Posted on May 24th, 2014

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਵਿਚ ਮਾੜੀ ਕਾਰਗੁਜ਼ਾਰੀ ਪਿੱਛੋਂ ਇਸ ਦੇ ਦੋ ਪ੍ਰਮੁੱਖ ਨੇਤਾਵਾਂ ਸ਼ਾਜ਼ੀਆ ਇਲਮੀ ਅਤੇ ਸਸਤੀ ਹਵਾਈ ਯਾਤਰਾ ਮੁਹੱਈਆ ਕਰਨ ਵਾਲੇ ਕੈਪਟਨ ਗੋਪੀਨਾਥ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਲਮੀ ਤੇ ਗੋਪੀਨਾਥ ਨੇ ਉਸ ਸਮੇਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਮਾਣਹਾਨੀ ਮਾਮਲੇ ਵਿਚ 6 ਜੂਨ ਤਕ ਨਿਆਇਕ ਹਿਰਾਸਤ 'ਚ ਹਨ।
ਸ਼ਾਜ਼ੀਆ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਪਿੱਛੋਂ ਸ਼ਾਜ਼ੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਅੰਦਰ ਲੋਕਤੰਤਰ ਨਹੀਂ। ਉਨ੍ਹਾਂ ਕਿਹਾ ਕਿ ਉਹ ਦੁਖੀ ਮਨ ਨਾਲ ਪਾਰਟੀ ਛੱਡ ਰਹੀ ਹੈ ਅਤੇ ਕਾਫੀ ਸੋਚ ਵਿਚਾਰ ਪਿੱਛੋਂ ਅਸਤੀਫਾ ਦਿੱਤਾ ਹੈ। ਪਾਰਟੀ ਨੇ ਕਈ ਗਲਤੀਆਂ ਕੀਤੀਆਂ ਹਨ ਅਤੇ ਇਹ ਗਲਤ ਦਿਸ਼ਾ ਵੱਲ ਜਾ ਰਹੀ ਹੈ। ਸ੍ਰੀ ਕੇਜਰੀਵਾਲ ਸਵਰਾਜ ਦਾ ਪਾਲਣ ਨਹੀਂ ਕਰਨ ਰਹੇ। ਸ੍ਰੀ ਕੇਜਰੀਵਾਲ ਖੁਦ ਸਵਰਾਜ ਦੀ ਨੀਤੀ 'ਤੇ ਨਹੀਂ ਚੱਲ ਰਹੇ। ਉਹ ਆਪਣੇ ਨੇੜਲੇ ਸਾਥੀਆਂ ਦੇ ਘੇਰੇ ਵਿਚ ਆਏ ਹੋਏ ਹਨ। ਉਹ ਪਾਰਟੀ ਵਿਚ ਲੋਕਤੰਤਰ ਲਾਗੂ ਨਹੀਂ ਕਰ ਸਕੇ। ਸ਼ਾਜ਼ੀਆ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਜਾਣਬੁੱਝ ਕੇ ਖੂੰਜੇ ਲਾ ਦਿੱਤਾ ਗਿਆ। ਉਨ੍ਹਾਂ ਨੇ ਵੱਖਰੀ ਆਵਾਜ਼ ਉਠਾਈ ਸੀ ਇਸ ਲਈ ਉਨ੍ਹਾਂ ਨੂੰ ਲਾਂਭੇ ਕਰ ਦਿੱਤਾ ਗਿਆ। ਸ਼ਾਜ਼ੀਆ ਨੇ ਕੇਜਰੀਵਾਲ 'ਤੇ ਉਂਗਲੀ ਉਠਾਉਂਦੇ ਹੋਏ ਕਿਹਾ ਕਿ ਜੇਲ੍ਹ ਦੇ ਤਮਾਸ਼ੇ ਨਾਲ ਕੁਝ ਵੀ ਨਹੀਂ ਹੋਵੇਗਾ। ਸ੍ਰੀ ਕੇਜਰੀਵਾਲ ਨੂੰ ਜ਼ਮਾਨਤ ਮੁਚੱਲਕਾ ਭਰਨਾ ਚਾਹੀਦਾ ਸੀ। ਸ਼ਾਜ਼ੀਆ ਨੇ ਪਾਰਟੀ ਦੀ ਰਣਨੀਤੀ 'ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਕੇਵਲ ਸਨਸਨੀ ਫੈਲਾਉਣ ਲਈ ਧਰਨਾ ਦੇਣਾ ਗਲਤ ਹੈ। ਸ੍ਰੀ ਕੇਜਰੀਵਾਲ ਨੂੰ ਸਾਰੇ ਪਾਰਟੀ ਕਾਰਕੁਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪਰ ਉਹ ਕੁਝ ਲੋਕਾਂ ਵਿਚ ਹੀ ਘਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਗਾਜ਼ੀਆਬਾਦ ਤੋਂ ਚੋਣ ਲੜਨ ਨਾਲ ਨਰਾਜ਼ਗੀ ਸਿਰਫ ਅਫਵਾਹ ਹੈ। ਸ਼ਾਜ਼ੀਆ ਇਲਮੀ ਗਾਜ਼ੀਆਬਾਦ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਉੱਤਰੀ ਸੀ ਪਰ ਉਹ ਚੋਣ ਹਾਰ ਗਈ ਸੀ। ਉਹ ਆਪ ਨਾਲ ਇਸ ਦੀ ਸਥਾਪਨਾ ਦੇ ਸਮੇਂ ਤੋਂ ਜੁੜੀ ਰਹੀ ਹੈ। ਘੱਟਗਿਣਤੀ ਲੋਕਪ੍ਰਿਯਾ ਆਗੂ ਸਮਝੀ ਜਾਂਦੀ ਸ਼ਾਜ਼ੀਆ ਆਰ. ਕੇ. ਪੁਰਮ ਤੋਂ ਵਿਧਾਨ ਸਭਾ ਚੋਣ ਵੀ ਹਾਰ ਗਈ ਸੀ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026