Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ 'ਤੇ ਲਹਿੰਦੇ ਪੰਜਾਬ 'ਚ ਸਰਕਾਰੀ ਛੁੱਟੀ ਹੋਵੇਗੀ

Posted on May 28th, 2014


ਲਾਹੌਰ- ਪਾਕਿਸਤਾਨ ਦੇ ਪੰਜਾਬ ਸੂਬੇ ਅੰਦਰ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਜਨਤਕ ਛੁੱਟੀ ਦਾ ਮਤਾ ਸੂਬੇ ਦੀ ਵਿਧਾਨ ਸਭਾ 'ਚ ਪਾਸ ਹੋ ਗਿਆ ਹੈ। ਮਤੇ ਨੂੰ ਵਿਰੋਧੀ ਧਿਰ ਦੇ ਪ੍ਰਦਰਸ਼ਨ ਦੌਰਾਨ 28 ਮਈ ਨੂੰ ਪ੍ਰਵਾਨਗੀ ਮਿਲੀ, ਜਿਸ ਨੂੰ ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ 'ਚ ਪਹਿਲੇ ਸਿੱਖ ਵਿਧਾਇਕ ਰਮੇਸ਼ ਸਿੰਘ ਨੇ ਪੇਸ਼ ਕੀਤਾ ਸੀ। 

ਪਾਕਿਸਤਾਨ ਮੁਸਲਿਮ ਲੀਗ - ਨਵਾਜ਼ (ਪੀ.ਐਮ.ਐਲ. - ਐਨ) ਦੇ ਮੈਂਬਰ ਹਨ ਅਤੇ ਇਹ ਮਤਾ ਬੁਧਵਾਰ ਨੂੰ ਪਾਸ ਹੋਇਆ। ਉਹ ਆਜ਼ਾਦੀ ਤੋਂ ਬਾਅਦ ਪਹਿਲੇ ਸਿੱਖ ਵਿਧਾਇਕ ਹਨ ਜੋ ਜਿੱਤ ਕੇ ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ 'ਚ ਪੁੱਜੇ ਹਨ। ਉਹ ਨਨਕਾਣਾ ਸਾਹਿਬ 'ਚ ਇਕ ਗ਼ਰੀਬ ਸਿੱਖ ਪਰਵਾਰ 'ਚ ਜੰਮੇ ਸਨ ਅਤੇ ਬਾਅਦ 'ਚ ਉਨ੍ਹਾਂ ਦਾ ਪਰਵਾਰ ਕਰਤਾਰਪੁਰ ਚਲਾ ਗਿਆ ਸੀ ਜਿੱਥੇ ਉਹ ਗੁਰਦੁਆਰੇ 'ਚ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਰਹੇ।   



Archive

RECENT STORIES