Posted on May 22nd, 2014

ਜਲੰਧਰ (ਪਾਲ ਸਿੰਘ ਨੌਲੀ) - ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਵੱਲੋਂ ਅਸਤੀਫ਼ਾ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਉਨ੍ਹਾਂ ਦੇ ਪੁੱਤਰ ਦਮਨਬੀਰ ਸਿੰਘ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਈਡੀ ਦੇ ਸਹਾਇਕ ਡਾਇਰੈਕਟਰ ਨਰੰਜਣ ਸਿੰਘ ਨੇ ਦੱਸਿਆ ਕਿ ਦਮਨਬੀਰ ਸਿੰਘ, ਗੁਰਮੇਸ਼ ਗਾਬਾ ਤੇ ਚੂਨੀ ਲਾਲ ਗਾਬਾ ਵਿਰੁੱਧ ਆਉਂਦੇ ਕੁਝ ਦਿਨਾਂ ’ਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਈਡੀ ਨੇ ਦੋ ਵਾਰ ਦਮਨਬੀਰ ਸਿੰਘ ਨੂੰ ਸੰਮਨ ਵੀ ਭੇਜੇ ਸਨ ਪਰ ਉਹ ਪੇਸ਼ ਨਹੀਂ ਸੀ ਹੋਇਆ। ਗੁਰਾਇਆ ਦੇ ਤਿੰਨ ਕੋਲਡ ਸਟੋਰ ਈਡੀ ਦੀ ਰਾਡਾਰ ਹੇਠ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੇ ਦਮਨਬੀਰ ਸਿੰਘ ਤੇ ਚੂਨੀ ਲਾਲ ਗਾਬਾ ਵੀ ਡਾਇਰੈਕਟਰ ਹਨ। ਈਡੀ ਨੂੰ ਇਨ੍ਹਾਂ ਕੋਲਡ ਸਟੋਰਾਂ ’ਤੇ ਹਵਾਲਾ ਰਾਸ਼ੀ ਨੂੰ ਖਪਾਉਣ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਆਮਦਨ ਕਰ ਵਿਭਾਗ ਕੋਲੋਂ ਉਹ ਦਸਤਾਵੇਜ਼ ਮੰਗੇ ਗਏ ਸਨ ਜਿਹੜੇ ਉਨ੍ਹਾਂ ਨੇ ਗੁਰਮੇਸ਼ ਗਾਬਾ ਦੇ ਵਪਾਰਕ ਅਦਾਰੇ ’ਚੋਂ ਬਰਾਮਦ ਕੀਤੇ ਸਨ। ਇਹ ਦਸਤਾਵੇਜ਼ ਆਮਦਨ ਕਰ ਵਿਭਾਗ 4 ਜੂਨ ਤੱਕ ਈਡੀ ਨੂੰ ਸੌਂਪ ਦੇਵੇਗਾ। ਉਸ ਤੋਂ ਬਾਅਦ ਕਿਸੇ ਸਮੇਂ ਵੀ ਦਮਨਬੀਰ ਤੇ ਉਸ ਦੇ ਦੋ ਹੋਰ ਸਾਥੀਆਂ ਵਿਰੁੱਧ ਮਾਮਲਾ ਦਰਜ ਕਰਨ ਲਈ ਰਾਹ ਪੱਧਰਾ ਹੋ ਜਾਵੇਗਾ।
ਇਸ ਦੌਰਾਨ ਸ੍ਰੀ ਫਿਲੌਰ ਦੇ ਸਮਰਥਕਾਂ ਨੇ ਇਹ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਬਿਕਰਮ ਸਿੰਘ ਮਜੀਠੀਆ ਤੋਂ ਵੀ ਅਸਤੀਫ਼ਾ ਲਿਆ ਜਾਣਾ ਚਾਹੀਦਾ ਹੈ। ਹਾਲਾਂਕਿ ਸ੍ਰੀ ਫਿਲੌਰ ਦੇ ਸਮਰਥਕ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੇਖੋ ਤੇ ਉਡੀਕ ਕਰੋ ਦੀ ਨੀਤੀ ’ਤੇ ਚੱਲ ਰਹੇ ਹਨ। ਜੇਕਰ ਹਾਂ ਪੱਖੀ ਗੱਲ ਨਾ ਤੁਰੀ ਤਾਂ ਉਹ ਸਾਹਮਣੇ ਆ ਕੇ ਵੀ ਮਜੀਠੀਆ ਦੇ ਅਸਤੀਫ਼ੇ ਦੀ ਮੰਗ ਕਰਨ ਤੋਂ ਹਿਚਕਚਾਉਣਗੇ ਨਹੀਂ। ਉਧਰ ਅਸਤੀਫ਼ੇ ਦੀ ਖ਼ਬਰ ਤੋਂ ਬਾਅਦ ਸਰਵਣ ਸਿੰਘ ਫਿਲੌਰ ਦੇ ਅਰਬਨ ਅਸਟੇਟ ਵਿਚਲੇ ਘਰ ’ਚ ਸੰਨਾਟਾ ਪਸਰ ਗਿਆ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026