Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਘੁੰਮਣ ਗਿਆ ਬਰਤਾਨਵੀ ਪਰਿਵਾਰ ਧੀ ਦੀ ਅਰਥੀ ਲੈ ਕੇ ਵਾਪਸ ਪਰਤਿਆ

Posted on May 15th, 2013

ਲੰਡਨ - ਅੱਠ ਸਾਲਾ ਦੀ ਬਰਤਾਨੀਆ ਦੀ ਸਿੱਖ ਲੜਕੀ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਭਾਰਤ ‘ਚ ਸਿਹਤ ਕਰਮੀਆਂ ਨੇ ਅੰਗ ਕੱਢਣ ਦੀ ਅਸਫਲ ਕੋਸਿਸ਼ ‘ਚ ਉਨ੍ਹਾਂ ਦੀ ਬੱਚੀ ਦੀ ਹੱਤਿਆ ਕੀਤੀ ਹੈ। ਗੁਰਕਿਰਨ ਕੌਰ ਲਾਇਲ ਨੂੰ ਬਿਮਾਰ ਹੋਣ ਕਾਰਨ ਪੰਜਾਬ ਦੇ ਖੰਨਾ ਦੇ ਇਕ ਛੋਟੇ ਜਿਹੇ ਹਸਪਤਾਲ ‘ਚ ਲਿਆਂਦਾ ਗਿਆ ਸੀ ਜਿਥੇ ਹਸਪਤਾਲ ਦੇ ਸਟਾਫ ਨੇ ਉਸ ਨੂੰ ਭੇਦਭਰੀ ਹਾਲਤ ‘ਚ ਟੀਕਾ ਲਾਇਆ। ਗੁਰਕਿਰਨ ਦੀ ਮਾਤਾ ਅੰਮ੍ਰਿਤ ਕੌਰ ਨੇ ਕਿਹਾ ਕਿ ਕੁਝ ਸੈਕੰਡਾਂ ‘ਚ ਹੀ ਗੁਰਕਿਰਨ ਦੀਆਂ ਅੱਖਾਂ ਉਪਰ ਚੜ੍ਹ ਗਈਆਂ ਤੇ ਉਸਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ।ਉਸ ਨੇ ਕਿਹਾ ਕਿ ਉਸ ਨੂੰ ਪਤਾ ਸੀ ਕਿ ਉਨ੍ਹਾਂ ਨੇ ਉਸ ਦੀ ਬੇਟੀ ਨੂੰ ਮੌਕੇ ‘ਤੇ ਹੀ ਮਾਰ ਦਿੱਤਾ ਸੀ।ਉਸ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਉਸਦੀ ਮਾਸੂਮ ਧੀ ਦੀ ਹੱਤਿਆ ਕੀਤੀ ਗਈ ਹੈ।ਗੁਰਕਿਰਨ ਦੇ ਪਰਿਵਾਰ ਅਨੁਸਾਰ ਇਸ ਤੋਂ ਪਤਾ ਲਗਦਾ ਹੈ ਕਿ ਕਿਸ ਤਰਾਂ ਪੋਸਟ ਮਾਰਟਮ ਦੌਰਾਨ ਉਸ ਦੇ ਅੰਗ ਕੱਢ ਲਏ ਗਏ ਤੇ ਉਸ ਦੀ ਮੌਤ ਭੇਦਭਰੀ ਹਾਲਾਤ ‘ਚ ਹੋਈ। ਜਦੋਂ ਉਸ ਦੀ ਮ੍ਰਿਤਕ ਦੇਹ ਨੂੰ ਬਰਤਾਨੀਆ ਸਥਿਤ ਘਰ ਲਿਆਂਦਾ ਗਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਕਈ ਅੰਗ ਗਾਇਬ ਸਨ ਤੇ ਸਿਰਫ ਉਸਦੀਆਂ ਅੱਖਾਂ ਹੀ ਬਚੀਆਂ ਸਨ। ਸਥਾਨਿਕ ਪੁਲਿਸ ਨੇ ਉਨ੍ਹਾਂ ਦੇ ਬਿਆਨ ਲਏ ਪਰ ਪਰਿਵਾਰ ਨੂੰ ਭਰੋਸਾ ਨਹੀਂ ਹੈ ਕਿ ਕੇਸ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਗਈ।

ਬਰਮਿੰਘਮ ‘ਚ ਉਥੋਂ ਦੇ ਕੌਂਸਲਰ ਨਰਿੰਦਰ ਕੂਨਰ ਤੇ ਲੇਡੀਵੂਡ ਦੇ ਐਮ ਪੀ ਸ਼ਬਾਨਾ ਮਹਿਮੂਦ ਵੀ ਪਰਿਵਾਰ ਦੀ ਇਸ ਮੁਹਿੰਮ ‘ਚ ਸ਼ਾਮਿਲ ਹੋ ਗਏ ਹਨ ਤਾਂਕਿ ਭਾਰਤੀ ਤੇ ਬਰਤਾਨੀਆ ਸਰਕਾਰ ‘ਤੇ ਜਵਾਬ ਦੇਣ ਲਈ ਦਬਾਅ ਪਾਇਆ ਜਾ ਸਕੇ। ਕੂਨਰ ਨੇ ਕਿਹਾ ਕਿ ਉਹ ਵਿਦੇਸ਼ ਦਫ਼ਤਰ ਅਤੇ ਭਾਰਤੀ ਹਾਈ ਕਮਿਸ਼ਨਰ ਨਾਲ ਮਿਲ ਕੇ ਕੰਮ ਕਰ ਕੇ ਉਸ ਦੇ ਅੰਗ ਵਾਪਸ ਲੈਣ ਲਈ ਕੋਸਿ਼ਸ਼ ਕਰ ਰਹੇ ਹਨ।



Archive

RECENT STORIES