Posted on May 10th, 2014

<p>ਜਲੰਧਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ ਔਰਤ। <br></p>
ਆਦਮਪੁਰ- ਨੇੜਲੇ ਪਿੰਡ ਕਠਾਰ ਵਿੱਚ ਆਪਣੇ ਪੈਸੇ ਲੈਣ ਆਈ ਧੀ ਨੂੰ ਪਿਓ ਤੇ ਭਰਾਵਾਂ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਪੁਲੀਸ ਨੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਬੀਤੀ ਦੇਰ ਰਾਤ ਕਿਰਨ, ਜੋ ਲੁਧਿਆਣਾ ਵਿਆਹੀ ਹੈ, ਨੇ ਆਪਣੇ ਪੇਕੇ ਘਰ ਕਠਾਰ ‘ਚ ਆਪਣੇ ਪਿਤਾ ਤੇ ਭਰਾਵਾਂ ਕੋਲੋਂ ਸਾਢੇ ਨੌਂ ਲੱਖ ਰੁਪਏ, ਜੋ ਉਸ ਨੇ ਲੈਣੇ ਸਨ, ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਪੈਸੇ ਦੇਣ ਦੀ ਬਜਾਏ ਕਿਰਨ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਆਪਣੀ ਮਾਤਾ ਨੂੰ ਬਚਾਉਣ ਲਈ ਉਸ ਦੀ ਧੀ ਗੀਤਿਕਾ, ਜੋ ਮੈਡੀਕਲ ਦੀ ਵਿਦਿਆਰਥਣ ਹੈ, ਅੱਗ ਵਿਚ ਕੁੱਦ ਪਈ ਜਿਸ ਕਾਰਨ ਉਸ ਦੇ ਪੈਰ ਸੜ ਗਏ। ਪੀੜਤ ਕਿਰਨ ਨੇ ਮੈਜਿਸਟਰੇਟ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਸਦਾ ਪਿਤਾ ਵਿਦਿਆ ਸਾਗਰ, ਜੋ ਕਠਾਰ ਵਿੱਚ ਹਲਵਾਈ ਦੀ ਦੁਕਾਨ ਕਰਦਾ ਹੈ, ਨੇ ਫੋਨ ਕਰਕੇ ਉਸ ਨੂੰ ਉਸ ਦੇ ਸਾਢੇ ਨੌਂ ਲੱਖ ਰੁਪਏ ਲੈਣ ਲਈ ਬੁਲਾਇਆ ਸੀ। ਦੁਕਾਨ ‘ਤੇ ਹੀ ਕਿਰਨ ਦਾ ਪਿਤਾ ਤੇ ਭਰਾਵਾਂ ਵਿਚਕਾਰ ਵਿਵਾਦ ਹੋ ਗਿਆ। ਜਦ ਗੁੱਸੇ ਵਿਚ ਕਿਰਨ ਦੁਕਾਨ ਤੋਂ ਬਾਹਰ ਨਿਕਲੀ ਤਾਂ ਪਿਤਾ ਵਿਦਿਆ ਸਾਗਰ ਤੇ ਭਰਾਵਾਂ ਬਿਪਨ ਕੁਮਾਰ, ਦਿਨੇਸ਼ ਕੁਮਾਰ ਤੇ ਮਾਤਾ ਆਸ਼ਾ ਰਾਣੀ ਨੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ।
ਕਿਰਨ ਨੂੰ ਅੱਗ ਦੀਆਂ ਲਪਟਾਂ ਵਿੱਚ ਝੁਲਸੀ ਦੇਖ ਕੇ ਗੀਤਿਕਾ ਨੇ ਵੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਸ ਦੇ ਪੈਰ ਸੜ ਗਏ। ਕਿਰਨ ਨੂੰ ਪਹਿਲਾਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਨਾਜ਼ੁਕ ਹਾਲਤ ਦੇਖਦਿਆਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਆਈ.ਪੀ.ਐਸ. ਵਿਵੇਕ ਸੋਨੀ ਨੇ ਦੱਸਿਆ ਕਿ ਕਿਰਨ ਨੇ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਿੱਤੇ ਹਨ ਤੇ ਜਾਂਚ ਕਰਕੇ ਕਿਰਨ ਦੇ ਪਿਤਾ ਵਿਦਿਆ ਸਾਗਰ, ਮਾਤਾ ਆਸ਼ਾ ਰਾਣੀ, ਭਰਾ ਵਿਪਨ ਕੁਮਾਰ, ਦਨੇਸ਼ ਕੁਮਾਰ ਵਿਰੁੱਧ ਕੇਸ ਦਰਜ ਕਰਨ ਮਗਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਪੂਰਥਲਾ ਜੇਲ੍ਹ ਭੇਜ ਦਿੱਤਾ ਹੈ।
ਇਸੇ ਦੌਰਾਨ ਕਿਰਨ ਦੀ ਛੋਟੀ ਭੈਣ ਮਨੀ ਪਤਨੀ ਰਾਕੇਸ਼ ਵਾਸੀ ਪ੍ਰਿਥਵੀ ਨਗਰ ਜਲੰਧਰ ਨੇ ਵੀ ਆਪਣੇ ਪਿਤਾ ਤੇ ਭਰਾਵਾਂ ‘ਤੇ ਦੋਸ਼ ਲਗਾਏ ਹਨ ਕਿ ਉਹ ਉਸ ਦੇ ਪੈਸੇ ਵਾਪਸ ਨਹੀਂ ਕਰ ਰਹੇ। ਜਦੋਂ ਵੀ ਉਹ ਪੈਸੇ ਲੈਣ ਜਾਂਦੀ ਹੈ ਤਾਂ ਪਿਤਾ ਤੇ ਭਰਾ ਉਸ ਨੂੰ ਦੁਕਾਨ ਤੋਂ ਜ਼ਲੀਲ ਕਰਕੇ ਤੇ ਧੱਕੇ ਮਾਰ ਕੇ ਕੱਢ ਦਿੰਦੇ ਹਨ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026