Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

100 ਤੋਂ ਵੱਧ ਕਮਾਂਡੋ ਕਰਨਗੇ ਮੋਦੀ ਦੀ ਸੁਰੱਖਿਆ

Posted on May 12th, 2014


ਨਵੀਂ ਦਿੱਲੀ- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਸੁਰੱਖਿਆ ਦੀਆਂ ਜ਼ਿੰਮੇਵਾਰੀ ਏਜੰਸੀਆਂ ਨੇ ਉਨ੍ਹਾਂ ਦੇ ਗਿਰਦ ਵਿਸ਼ੇਸ਼ ਸੁਰੱਖਿਆ ਪ੍ਰੋਟੋਕਾਲ ਲਾਗੂ ਕਰ ਦਿੱਤਾ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਗੁਜਰਾਤ ਦੇ ਮੁੱਖ ਮੰਤਰੀ ਨੂੰ ਦੋ ਮਹੀਨੇ ਤੱਕ ਚੱਲੇ ਲੰਬੇ ਚੋਣ ਪ੍ਰਚਾਰ ਵਿੱਚ ਮਹਿਫੂਜ਼ ਰੱਖਣ ਲਈ ਕੀਤੇ ਗਏ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਤਹਿਤ ਪਹਿਲਾਂ ਹੀ ਰਾਸ਼ਟਰੀ ਸੁਰੱਖਿਆ ਗਾਰਡਜ਼ (ਐਨ ਐਸ ਜੀ) ਦੇ ਬਲੈਕ ਕੈਟ ਕਮਾਂਡੋ ਦੀ ਗਿਣਤੀ ਵਧਾ ਦਿੱਤੀ ਗਈ ਹੈ। ਹੁਣ ਪਹਿਲੀ ਵਾਰ ਐਡਵਾਂਸਡ ਸਕਿਓਰਿਟੀ ਲਾਈਜਨ (ਏ ਐਸ ਐਲ) ਟੀਮਾਂ ਨੂੰ ਬੰਬ ਪ੍ਰਸ਼ਾਸਨ ਤੇ ਖੁਫੀਆ ਮਾਹਰ ਦਿੱਤੇ ਗਏ ਹਨ। ਐਨ ਐਸ ਜੀ ਅਤੇ ਗੁਜਰਾਤ ਪੁਲਸ ਦੇ ਅਧਿਕਾਰੀਆਂ ਨੂੰ ਮਿਲਾ ਕੇ ਬਣੀ ਏ ਐਸ ਐਲ ਨੂੰ ਮੋਦੀ ਦੇ ਪ੍ਰਸਤਾਵਿਤ ਦੌਰੇ ਵਾਲੇ ਸਥਾਨ ਨੂੰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਕੈਨ ਕਰ ਕੇ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ।

ਅਧਿਕਾਰੀਆਂ ਅਨੁਸਾਰ ਮੋਦੀ ਦੀ ਸੁਰੱਖਿਆ ਵਿੱਚ ਲੱਗੇ ਐਨ ਐਸ ਜੀ ਕਮਾਂਡੋ ਦੀ ਗਿਣਤੀ 100 ਤੋਂ ਜ਼ਿਆਦਾ ਕਰ ਦਿੱਤੀ ਗਈ ਹੈ। ਇਸ ਦਾ ਮਕਸਦ ਚੋਣ ਪ੍ਰਚਾਰ ਦੇ ਰੁਝੇਵਿਆਂ ਦੌਰਾਨ ਉਨ੍ਹਾਂ ਦੀ ਗਿਣਤੀ ਵਿੱਚ ਲੱਗੇ ਥੱਕੇ ਕਮਾਂਡੋ ਨੂੰ ਜਲਦੀ ਅਤੇ ਬਰਾਬਰ ਨਵੇਂ ਕਮਾਂਡੋ ਨਾਲ ਬਦਲਣਾ ਸੀ।

ਅਧਿਕਾਰੀਆਂ ਨੇ ਕਿਹਾ ਕਿ ਕੋਸ਼ਿਸ਼ ਹੁੰਦੀ ਹੈ ਕਿ ਵੀ ਵੀ ਆਈ ਪੀ ਦੀ ਸੁਰੱਖਿਆ ਵਿੱਚ ਲੱਗੀ ਕਮਾਂਡੋ ਟੁਕੜੀ ਨੂੰ ਫ੍ਰੈਸ਼ ਰੱਖਿਆ ਜਾਏ ਤਾਂ ਕਿ ਉਨ੍ਹਾਂ ਨੂੰ ਕਿਸੇ ਅਣਸੁਖਾਵੀਂ ਸਥਿਤੀ ਵਿੱਚ ਪ੍ਰਤੀਕਿਰਿਆ ਦੇਣ ਵਿੱਚ ਜ਼ਰਾ ਦੇਰ ਨਾ ਹੋਵੇ। ਅਧਿਕਾਰੀਆਂ ਅਨੁਸਾਰ ਮੋਦੀ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਲੱਗੇ ਕਮਾਂਡੋ ਦੇ ਬਰਾਬਰ ਹੀ ਐਨ ਐਸ ਜੀ ਕਮਾਂਡੋ ਦੀ ਇੱਕ ਪੂਰੀ ਟੁਕੜੀ ਗੁਜਰਾਤ ਦੇ ਇੱਕ ਸਥਾਨ ‘ਤੇ 24 ਘੰਟੇ ਸਾਮਾਨ ਪੈਕ ਕਰ ਕੇ ਤਿਆਰ ਰਹਿੰਦੀ ਸੀ ਤਾਂ ਕਿ ਜ਼ਰੂਰਤ ਪੈਣ ‘ਤੇ ਉਨ੍ਹਾਂ ਨੂੰ ਜਹਾਜ਼ ਤੋਂ ਭੇਜ ਕੇ ਤੁਰੰਤ ਪੁਰਾਣੀ ਟੁਕੜੀ ਬਦਲੀ ਜਾ ਸਕੇ। ਮੋਦੀ ਨੂੰ ਜ਼ੈੱਡ ਪਲੱਸ ਦੀ ਸੁਰੱਖਿਆ ਪ੍ਰਾਪਤ ਹੈ, ਜੋ ਕਿਸੇ ਵੀ ਵੀ ਆਈ ਪੀ ਨੂੰ ਦੇਸ਼ ਵਿੱਚ ਪ੍ਰਾਪਤ ਸਰਵਉਚ ਸੁਰੱਖਿਆ ਹੈ।



Archive

RECENT STORIES