Posted on May 16th, 2014

ਜਥਿਆਂ ਦੇ ਆਪਸੀ ਝਗੜੇ ਕਾਰਣ ਪੈਦਾ ਹੋਇਆ ਸੀ ਇਹ ਮਾਮਲਾ
ਮਿਸੀਸਾਗਾ (ਡੇਲੀ ਬਿਊਰੋ)- ਭਾਈ ਸ਼ਿਵਤੇਗ ਸਿੰਘ ਖਿਲਾਫ ਲੱਗੇ ਦੋਸ਼ ਨਿਰਮੂਲ ਹਨ। ਇਹ ਵਾਦ ਵਿਵਾਦ ਜਥਿਆਂ ਦੇ ਆਪਸੀ ਝਗੜੇ ਕਾਰਣ ਪੈਦਾ ਹੋਇਆ ਸੀ, ਅਜਿਹਾ ਡਿਕਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਜਾਰੀ ਪ੍ਰੈੱਸ ਰੀਲੀਜ਼ ਨੇ ਝੂਠ ਅਤੇ ਸੱਚ ਦਾ ਨਿਤਾਰਾ ਕਰ ਦਿੱਤਾ ਹੈ।
ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਜਗਤ ਪ੍ਰਸਿੱਧ ਕਥਾਵਾਚਕ ਭਾਈ ਸ਼ਿਵਤੇਗ ਸਿੰਘ ਦੇ ਢਾਡੀ ਜਥੇ ਦੀ ਸਿੰਘਣੀ ਨਾਲ ਕਥਿਤ ਸਬੰਧਾਂ ਬਾਰੇ ਛਿੜਿਆ ਵਾਦ ਵਿਵਾਦ ਕਈ ਦਿਨਾਂ ਤੋਂ ਠੰਢਾ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ। ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਤੇਜਿੰਦਰ ਸਿੰਘ ਦੇ ਕੀਰਤਨੀ ਜਥੇ ਦੇ ਤਬਲਾਵਾਦਕ ਰਣਜੀਤ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸਨੇ ਦੁਪਹਿਰ ਵੇਲੇ ਭਾਈ ਸ਼ਿਵਤੇਗ ਸਿੰਘ ਅਤੇ ਬੀਬੀਆਂ ਦੇ ਢਾਡੀ ਜਥੇ ਦੀ ਜਥੇਦਾਰ ਬੀਬੀ ਨੂੰ ਇਤਰਾਜ਼ਯੋਗ ਹਾਲਤ ਵਿੱਚ ਖੜ੍ਹਿਆਂ ਵੇਖਿਆ ਸੀ। ਰਣਜੀਤ ਸਿੰਘ ਨੇ ਇਹ ਗੱਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਕੋਲ ਦੱਸੀ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਨੂੰ ਬੜੀ ਗੰਭੀਰਤਾ ਅਤੇ ਸੰਜੀਦਗੀ ਨਾਲ ਲਿਆ ਅਤੇ ਸਾਰੀਆਂ ਧਿਰਾਂ ਦੀ ਜੁਆਬਤਲਬੀ ਕੀਤੀ ਅਤੇ ਘੋਖੇ ਤੱਥਾਂ ਨੂੰ ਐਗਜ਼ੈਕਟਿਵ ਕਮੇਟੀ ਵਿੱਚ ਵਿਚਾਰਿਆ। 14 ਅਤੇ 15 ਮਈ 2014 ਦਿਨ ਨੂੰ ਐਗਜ਼ੈਕਟਿਵ ਕਮੇਟੀ ਨੇ 5-6 ਘੰਟੇ ਲਗਾਤਾਰ ਬੈਠਕਾਂ ਕੀਤੀਆਂ ਅਤੇ ਹਰ ਪੱਖ ਨੂੰ ਵਿਚਾਰਦਿਆਂ ਲੰਮੀ ਸੋਚ ਵਿਚਾਰ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਜਾਰੀ ਬਿਆਨ ਵਿੱਚ ਕਿਸੇ ਵੀ ਧਿਰ ਨੂੰ ਕਸੂਰਵਾਰ ਨਹੀਂ ਠਹਿਰਾਇਆ। ਪ੍ਰਬੰਧਕ ਕਮੇਟੀ ਨੇ ਤੱਥਾਂ ਦੀ ਪੜਚੋਲ ਕਰਦਿਆਂ ਇਸ ਘਟਨਾ ਨੂੰ ਜਥਿਆਂ ਦੇ ਆਪਸੀ ਝਗੜੇ ਚੋਂ ਨਿਕਲੀ ਘਟਨਾ ਕਰਾਰ ਦਿੱਤਾ ਹੈ।
ਪ੍ਰੈਸ ਰੀਲੀਜ਼ ਦਾ ਹੂ ਬਹੂ ਉਤਾਰਾ;
ਅੱਜ 15 ਮਈ, 2014 ਦਿਨ ਬੁੱਧਵਾਰ ਨੂੰ ਉਨਟਾਰੀਓ ਖਾਲਸਾ ਦਰਬਾਰ ਦੇ ਪ੍ਰਬੰਧਕ ਸੇਵਾਦਾਰਾਂ ਦੀ ਮੀਟਿੰਗ ਗੁਰੂਦੁਆਰਾ ਸਾਹਿਬ ਵਿੱਚ ਹੋਈ, ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਜਥਿਆਂ ਦੇ ਆਪਸੀ ਝਗੜੇ ਕਾਰਨ ਜੋ ਮਾਮਲਾ ਕਮੇਟੀ ਦੇ ਸਾਹਮਣੇ ਆਇਆ ਸੀ, ਕਮੇਟੀ ਨੇ ਵਿਚਾਰ ਵਟਾਂਦਰਾ ਕਰਕੇ ਗੁਰਦੁਆਰਾ ਸਾਹਿਬ ਦੀ ਮਾਣ ਮਰਯਾਦਾ ਨੂੰ ਮੁੱਖ ਰੱਖ ਕੇ ਇਸ ਨਤੀਜੇ ਤੇ ਪਹੁੰਚੀ ਹੈ ਕਿ ਦੋਵਾਂ ਹੀ ਜਥਿਆਂ ਨੂੰ ਵਾਪਿਸ ਭੇਜਿਆ ਜਾਂਦਾ ਹੈ ਅਤੇ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਨੂੰ ਹੋਰ ਨਾ ਉਭਾਰਿਆ ਜਾਵੇ ਤਾਂ ਕਿ ਕੌਮ ਹੋਰ ਕਿਸੇ ਦੁਬਿਧਾ ਵਿੱਚ ਨਾ ਪਵੇ। ਇਸ ਲਈ ਅਸੀਂ ਸੰਗਤ ਦੇ ਧੰਨਵਾਦੀ ਹੋਵਾਂਗੇ।
ਵਲੋਂ: ਧੰਨਵਾਦ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ।
ਪ੍ਰਬੰਧਕ ਕਮੇਟੀ ਵਲੋਂ ਜਾਰੀ ਉਪਰੋਤਕ ਪ੍ਰੈੱਸ ਰੀਲੀਜ਼ ਇਹ ਸਿੱਧ ਕਰਦੀ ਹੈ ਕਿ ਕਥਾਵਾਦਕ ਭਾਈ ਸ਼ਿਵਤੇਗ ਸਿੰਘ ਵਿਰੁੱਧ ਲਾਏ ਗਏ ਦੋਸ਼ ਨਿਰਆਧਾਰ ਸਨ। ਇਹ ਜਥਿਆਂ ਦੀ ਆਪਸੀ ਕਿੜ੍ਹਬਾਜ਼ੀ ਚੋਂ ਉਤਪੰਨ ਹੋਏ ਸਨ। ਇਥੇ ਵਰਨਣਯੋਗ ਹੈ ਕਿ ਰਣਜੀਤ ਸਿੰਘ ਨਾਮੀ ਤਬਲਾਵਾਦਕ ਉਪਰ ਜਥੇਦਾਰ ਬੀਬੀ ਨੇ ਛੇੜਖਾਨੀ ਦੇ ਦੋਸ਼ ਲਾਏ ਸਨ। ਬੀਬੀ ਨੇ ਦੱਸਿਆ ਕਿ ਉਕਤ ਤਬਲਾਵਾਦਕ ਉਸ ਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਪਾਠ ਦੀ ਰੌਲ ਤੇ ਬੈਠੀ ਬੀਬੀ ਨਾਲ ਵੀ ਇਸ ਨੇ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਗੁਰਦੁਆਰਾ ਦੇ ਅੰਦਰ ਜਥਿਆਂ ਦੇ ਨਿਵਾਸ ਵਾਲੇ ਘਰ ਦੇ ਕਿਚਨ ਵਿੱਚ ਵੀ ਉਕਤ ਤਬਲਾਵਾਦਕ ਨੇ ਹਰਕਤ ਕੀਤੀ ਸੀ। ਬੀਬੀ ਜੀ ਵਲੋਂ ਉਕਤ ਤਬਲਾਵਾਦਕ ਨੂੰ ਵਰਜਣ ਦੀ ਸੂਰਤ ਵਿੱਚ ਉਕਤ ਤਬਲਾਵਾਦਕ ਨੇ ਬੀਬੀ ਉਪਰ ਦੋਸ਼ ਮੜ ਦਿੱਤੇ ਅਤੇ ਉਨ੍ਹਾਂ ਦਾ ਨਾਮ ਸੰਸਾਰ ਪ੍ਰਸਿੱਧ ਕਥਾਵਾਚਕ ਭਾਈ ਸ਼ਿਵਤੇਗ ਸਿੰਘ ਨਾਲ ਜੋੜ ਕੇ ਦੋਵਾਂ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਤਬਲਵਾਚਕ ਰਣਜੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਾਕਾਰਿਆ ਹੈ, ਪਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਰੇ ਵਿਵਾਦ ਦਾ ਕਾਰਣ ਜਥਿਆਂ ਦਾ ਆਪਸੀ ਝਗੜਾ ਦੱਸਿਆ ਹੈ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026