Posted on May 17th, 2014

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਤਲਵੰਡੀ ਸਾਬੋ, ਧੂਰੀ ਤੇ ਪਟਿਆਲਾ ਸ਼ਹਿਰੀ ਲਈ ਉਪ ਚੋਣ ਇਸ ਸਾਲ ਸਤੰਬਰ ਜਾਂ ਅਕਤੂਬਰ ਮਹੀਨੇ ਹਰਿਆਣਾ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਨਾਲ ਹੋਣ ਦੀ ਸੰਭਾਵਨਾ ਹੈ। ਤਲਵੰਡੀ ਸਾਬੋ ਹਲਕੇ ਦੀ ਸੀਟ ਸ. ਜੀਤ ਮਹਿੰਦਰ ਸਿੰਘ ਸਿੱਧੂ ਦੇ ਅਸਤੀਫ਼ੇ ਨਾਲ ਖ਼ਾਲੀ ਹੋਈ ਹੈ ਜਦੋਂਕਿ ਦੂਜੀ ਸੀਟ ਧੂਰੀ ਹਲਕੇ ਦੀ ਹੈ, ਜਿੱਥੋਂ ਸ੍ਰੀ ਅਰਵਿੰਦ ਖੰਨਾ ਦਾ ਅਸਤੀਫ਼ਾ ਉਨ੍ਹਾਂ ਨੂੰ ਮਿਲ ਗਿਆ ਹੈ ਜਿਸ ਦੇ ਕਾਨੂੰਨੀ ਪਹਿਲੂਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਤੀਜੀ ਸੀਟ ਪਟਿਆਲਾ ਸ਼ਹਿਰੀ ਦੀ ਹੈ, ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਭਾਵੀ ਅਸਤੀਫ਼ੇ ਨਾਲ ਖ਼ਾਲੀ ਹੋਣ ਜਾ ਰਹੀ ਹੈ, ਜੋਕਿ ਅੰਮ੍ਰਿਤਸਰ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਹਨ।
ਕਾਂਗਰਸੀ ਹਲਕਿਆਂ ਅਨੁਸਾਰ ਕੈਪਟਨ ਆਪਣੀ ਵਿਧਾਨ ਸਭਾ ਦੀ ਸੀਟ ਤੋਂ ਕਿਸੇ ਵੀ ਸਮੇਂ ਅਸਤੀਫ਼ਾ ਦੇ ਸਕਦੇ ਹਨ। ਕੈਪਟਨ ਦੇ ਨਜ਼ਦੀਕੀ ਹਲਕਿਆਂ ਅਨੁਸਾਰ ਪਟਿਆਲਾ ਸ਼ਹਿਰੀ ਸੀਟ ਤੋਂ ਸੰਭਵ ਹੈ ਕਿ ਯੁਵਰਾਜ ਰਣਇੰਦਰ ਸਿੰਘ ਕਾਂਗਰਸੀ ਟਿਕਟ 'ਤੇ ਜ਼ਿਮਨੀ ਚੋਣ ਲੜਨ, ਕਿਉਂਕਿ ਕਈ ਕਾਂਗਰਸੀ ਆਗੂਆਂ ਦੀ ਰਾਏ ਹੈ ਕਿ ਇਸ ਸੀਟ ਤੋਂ ਮਹਾਰਾਣੀ ਪ੍ਰਨੀਤ ਕੌਰ ਵੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ, ਜੋ ਪਟਿਆਲਾ ਹਲਕੇ ਤੋਂ ਲੋਕ ਸਭਾ ਦੀ ਚੋਣ ਹਾਰ ਗਏ ਹਨ। ਮੁਕਦੀ ਗੱਲ ਇਹ ਹੈ ਕਿ ਇਸ ਰਜਵਾੜਾ ਸ਼ਾਹੀ ਸੀਟ ਲਈ ਮਹਾਰਾਜਾ ਖ਼ਾਨਦਾਨ 'ਚੋਂ ਹੀ ਕੋਈ ਕਾਂਗਰਸੀ ਉਮੀਦਵਾਰ ਮੈਦਾਨ ਵਿਚ ਉਤਰ ਸਕਦਾ ਹੈ। ਲੋਕ ਸਭਾ ਦੀਆਂ ਕਲ੍ਹ ਖਤਮ ਹੋਈਆਂ ਚੋਣਾਂ ਪਿੱਛੋਂ ਕਾਂਗਰਸ ਤੇ ਅਕਾਲੀ ਉਮੀਦਵਾਰਾਂ ਵਿਚ ਇਹ ਪਹਿਲੀ ਟੱਕਰ ਹੋਵੇਗੀ। ਸੰਭਵ ਹੈ ਕਿ 'ਆਪ' ਵੀ ਆਪਣਾ ਉਮੀਦਵਾਰ ਮੈਦਾਨ ਵਿਚ ਝੋਕ ਦੇਵੇ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026