Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤੋਗੜੀਆ ਨੇ ਪਾਕਿਸਤਾਨ ਤੋਂ ਦਾਊਦ ਤੇ ਅਜ਼ਹਰ ਮਸੂਦ ਨੂੰ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ

Posted on May 29th, 2014


ਨਗਰੋਟਾ ਬਗਵਾਂ- ਜਦ ਤੱਕ ਮੁੰਬਈ ਸੀਰੀਅਲ ਬੰਬ ਧਮਾਕੇ ਦੇ ਅੱਤਵਾਦੀ ਸਰਗਨਾ ਦਾਊਦ ਤੇ ਅਜ਼ਹਰ ਮਸੂਦ ਵਰਗੇ ਅੱਤਵਾਦੀਆਂ ਨੂੰ ਪਾਕਿਸਤਾਨ ਭਾਰਤ ਹਵਾਲੇ ਨਹੀਂ ਕਰਦਾ, ਉਦੋਂ ਤੱਕ ਉਸ ਨਾਲ ਗੱਲਬਾਤ ਕਰਨ ਦਾ ਕੋਈ ਅਰਥ ਨਹੀਂ। ਇਹ ਗੱਲ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਇਥੇ ਪੱਤਰਕਾਰਾਂ ਨੂੰ ਕਹੀ।

ਤੋਗੜੀਆ ਨੇ ਕਿਹਾ ਕਿ ਜੇ ਦਾਊਦ ਤੇ ਅਜ਼ਹਰ ਮਸੂਦ ਨੂੰ ਸ਼ਰੇਆਮ ਦਿੱਲੀ ਵਿੱਚ ਫਾਂਸੀ ‘ਤੇ ਲਟਕਾਇਆ ਜਾਏ ਜਾਂ ਫਿਰ ਪਾਕਿਸਤਾਨ ਦੀ ਧਰਤੀ ‘ਤੇ ਅਮਰੀਕਾ ਦੀ ਤਰ੍ਹਾਂ ਡਰੋਨ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਏ ਤਾਂ ਦੋਬਾਰਾ ਕੋਈ ਵੀ ਅੱਤਵਾਦੀ ਪਾਕਿਸਤਾਨ ਵਿੱਚ ਪੈਦਾ ਨਹੀਂ ਹੋਵੇਗਾ। ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਦੀ ਭਾਰਤ ਯਾਤਰਾ ਬਾਰੇ ਕਿਹਾ ਕਿ ਉਨ੍ਹਾਂ ਦੇ ਇਥੇ ਆਉਣ ਜਾਂ ਨਾ ਆਉਣ ਨਾਲ ਕੋਈ ਫਰਕ ਨਹੀਂ ਪੈਂਦਾ। ਜਦ ਤੱਕ ਪਾਕਿ ਅੱਤਵਾਦੀਆਂ ਨੂੰ ਭਾਰਤ ਹਵਾਲੇ ਨਹੀਂ ਕਰਦਾ ਕਿਸੇ ਪ੍ਰਕਾਰ ਦੀ ਗੱਲਬਾਤ ਸਾਰਥਕ ਨਹੀਂ ਹੋਵੇਗੀ।



Archive

RECENT STORIES