Posted on June 2nd, 2014

ਮੋਗਾ- ਸਾਲ 2013 ‘ਚ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦੀ ਟਿਕਟ ‘ਤੇ ਮੋਗਾ ਤੋਂ ਵਿਧਾਇਕ ਚੁਣੇ ਗਏ ਜੋਗਿੰਦਰ ਪਾਲ ਜੈਨ ਨੂੰ ਉਸ ਸਮੇਂ ਕਰਾਰਾ ਝਟਕਾ ਲਗਾ, ਜਦੋਂ ਮੋਗਾ ਅਦਾਲਤ ਨੇ ਨਜਾਇਜ਼ ਕਾਲੋਨੀ ਕੱਟਣ ਦੇ ਮਾਮਲੇ ‘ਚ ਵਿਧਾਇਕ ਜੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਇਕ ਸਾਲ ਦੀ ਸਜ਼ਾ ਅਤੇ 1500 ਰੁਪਏ ਜ਼ੁਰਮਾਨਾ ਭਰਨ ਦਾ ਹੁਕਮ ਸੁਣਾਇਆ।
ਜਾਣਕਾਰੀ ਅਨੁਸਾਰ ਮੋਗਾ ਦੇ ਵਿਧਾਇਕ ਜੋਗਿੰਦਰ ਪਾਲ ਜੈਨ ਦੇ ਖਿਲਾਫ ਮੋਗਾ ਜ਼ਿਲੇ ਦੇ ਥਾਣਾ ਮਹਿਣਾ ਵਿਖੇ 26 ਅਗਸਤ, 2007 ਨੂੰ ਪੁੱਡਾ ਅਤੇ ਹੋਰਨਾਂ ਧਾਰਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ‘ਚ ਵਿਧਾਇਕ ਜੈਨ ਦੀ ਪਤਨੀ ਸਵਰਨਲਤਾ ਜੈਨ, ਉਨ੍ਹਾਂ ਦੇ ਬੇਟੇ ਅਕਸ਼ਿਤ ਜੈਨ, ਬੇਟੀ ਰੋਹਿਣੀ ਜੈਨ ਅਤੇ ਬੇਟੇ ਪੁਨੀਤ ਜੈਨ ਦੇ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਪਹਿਲਾਂ ਮੋਗਾ ਅਦਾਲਤ ‘ਚ ਚੱਲ ਰਹੀ ਸੀ ਪਰ 2010 ‘ਚ ਵਿਧਾਇਕ ਜੈਨ ਨੇ ਅਦਾਲਤ ਕੋਲ ਅਰਜ਼ੀ ਦਾਇਰ ਕੀਤੀ ਕਿ ਉਸ ਦੇ ਮਾਮਲੇ ‘ਚ ਸੁਣਵਾਈ ਮੋਗਾ ਤੋਂ ਬਾਹਰ ਕੀਤੀ ਜਾਵੇ, ਜਿਸ ‘ਤੇ ਅਦਾਲਤ ਨੇ ਇਸ ਮਾਮਲੇ ਨੂੰ ਫਰੀਦਕੋਟ ਅਦਾਲਤ ਵਿਖੇ ਤਬਦੀਲ ਕਰ ਦਿੱਤਾ ਸੀ ਪਰ 2013 ‘ਚ ਸੰਪਨ ਹੋਈ ਮੋਗਾ ਜ਼ਿਮਨੀ ਚੋਣ ਦੌਰਾਨ ਜੈਨ ਦੇ ਅਕਾਲੀ ਦਲ ਦੀ ਟਿਕਟ ‘ਤੇ ਮੁੜ ਤੋਂ ਵਿਧਾਇਕ ਚੁਣੇ ਜਾਣ ਉਪਰੰਤ ਇਹ ਮਾਮਲਾ ਮੁੜ ਮੋਗਾ ਅਦਾਲਤ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਸਰਕਾਰੀ ਧਿਰ ਵਲੋਂ 16 ਗਵਾਹ ਪੇਸ਼ ਕੀਤੇ ਗਏ।
ਇਸ ਮਾਮਲੇ ‘ਤੇ ਨਿਪਟਾਰਾ ਕਰਦਿਆਂ ਮਾਣਯੋਗ ਸਿਵਲ ਜੱਜ ਸੀਨੀਅਰ ਡਿਵੀਜ਼ਨ, ਐਡੀਸ਼ਨਲ ਚੀਫ ਜੂਡੀਸ਼ੀਅਲ ਮੈਜਿਸਟਰੇਟ ਮੈਡਮ ਸੰਜੀਤਾ ਨੇ ਵਿਧਾਇਕ ਜੋਗਿੰਦਰ ਪਾਲ ਜੈਨ, ਉਨ੍ਹਾਂ ਦੀ ਪਤਨੀ ਸਵਰਨਲਤਾ ਜੈਨ, ਦੋਵੇਂ ਬੇਟੇ ਅਕਸ਼ਿਤ ਜੈਨ ਅਤੇ ਪੁਨੀਤ ਜੈਨ ਤੋਂ ਇਲਾਵਾ ਉਨ੍ਹਾ ਦਾ ਵਿਆਹੁਤਾ ਬੇਟੀ ਰੋਹਿਣੀ ਜੈਨ ਨੂੰ ਧਾਰਾ-36 ਅਧੀਨ ਇਕ ਸਾਲ ਕੈਦ, 1000 ਜ਼ੁਰਮਾਨਾ ਅਤੇ ਸੈਕਸ਼ਨ-3 ਅਧੀਨ 6 ਮਹੀਨੇ ਦੀ ਕੈਦ ਅਤੇ 500 ਰੁਪਏ ਜ਼ੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਜ਼ੁਰਮਾਨਾ ਨਾ ਭਰਨ ਦੀ ਸੂਰਤ ‘ਚ ਉਨ੍ਹਾਂ ਨੂੰ ਸੈਕਸ਼ਨ-36 ਅਧੀਨ ਇਕ ਮਹੀਨੇ ਅਤੇ ਸੈਕਸ਼ਨ-3 ਅਧੀਨ 15 ਦਿਨ ਹੋਰ ਸਜ਼ਾ ਕੱਟਣੀ ਪਵੇਗੀ।
ਇੱਥੇ ਇਹ ਦੱਸਣਯੋਗ ਹੈ ਕਿ ਵਿਧਾਇਕ ਜੈਨ ਦਾ ਇਕ ਬੇਟਾ ਪੁਨੀਤ ਜੈਨ, ਜੋ ਕਿ ਕੈਨੈਡਾ ਵਿਖੇ ਰਹਿ ਰਿਹਾ ਹੈ, ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ। ਵਿਧਾਇਕ ਜੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਜ਼ਮਾਨਤਾਂ ਲੈਣ ਉਪਰੰਤ ਅਦਾਲਤ ਨੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰ ਦਿੱਤਾ। ਮਾਮਲੇ ਦੀ ਸੁਣਵਾਈ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜੈਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੈਸ਼ਨ ਕੋਰਟ ‘ਚ ਲਿਜਾ ਕੇ ਅਪੀਲ ਦਾਇਰ ਕਰਨਗੇ। ਜੈਨ ਨੂੰ ਸਜ਼ਾ ਸੁਣਾਏ ਜਾਣ ‘ਤੇ ਖੁਸ਼ੀ ਪ੍ਰਗਟਾਉਂਦਿਆਂ ਸਾਬਕਾ ਵਿਧਾਇਕ ਵਿਜੇ ਸਾਥੀ ਨੇ ਕਿਹਾ ਕਿ ਹੁਣ ਅਕਾਲੀ ਦਲ ਨੂੰ ਇਹ ਕੋਹਿਨੂਰ ਦਾ ਹੀਰਾ ਸਾਂਭ ਕੇ ਰੱਖਣਾ ਚਾਹੀਦਾ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026