Posted on May 21st, 2014

ਨਵੀਂ ਦਿੱਲੀ- ਭਾਜਪਾ ਨੇਤਾ ਯੋਗੀ ਆਦਿੱਤਯ ਨਾਥ ਨੇ ਮੋਦੀ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਵਿੱਚ ਹਰ ਹਾਲ ਵਿੱਚ ਰਾਮ ਮੰਦਰ ਬਣਨ, ਧਾਰਾ 370 ਖਤਮ ਹੋਣ ਤੇ ਦੇਸ਼ ਭਰ ਵਿੱਚ ਸਮਾਨ ਨਾਗਰਿਕ ਜ਼ਾਬਤਾ ਲਾਗੂ ਹੋਣ ਦਾ ਦਾਅਵਾ ਕੀਤਾ ਹੈ।
ਭਾਜਪਾ ਪਾਰਲੀਮੈਂਟ ਦੀ ਬੈਠਕ ਵਿੱਚ ਸ਼ਿਰਕਤ ਕਰਨ ਇਥੇ ਆਏ ਯੋਗੀ ਨੇ ਗੱਲਬਾਤ ਦੌਰਾਨ ਭਾਜਪਾ ਨੂੰ ਮਿਲੇ ਬਹੁਮਤ ਨੂੰ ਹਿੰਦੂਤਵ ਦੀ ਜਿੱਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਐਨ ਡੀ ਏ ਸਰਕਾਰ ਦੇ ਕਾਰਜਕਾਲ ਦੌਰਾਨ ਬਹੁਮਤ ਨਾ ਮਿਲਣ ਦੀ ਮਜਬੂਰੀ ਦੇ ਕਾਰਨ ਆਪਣੇ ਮੁੱਖ ਮੁੱਦਿਆਂ ‘ਤੇ ਚੁੱਪ ਧਾਰਨੀ ਪਈ ਸੀ, ਪਰ ਹੁਣ ਜਦੋਂ ਦੇਸ਼ ਨੇ ਭਾਜਪਾ ਨੂੰ ਸਪੱਸ਼ਟ ਬਹੁਮਤ ਦਿੱਤਾ ਹੈ ਤਾਂ ਪਾਰਟੀ ਆਪਣੀ ਵਿਚਾਰਧਾਰਾ ਦੀ ਖਾਸ ਪਛਾਣ ਰਹੇ ਸਾਰੇ ਮੁੱਦਿਆਂ ਦਾ ਹੱਲ ਅਗਲੇ ਪੰਜ ਸਾਲਾਂ ਵਿੱਚ ਕੱਢੇਗੀ। ਇਸ ਦੌਰਾਨ ਗੋਰਖਪੁਰ ਦੇ ਸੰਸਦ ਮੈਂਬਰ ਨੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਮਿਲੀ ਜਿੱਤ ਦਾ ਕਾਰਨ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਜਾਤੀ ਦੀ ਰਾਜਨੀਤੀ ਨੂੰ ਦੱਸਿਆ।
ਯੋਗੀ ਨੇ ਕਿਹਾ ਕਿ ਸਰਕਾਰ ਜਿੰਨਾ ਧਿਆਨ ਵਿਕਾਸ ਦੇ ਮੁੱਦਿਆਂ ‘ਤੇ ਦੇਵੇਗੀ, ਓਨਾ ਹੀ ਸੱਭਿਆਚਾਰਕ ਸਮੱਸਿਆਵਾਂ ਦੇ ਹੱਲ ਵਿੱਚ ਲਾਏਗੀ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਨਵੀਂ ਸਰਕਾਰ ਰਾਮ ਮੰਦਰ ਬਣਾਉਣ ਲਈ ਕੀ ਰਾਹ ਅਪਣਾਏਗੀ ਤਾਂ ਯੋਗੀ ਨੇ ਕਿਹਾ ਕਿ ਇਸ ਦਾ ਜ਼ਿਕਰ ਪਾਰਟੀ ਦੇ ਐਲਾਨ ਪੱਤਰ ਵਿੱਚ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026