Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ ਵਿੱਚ ਚੱਲਣਗੇ ਪਲਾਸਟਿਕ ਦੇ ਨੋਟ

Posted on May 15th, 2013

ਨਵੀਂ ਦਿੱਲੀ- ਕਾਂਗਜ਼ ਦੇ ਨੋਟਾਂ ਦੇ ਜਲਦੀ ਖਰਾਬ ਹੋਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਨੇ ਪਲਾਸਟਿਕ ਦੇ ਨੋਟ ਜਾਰੀ ਕਰਨ ਦੀ ਜ਼ੋਰਦਾਰ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼ੁਰੂ ‘ਚ ਕੋਚੀ, ਮੈਸੂਰ, ਜੈਪੁਰ, ਭੁਵਨੇਸ਼ਵਰ ਤੇ ਸ਼ਿਮਲਾ ‘ਚ ਪਲਾਸਟਿਕ ਦੇ ਨੋਟ ਜਾਰੀ ਕੀਤੇ ਜਾਣਗੇ। ਇਹ ਕਦੋਂ ਜਾਰੀ ਕੀਤੇ ਜਾਣਗੇ ਅਜੇ ਤੱਕ ਇਸਦੀ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ। ਇਨ੍ਹਾਂ ਸ਼ਹਿਰਾਂ ‘ਚ 10 ਰੁਪਏ ਦੇ ਇਕ ਅਰਬ ਨੋਟ ਜਾਰੀ ਕੀਤੇ ਜਾਣਗੇ।

ਆਰ ਬੀ ਆਈ ਦੇ ਗਵਰਨਰ ਡੀ. ਸੁੱਬਾਰਾਓ ਨੇ ਪਿਛਲੇ ਹਫਤੇ ਕਿਹਾ ਸੀ ਕਿ ਆਰ ਬੀ ਆਈ ਪਲਾਸਟਿਕ ਕਰੰਸੀ ਲਿਆਉਣ ਦੀ ਦਿਸ਼ਾ ‘ਚ ਅੱਗੇ ਵੱਧ ਰਿਹਾ ਹੈ। ਰਿਜ਼ਰਵ ਬੈਂਕ ਨੂੰ ਹਰ ਸਾਲ ਦੋ ਕਰੋੜ ਰੁਪਏ ਦੇ ਗੰਦੇ ਜਾਂ ਕਟੇ ਫਟੇ ਨੋਟ ਬਦਲਣੇ ਪੈਂਦੇ ਹਨ। ਆਮ ਤੌਰ ‘ਤੇ ਹਰ ਪੰਜ ਵਿੱਚੋਂ ਇਕ ਨੋਟ ਹਰ ਸਾਲ ਹਟਾਉਣਾ ਪੈਂਦਾ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ 31 ਮਾਰਚ 2012 ਨੂੰ ਖਤਮ ਫਾਈਨੈਂਸ਼ੀਅਲ ਸਾਲ ‘ਚ ਇਸ ਤਰ੍ਹਾਂ ਦੇ ਕਰੀਬ 13 ਅਰਬ ਨੋਟ ਖਤਮ ਕੀਤੇ ਗਏ। ਵਿੱਤੀ ਸਾਲ 2011-12 ਦੀ ਸਮਾਪਤੀ ‘ਤੇ ਅਰਥ ਵਿਵਸਥਾ ‘ਚ ਕੁੱਲ ਮਿਲਾ ਕੇ 10.5 ਲੱਖ ਰੁਪਏ ਦੇ ਨੋਟ ਚਲਨ ਵਿੱਚ ਸਨ। ਅਜਿਹੇ ਵਿੱਚ ਆਰ ਬੀ ਆਈ ਨੂੰ 2.05 ਲੱਖ ਕਰੋੜ ਰੁਪਏ ਦੇ ਖਰਾਬ ਨੋਟ ਹਟਾਉਣੇ ਪਏ। ਰਿਜ਼ਰਵ ਬੈਂਕ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਪਲਾਸਟਿਕ ਨੋਟ ਸ਼ੁਰੂ ਕਰ ਦਾ ਫੈਸਲਾ ਕੀਤਾ ਹੈ। ਫਿਲਹਾਲ ਪਲਾਸਟਿਕ ਨੋਟ ਦਾ ਚਲਨ ਇਸ ਦੇ ਟੈਸਟ ਦੀ ਯੋਜਨਾ ਦੀ ਸਫਲਤਾ ‘ਤੇ ਨਿਰਭਰ ਕਰੇਗਾ। ਪਲਾਸਟਿਕ ਜਾਂ ਪੌਲੀਮਰ ਦੇ ਨੋਟਾਂ ਦੀ ਮਿਆਦ ਲੰਮੀ ਮੰਨੀ ਜਾ ਰਹੀ ਹੈ। ਪਲਾਸਟਿਕ ਨੋਟਾਂ ਦੀ ਸ਼ੁਰੂਆਤ ਪਹਿਲਾਂ ਆਸਟਰੇਲੀਆ ‘ਚ ਹੋਈ ਸੀ। ਇਸ ਤੋਂ ਬਾਅਦ ਸਿੰਗਾਪੁਰ, ਕੈਨੇਡਾ, ਨਿਊਜ਼ੀਲੈਂਡ, ਮਲੇਸ਼ੀਆ, ਵੀਅਤਨਾਮ, ਫਿਜ਼ੀ ਤੇ ਰੋਮਾਨੀਆ ਸਮੇਤ ਕੁਝ ਹੋਰ ਦੇਸ਼ਾਂ ‘ਚ ਇਹ ਪਹਿਲਾਂ ਤੋਂ ਹੀ ਚੱਲ ਰਹੇ ਹਨ।



Archive

RECENT STORIES