Posted on May 18th, 2014

ਤਲਵੰਡੀ ਸਾਬੋ- ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਰਮੀਮਸ਼ੁਦਾ ਨਾਨਕਸ਼ਾਹੀ ਕੈਲੰਡਰ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਵੀ ਲਾਗੂ ਕਰਵਾਉਣ ਦੇ ਯਤਨਾਂ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ। ਉਨ੍ਹਾਂ ਇੱਥੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪਾਕਿਸਤਾਨ ਜਾਣ ਦੀ ਥਾਂ ਨਾਗਪੁਰ ਆਰਐਸਐਸ ਦੇ ਹੈੱਡਕੁਆਰਟਰ ’ਤੇ ਜਾਣਾ ਚਾਹੀਦਾ ਹੈ ਕਿਉਂਕਿ ਤਰਮੀਮਸ਼ੁਦਾ ਕੈਲੰਡਰ ਆਰਐਸਐਸ ਦਾ ਹੈ, ਸਿੱਖਾਂ ਦਾ ਨਹੀਂ। ਉਨ੍ਹਾਂ ਇੱਥੇ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਤਰਮੀਮਾਂ ਦਾ ਮੁੱਢ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ ਅਤੇ ਵਿਰੋਧ ਕਰਦੇ ਵੀ ਰਹਿਣਗੇ। ਉਨ੍ਹਾਂ ਦੋਸ਼ ਲਾਇਆ ਕਿ ਤਰਮੀਮਸ਼ੁਦਾ ਨਾਨਕਸ਼ਾਹੀ ਕੈਲੰਡਰ, ਬਿਕਰਮੀ ਕੈਲੰਡਰ ਦਾ ਹੀ ਰੂਪ ਹੈ। ਇਹ ਕੈਲੰਡਰ ਅਪਨਾਉਣ ਨਾਲ ਸਿੱਖਾਂ ਦੇ ਸਾਰੇ ਤਿੱਥ-ਤਿਉਹਾਰ ਬਦਲ ਜਾਣਗੇ। ਉਨ੍ਹਾਂ ਨੇ ਜਥੇਦਾਰ ਮੱਕੜ ਅਤੇ ਉਨ੍ਹਾਂ ਦੇ ਨਾਲ ਗਏ ਸ਼੍ਰੋਮਣੀ ਕਮੇਟੀ ਮੈਂਬਰਾਂ ਮੋਹਨ ਸਿੰਘ ਬੰਗੀ ਤੇ ਰਾਜਿੰਦਰ ਸਿੰਘ ਮਹਿਤਾ ਨੂੰ ਹਿੰਦੂ ਮੱਤ ਦੇ ਧਾਰਨੀਆਂ ਦਾ ਟੋਲਾ ਦੱਸਿਆ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026