Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਯੂਥ ਅਕਾਲੀ ਦਲ ਦਾ ਕੌਮੀ ਨੇਤਾ ਭੋਲਾ ਹਰੀਪੁਰੀਆ ਨਸ਼ਾ ਮੁਹਿੰਮ ’ਚ ਪੁਲਿਸ ਨੇ ਚੁੱਕਿਆ

Posted on June 4th, 2014



ਜਲੰਧਰ- ਹਲਕਾ ਫਿਲੌਰ ਵਿਚ ਰੇਤੇ, ਨਸ਼ਿਆਂ ਦੀ ਤਸਕਰੀ, ਨਾਜਾਇਜ਼ ਕਬਜ਼ਿਆਂ ਅਤੇ ਹੋਰ ਨਾਜਾਇਜ਼ ਧੰਦਿਆਂ ਦੀ ਸਰਪ੍ਰਸਤੀ ਕਰਨ ਲਈ ਚਰਚਿਤ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਰੰਧਾਵਾ ਉਰਫ ਭੋਲਾ ਹਰੀਪੁਰੀਆ ਨੂੰ ਜਲੰਧਰ ਦਿਹਾਤੀ ਪੁਲਿਸ ਵੱਲੋਂ ਆਪਣੀ ਹਿਰਾਸਤ ਵਿਚ ਲਏ ਜਾਣ ਦਾ ਪਤਾ ਲੱਗਾ ਹੈ ? ਉਸ ਕੋਲੋਂ ਪੁਲਿਸ ਵੱਲੋਂ ਸਖਤੀ ਨਾਲ ਪੁੱਛਗਿੱਛ ਕੀਤੇ ਜਾਣ ਦਾ ਪਤਾ ਲੱਗਾ ਹੈ ?

ਸੂਤਰਾਂ ਮੁਤਾਬਿਕ ਪੁਲਿਸ ਥਾਣਾ ਮੁਖੀ ਫਿਲੌਰ ਨੇ ਭੋਲਾ ਹਰੀਪੁਰੀਆ ਨੂੰ ਥਾਣੇ ਲਿਆਂਦਾ ਜਿਥੇ ਸੀ.ਆਈ.ਏ. ਸਟਾਫ ਦੀ ਉਥੇ ਪਹਿਲੋਂ ਹੀ ਪੁੱਜੀ ਟੀਮ ਉਸ ਨੂੰ ਜਲੰਧਰ ਲੈ ਆਈ। ਪੁਲਿਸ ਦਾ ਕੋਈ ਵੀ ਅਧਿਕਾਰੀ ਅਜੇ ਭੋਲੇ ਨੂੰ ਹਿਰਾਸਤ ਵਿਚ ਲਏ ਜਾਣ ਬਾਰੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ, ਪਰ ਸਾਰੇ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਉਸ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਭੋਲੇ ਤੋਂ ਪੁੱਛਗਿੱਛ ਖੁਦ ਜਲੰਧਰ ਦਿਹਾਤੀ ਦੇ ਨਵੇਂ ਆਏ ਪੁਲਿਸ ਮੁਖੀ ਨਰਿੰਦਰ ਭਾਰਗਵ ਵੱਲੋਂ ਕੀਤੀ ਜਾ ਰਹੀ ਹੈ। ਭੋਲਾ ਫਿਲੌਰ ਦੇ ਅਕਾਲੀ ਵਿਧਾਇਕ ਤੇ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਅਵਿਨਾਸ਼ ਚੰਦਰ ਦੇ ਨਜ਼ਦੀਕੀ ਸਮਝਿਆ ਜਾਂਦਾ ਹੈ। ਸ੍ਰੀ ਅਵਿਨਾਸ਼ ਚੰਦਰ ਨਾਲ ਜਦ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਬੀਤੀ ਰਾਤ ਪੁਲਿਸ ਨੇ ਘਰੋਂ ਸੱਦ ਕੇ ਭੋਲਾ ਨੂੰ ਸੀ.ਆਈ.ਏ. ਜਲੰਧਰ ਲਿਆਂਦਾ ਹੈ।



Archive

RECENT STORIES