Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿਆਸੀ ਦਬਾਅ ਕਾਰਨ ਭੋਲਾ ਹਰੀਪੁਰੀਆ ਰਿਹਾਅ

Posted on June 5th, 2014

<p>ਗੁਰਮੇਲ ਸਿੰਘ ਉਰਫ਼ ਭੋਲਾ ਇਕ ਫਾਈਲ ਫੋਟੋ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਨਜ਼ਰ ਆਉਂਦਾ ਹੋਇਆ।<br></p>



ਜਲੰਧਰ- ਗ੍ਰਿਫ਼ਤਾਰ ਕੀਤੇ ਗਏ ਯੂਥ ਅਕਾਲੀ ਦਲ ਦੇ ਆਗੂ ਤੇ ਪਿੰਡ ਹਰੀਪੁਰ ਖਾਲਸਾ ਦੇ ਸਰਪੰਚ ਨੂੰ ਪੁਲੀਸ ਨੇ ਸਿਆਸੀ ਦਬਾਅ ਹੇਠ ਆ ਕੇ ਛੱਡ ਦਿੱਤਾ ਹੈ। ਪੁਲੀਸ ਉਸ ਦੀ ਗ੍ਰਿਫ਼ਤਾਰੀ ਦਾ ਕਾਰਨ ਨਹੀਂ ਦੱਸ ਰਹੀ। ਸੂਤਰਾਂ ਅਨੁਸਾਰ ਫਿਲੌਰ ਸਬ ਡਿਵੀਜ਼ਨ ਦੇ ਪਿੰਡ ਹਰੀਪੁਰ ਖਾਲਸਾ ਦੇ ਯੂਥ ਅਕਾਲੀ ਆਗੂ ਗੁਰਮੇਲ ਸਿੰਘ ਉਰਫ ਭੋਲਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪਹਿਲਾਂ ਉਸ ਨੂੰ ਗੁਰਾਇਆ ਪੁਲੀਸ ਲਿਆਈ ਸੀ ਅਤੇ ਬਾਅਦ ਉਸ ਨੂੰ ਸੀਆਈਏ ਸਟਾਫ ਦੇ ਹਵਾਲੇ ਕਰ ਦਿੱਤਾ ਗਿਆ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਕਾਲੀ ਸਮਰਥਕ ਗੁਰਾਇਆ ਥਾਣੇ ਪਹੁੰਚ ਗਏ ਸਨ। ਭੋਲੇ ਦੀ ਹਲਕੇ ਦੇ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨਾਲ ਕਾਫੀ ਨੇੜਤਾ ਦੱਸੀ ਜਾਂਦੀ ਹੈ।

ਲੋਕਾਂ ‘ਚ ਚਰਚਾ ਹੈ ਅਕਾਲੀ-ਭਾਜਪਾ ਸਰਕਾਰ ਵੱਲੋਂ ਰੇਤ ਤੇ ਡਰੱਗ ਮਾਫੀਆਂ ਵਿਰੁੱਧ ਵਿੱਢੀ ਮੁਹਿੰਮ ਦਾਅਵੇ ਪਤਲੇ ਪੈਂਦੇ ਦਿਖਾਈ ਦੇ ਰਹੇ ਹਨ। ਸੂਤਰਾਂ ਅਨੁਸਾਰ ਭੋਲੇ ਨੂੰ ਛੁਡਵਾਉਣ ਲਈ ਦਬਾਅ ਵੀ ਉਨ੍ਹਾਂ ਆਗੂਆਂ ਕੋਲੋ ਪੁਆਇਆ ਗਿਆ, ਜਿਨ੍ਹਾਂ ਦੀ ਪੁਲੀਸ ਵਿਭਾਗ ‘ਚ ਸਿੱਧੀ ਦਖਲਅੰਦਾਜ਼ੀ ਹੈ। ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੇ ਦੱਸਿਆ ਕਿ ਭੋਲੇ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਸੀ। ਉਨ੍ਹਾਂ ਦਾਆਵਾ ਕੀਤਾ ਕਿ ਭੋਲੇ ਦਾ ਨਸ਼ਿਆਂ ਜਾਂ ਰੇਤੇ ਦੇ ਕਾਰੋਬਾਰ ਨਾਲ ਕੋਈ ਸਬੰਧ ਨਹੀਂ ਰਿਹਾ। ਉਨ੍ਹਾਂ ਭੋਲੇ ਨੂੰ ਯੂਥ ਅਕਾਲੀ ਦਲ ਦਾ ਸਰਗਰਮ ਵਰਕਰ ਦੱਸਿਆ ਹਾਲਾਂਕਿ ਪੁਲੀਸ ਨੇ ਉਸ ‘ਤੇ ਕੋਈ ਮਾਮਲਾ ਦਰਜ ਨਹੀਂ ਕੀਤਾ। ਪੁਲੀਸ ਨੇ ਭੋਲੇ ਤੋਂ ਕੀ ਪੁੱਛਗਿੱਛ ਕੀਤੀ ਹੈ ਇਸ ਬਾਰੇ ਵੀ ਕੋਈ ਗੱਲ ਅਧਿਕਾਰਤ ਤੌਰ ‘ਤੇ ਨਹੀਂ ਦੱਸੀ ਜਾ ਰਹੀ। ਸੂਤਰਾਂ ਅਨੁਸਾਰ ਗੁਰਮੇਲ ਭੋਲੇ ਨੂੰ ਬਚਾਉਣ ਦੀ ਕਵਾਇਦ ਤਾਂ ਕੱਲ੍ਹ ਰਾਤ ਤੋਂ ਹੀ ਚੱਲ ਰਹੀ ਸੀ ਪਰ ਪੁਲੀਸ ਇਸ ਮਾਮਲੇ ਕੁਝ ਵੀ ਖੁੱਲ੍ਹ ਕੇ ਦੱਸਣ ਨੂੰ ਤਿਆਰ ਨਹੀਂ ਹੈ। ਪੁਲੀਸ ਭੋਲੇ ਨੂੰ ਕਿਸ ਮਾਮਲੇ ‘ਚ ਲੈ ਕੇ ਆਈ ਸੀ ਇਸ ਦਾ ਵੀ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ।



Archive

RECENT STORIES