Posted on May 15th, 2014

ਲਖਨਊ- ਪਰਿਵਾਰਕ ਵਿਵਾਦ 'ਚ ਫਸਣ ਤੋਂ ਬਾਅਦ ਰੋਹਿਤ ਚੰਦਰ ਸ਼ੇਖਰ ਨੂੰ ਆਪਣਾ ਬੇਟਾ ਮੰਨਣ ਵਾਲੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਉੱਘੇ ਨੇਤਾ ਨਰਾਇਣ ਦੱਤ ਤਿਵਾੜੀ ਨੇ ਰੋਹਿਤ ਦੀ ਮਾਂ ਉੱਜਵਲਾ ਸ਼ਰਮਾ ਨਾਲ ਵਿਆਹ ਕਰ ਲਿਆ ਹੈ। ਤਿਵਾੜੀ ਦੇ ਸਟਾਫ਼ ਦੇ ਇਕ ਮੈਂਬਰ ਨੇ ਨਾਂਅ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ 89 ਸਾਲਾ ਤਿਵਾੜੀ ਨੇ ਲਖਨਊ ਸਥਿਤ ਆਪਣੀ ਰਿਹਾਇਸ਼ 'ਤੇ 62 ਸਾਲਾ ਉੱਜਵਲਾ ਸ਼ਰਮਾ ਨਾਲ ਵਿਆਹ ਕਰ ਲਿਆ। ਉਨ੍ਹਾਂ ਦੇ ਇਹ ਗੁਪਤ ਢੰਗ ਨਾਲ ਰਚਾਏ ਗਏ ਵਿਆਹ ਸਮਾਗਮ ਦੇ ਸਮੇਂ ਉਨ੍ਹਾਂ ਦੇ ਨਜ਼ਦੀਕੀ ਲੋਕ ਹੀ ਸ਼ਾਮਿਲ ਹੋਏ।
ਉੱਤਰ ਪ੍ਰਦੇਸ਼ ਦੇ 3 ਵਾਰ ਅਤੇ ਉੱਤਰਾਖੰਡ ਦੇ ਇਕ ਵਾਰ ਮੁੱਖ ਮੰਤਰੀ ਰਹਿ ਚੁੱਕੇ ਤਿਵਾੜੀ ਦਾ ਪਹਿਲਾ ਵਿਆਹ 1954 ਈਸਵੀ 'ਚ ਸੁਸ਼ੀਲਾ ਤਿਵਾੜੀ ਨਾਲ ਹੋਇਆ ਸੀ ਜਿਨ੍ਹਾਂ ਦੀ ਕੁਝ ਸਾਲ ਪਹਿਲੇ ਮੌਤ ਹੋ ਗਈ ਸੀ। ਤਿਵਾੜੀ 2007 ਤੋਂ 2009 ਤੱਕ ਆਂਧਰਾ ਪ੍ਰਦੇਸ਼ ਦੇ ਰਾਜਪਾਲ ਵੀ ਰਹੇ ਪਰ ਇਕ ਸੈਕਸ ਸਕੈਂਡਲ ਦੇ ਕਾਰਨ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਕੇਂਦਰੀ ਵਿੱਤ ਮੰਤਰੀ ਅਤੇ ਉਦਯੋਗ ਮੰਤਰੀ ਵੀ ਰਹਿ ਚੁੱਕੇ ਕਾਂਗਰਸੀ ਨੇਤਾ ਤਿਵਾੜੀ ਦੀ ਮੁਸ਼ਕਿਲ 2008 'ਚ ਉਸ ਸਮੇਂ ਵੱਧ ਗਈ ਜਦੋਂ ਰੋਹਿਤ ਸ਼ੇਖਰ ਨੇ ਉਨ੍ਹਾਂ ਦਾ ਪੁੱਤਰ ਹੋਣ ਦਾ ਦਾਅਵਾ ਕਰਦੇ ਹੋਏ ਅਦਾਲਤ 'ਚ ਅਰਜ਼ੀ ਦਾਖ਼ਲ ਕਰ ਦਿੱਤੀ ਸੀ। ਸਾਰੀ ਕਾਨੂੰਨੀ ਲੜਾਈ ਦੇ ਬਾਅਦ ਡੀ. ਐਨ. ਏ. ਟੈਸਟ ਦੇ ਆਧਾਰ 'ਤੇ ਦਿੱਲੀ ਹਾਈ ਕੋਰਟ ਨੇ 27 ਜੁਲਾਈ 2013 ਨੂੰ ਰੋਹਿਤ ਸ਼ੇਖਰ ਨੂੰ ਤਿਵਾੜੀ ਦਾ ਪੁੱਤਰ ਐਲਾਨ ਦਿੱਤਾ ਸੀ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026