Posted on May 14th, 2014

ਨਵੀਂ ਦਿੱਲੀ- ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੇਂਦਰੀ ਮਾਰਗ ਦਰਸ਼ਕ ਮੰਡਲ ਦੇ ਮੈਂਬਰ ਆਚਾਰੀਆ ਧਰਮਿੰਦਰ ਦਾ ਇੱਕ ਵਿਵਾਦ ਪੂਰਨ ਬਿਆਨ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਦੇ ਅਮਰ ਕੰਟਕ ਵਿੱਚ ਆਯੋਜਤ ਸਤਿਸੰਗ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਕੋਈ ਡੇਢ ਪੱਸਲੀ ਵਾਲਾ, ਬਕਰੀ ਦਾ ਦੁੱਧ ਪੀਣ ਅਤੇ ਸੂਤ ਕੱਤਣ ਵਾਲਾ ਵਿਅਕਤੀ ਭਾਰਤ ਦਾ ਰਾਸ਼ਟਰ ਪਿਤਾ ਨਹੀਂ ਬਣ ਸਕਦਾ। ਮਹਾਤਮਾ ਗਾਂਧੀ ਕਦੇ ਵੀ ਦੇਸ਼ ਦੇ ਰਾਸ਼ਟਰ ਪਿਤਾ ਨਹੀਂ ਹੋ ਸਕਦੇ।
ਕਾਂਗਰਸ ਨੇ ਆਚਾਰੀਆ ਧਰਮਿੰਦਰ ਦੇ ਇਸ ਬਿਆਨ ‘ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਅਚਾਰੀਆ ਧਰਮਿੰਦਰ ਨੇ ਸੋਮਵਾਰ ਨੂੰ ਭਗਵਾਨ ‘ਤੇ ਆਸਥਾ ਨਾ ਰੱਖਣ ਵਾਲਿਆਂ ‘ਤੇ ਵੀ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਅਜਿਹੇ ਲੋਕ, ਜੋ ਭਗਵਾਨ ‘ਤੇ ਭਰੋਸਾ ਨਹੀਂ ਕਰਦੇ, ਉਨ੍ਹਾਂ ਨੂੰ ਚੌਰਾਹੇ ‘ਤੇ ਖੜਾ ਕਰ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ‘ਭਾਰਤ ਦੇ ਦੋ ਮਹਾਤਮਾ’ ਦੇ ਨਾਮ ਨਾਲ ਕਿਤਾਬ ਲਿਖੀ ਸੀ, ਜਿਸ ਵਿੱਚ ਮਹਾਤਮਾ ਗਾਂਧੀ ਦੇ ਬਾਰੇ ਬਹੁਤ ਕੁਝ ਲਿਖਿਆ ਤੇ ਸਾਹਮਣੇ ਲਿਆਂਦਾ ਸੀ, ਪਰ ਉਸ ਕਿਤਾਬ ‘ਤੇ ਪਾਬੰਦੀ ਲਾ ਦਿੱਤੀ ਗਈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026