Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅੰਬੈਸਡਰ ਕਾਰ ਦਾ ਨਿਰਮਾਣ ਬੰਦ

Posted on May 26th, 2014

ਕੋਲਕਾਤਾ- ਅਤੀ ਮਹੱਤਵਪੂਰਨ ਵਿਅਕਤੀਆਂ ਤੋਂ ਆਮ ਲੋਕਾਂ ਤੱਕ ਦੀ ਪਸੰਦ ਅਤੇ ਮੱਧ ਵਰਗ ਦੀ ਮਰਸਡੀਜ਼ ਕਹੀ ਜਾਣ ਵਾਲੀ ਅੰਬੈਸਡਰ ਕਾਰ ਹੁਣ ਸ਼ਾਇਦ ਸੜਕਾਂ 'ਤੇ ਨਹੀਂ ਦੌੜ ਸਕੇਗੀ | ਦਰਅਸਲ ਕਾਰ ਬਾਜ਼ਾਰ 'ਚ ਵਧਦਾ ਮੁਕਾਬਲਾ ਅਤੇ ਖਰਾਬ ਮਾਲੀ ਹਾਲਤ ਕਾਰਨ ਹਿੰਦੁਸਤਾਨ ਮੋਟਰਸ ਨੇ ਆਪਣੇ ਉਤਰਪਾੜਾ ਕਾਰਖਾਨੇ 'ਚ ਨਿਰਮਾਣ ਦਾ ਕੰਮ ਰੋਕ ਦਿੱਤਾ ਹੈ | ਦੇਸ਼ 'ਚ ਅੰਬੈਸਡਰ ਕਾਰ ਦਾ ਨਿਰਮਾਣ ਕਰਨ ਵਾਲਾ ਇਹ ਇਕੋ ਕਾਰਖਾਨਾ ਸੀ | 

ਜਾਣਕਾਰੀ ਅਨੁਸਾਰ ਸੰਕਟਗ੍ਰਸਤ ਹਿੰਦੁਸਤਾਨ ਮੋਟਰਸ (ਐਚ ਐਮ) ਦੇ ਪ੍ਰਬੰਧਕਾਂ ਨੇ ਐਤਵਾਰ ਨੂੰ ਉਤਰਪਾੜਾ ਕਾਰਖਾਨੇ 'ਚ ਕੰਮ ਰੋਕਣ ਦਾ ਐਲਾਨ ਕੀਤਾ | ਕੰਪਨੀ ਨੇ ਕਾਰਖਾਨੇ 'ਚ ਕੰਮ ਰੋਕਣ ਸਬੰਧੀ ਨੋਟਿਸ ਸਨਿਚਰਵਾਰ ਰਾਤ ਨੂੰ ਮੁੱਖ ਦਆਰ 'ਤੇ ਚਿਪਕਾ ਦਿੱਤਾ ਹੈ | ਕੰਪਨੀ ਸੂਤਰਾਂ ਨੇ ਦੱਸਿਆ ਕਿ ਕੰਪਨੀ ਦਾ ਇਹ ਕਾਰਖਾਨਾ ਨਕਦੀ ਸੰਕਟ ਨਾਲ ਜੂਝ ਰਿਹਾ ਹੈ | ਜਿਸ ਕਾਰਨ ਇਥੇ ਅੰਬੈਸਡਰ ਕਾਰ ਦੇ ਆਰਡਰ 'ਤੇ ਅਮਲ ਨਹੀਂ ਹੋ ਪਾ ਰਿਹਾ ਹੈ | ਕੰਪਨੀ ਸੂਤਰਾਂ ਨੇ ਦੱਸਿਆ ਕਿ ਕਾਰਖਾਨੇ 'ਚ ਕੰਮ ਰੋਕਣ ਨਾਲ ਇਸ ਨੂੰ ਹੋਰ ਬਦਹਾਲੀ ਤੋਂ ਰੋਕਿਆ ਜਾ ਸਕੇਗਾ | ਜਿਵੇਂ ਹੀ ਕੋਈ ਰਣਨੀਤਕ ਨਿਵੇਸ਼ਕ ਧਨ ਦੇ ਨਾਲ ਇਸ ਵਿਚ ਆਵੇਗਾ ਸਥਿਤੀ 'ਚ ਸੁਧਾਰ ਆਉਣ ਲੱਗੇਗਾ | ਉਤਰਪਾੜਾ ਕਾਰਖਾਨੇ 'ਚ ਕਰੀਬ 2500 ਕਰਮਚਾਰੀ ਅਤੇ ਪ੍ਰਬੰਧਕੀ ਸਟਾਫ਼ ਹੈ, ਇਸ ਨੂੰ ਕੰਪਨੀ ਨੇ ਚੇਨਈ ਕਾਰਖਾਨੇ ਤੋਂ ਅਲੱਗ ਕਰ ਦਿੱਤਾ ਹੈ | ਚੇਨਈ ਕਾਰਖਾਨੇ ਨੂੰ ਹਿੰਦੁਸਤਾਨ ਮੋਟਰਸ ਫਾਈਨਾਂਸ ਕਾਰਪੋਰੇਸ਼ਨ ਲਿ. ਤਹਿਤ ਲਾ ਦਿੱਤਾ ਗਿਆ ਹੈ | ਇੰਨਾ ਹੀ ਨਹੀਂ ਕੰਪਨੀ ਨੇ ਫੈਸਲਾ ਲਿਆ ਹੈ ਕਿ ਜਦ ਤੱਕ ਉਤਰਪਾੜਾ ਕਾਰਖਾਨੇ 'ਚ ਕੰਮ ਬੰਦ ਰਹੇਗਾ ਤਦ ਤੱਕ ਇਸ ਨਾਲ ਜੁੜੇ ਕਰਮਚਾਰੀਆਂ ਦੀ ਤਨਖਾਹ ਦਾ ਭੁਗਤਾਨ ਵੀ ਬੰਦ ਰਹੇਗਾ |



Archive

RECENT STORIES