Posted on June 3rd, 2014

ਇਸਲਾਮਾਬਾਦ- ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਦੇ ਪ੍ਰਧਾਨ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ਵਿੱਚ ਜਾਣਾ ਪਸੰਦ ਨਹੀਂ ਆਇਆ। ਇਮਰਾਨ ਨੇ ਇਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਬੀਤੇ ਹਫਤੇ ਭਾਰਤ ਵਿੱਚ ਸ਼ਰੀਫ ਨਾਲ ਸਕੂਲੀ ਬੱਚੇ ਵਾਂਗ ਵਿਹਾਰ ਕੀਤਾ ਗਿਆ। ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਇਮਰਾਨ ਨੇ ਕਿਹਾ, ਸ਼ਰੀਫ ਦਾ ਆਪਣੇ ਕਾਰੋਬਾਰੀ ਬੇਟੇ ਹਸਨ ਨਵਾਜ਼ ਨਾਲ ਭਾਰਤੀ ਸਟੀਲ ਸਨਅਤਕਾਰ ਸੱਜਨ ਜਿੰਦਲ ਦੇ ਘਰ ਜਾਣਾ ਦੱਸਦਾ ਹੈ ਕਿ ਭਾਰਤ ਯਾਤਰਾ ਵੇਲੇ ਉਨ੍ਹਾਂ ਦੀ ਪਹਿਲ ਕੁਝ ਹੋਰ ਸੀ। ਪੱਛਮੀ ਦੇਸ਼ਾਂ ਵਿੱਚ ਕੋਈ ਵੀ ਨੇਤਾ ਸੱਤਾ ਵਿੱਚ ਰਹਿੰਦਿਆਂ ਇੰਜ ਨਹੀਂ ਕਰਦਾ। ਸ਼ਰੀਫ ਕੋਲ ਜਿੰਦਲ ਦੇ ਨਵੀਂ ਦਿੱਲੀ ਦੇ ਘਰ ਵਿੱਚ ਜਾਣ ਦਾ ਸਮਾਂ ਸੀ, ਪਰ ਹੁਰੀਅਤ ਕਾਨਫਰੰਸ ਦੇ ਨੇਤਾਵਾਂ ਨੂੰ ਮਿਲਣ ਦਾ ਸਮਾਂ ਨਹੀਂ ਕੱਢ ਸਕੇ। ਇਮਰਾਨ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਹੁਰੀਅਤ ਆਗੂਆਂ ਨੂੰ ਨਾ ਮਿਲ ਕੇ ਪ੍ਰਧਾਨ ਮੰਤਰੀ ਨੇ ਕਸ਼ਮੀਰ ਵਾਰਤਾ ਨੂੰ ਪ੍ਰਭਾਵਤ ਕੀਤਾ ਹੈ।
ਇਸ ਤੋਂ ਪਹਿਲਾਂ ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਬਾਰੇ ਕੌਮੀ ਸਲਾਹਕਾਰ ਸਰਤਾਜ ਅਜ਼ੀਜ਼ ਨੇ ਸਫਾਈ ਦਿੱਤੀ ਸੀ ਕਿ ਹੁਰੀਅਤ ਦੇ ਨੇਤਾਵਾਂ ਨੂੰ ਸ਼ਰੀਫ ਨਹੀਂ ਮਿਲੇ, ਕਿਉਂਕਿ ਉਹ ਇੱਕ ਸਮਾਰੋਹ ਵਿੱਚ ਹਿੱਸਾ ਲੈਣ ਭਾਰਤ ਗਏ ਸਨ। ਕਿਸੇ ਪਾਕਿਸਤਾਨੀ ਨੇਤਾ ਨੂੰ ਇਸ ਤਰ੍ਹਾਂ ਸਹੁੰ ਚੁੱਕ ਸਮਾਰੋਹ ਵਿੱਚ ਪਹਿਲੀ ਵਾਰ ਬੁਲਾਇਆ ਗਿਆ ਸੀ। ਇਸ ਦੌਰੇ ਨਾਲ ਕਿਸੇ ਠੋਸ ਸਫਲਤਾ ਦੀ ਉਮੀਦ ਕਰਨਾ ਗਲਤ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026