾਰਯੋਗ ਸਨ, ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਸੀ | ਉਹ ਤੈਨੂੰ ਧਮਕਾ ਨਹੀਂ ਸਕਦੇ ਸਨ | ਉਹ ਇੱਕ ਸਿਆਣੇ ਵਿਅਕਤੀ ਸਨ, ਤੈਨੂੰ ਉਨ੍ਹਾਂ ਤੋਂ ਪਰੇ ਚਲੇ ਜਾਣਾ ਚਾਹੀਦਾ ਸੀ |'' 

ਵਰਣਨਯੋਗ ਹੈ ਕਿ 19 ਸਾਲਾ ਕੋਰਲ ਮਿਲਰਚੈੱਪ ਨੇ ਬੀਤੇ ਸਾਲ ਅਗਸਤ ਮਹੀਨੇ ਵਿਚ 80 ਸਾਲਾ ਜੋਗਿੰਦਰ ਸਿੰਘ 'ਤੇ ਹਮਲਾ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਲੱਤਾਂ ਮਾਰੀਆਂ ਅਤੇ ਧੱਕਾ ਮਾਰਿਆ ਅਤੇ ਉਨ੍ਹਾਂ 'ਤੇ ਥੁੱਕਿਆ ਵੀ ਸੀ ਜਿਸ ਦੌਰਾਨ ਉਨ੍ਹਾਂ ਦੀ ਦਸਤਾਰ ਲੱਥ ਗਈ ਸੀ ਤੇ ਉਹ ਬੁਰੀ ਤਰਾਂ ਜ਼ਖ਼ਮੀ ਹੋ ਗਏ ਸਨ | ਉਨ੍ਹਾਂ ਨੂੰ ਬਾਅਦ ਵਿੱਚ ਇਲਾਜ ਲਈ ਸਥਾਨਕ ਹਸਤਪਾਲ ਭੇਜਿਆ ਗਿਆ ਸੀ | ਕੈਨਕ ਪਾਰਕ ਵਾਸੀ ਜੋਗਿੰਦਰ ਸਿੰਘ ਦੀ ਇਲਾਜ ਦੌਰਾਨ ਨਵੰਬਰ 2013 ਵਿੱਚ ਮੌਤ ਹੋ ਗਈ ਸੀ | ਇਸ ਘਟਨਾ ਨੂੰ ਮੋਬਾਇਲ 'ਤੇ ਰਿਕਾਰਡ ਕਰਕੇ ਇੰਟਰਨੈਟ 'ਤੇ ਵੀ ਪਾਇਆ ਗਿਆ ਸੀ | ਕੋਰਲ ਬੀਤੀ ਅਗਸਤ ਤੋਂ ਜੇਲ੍ਹ ਵਿੱਚ ਹੀ ਹੈ |



Archive

RECENT STORIES