Posted on June 10th, 2014

ਅਹਿਮਦਾਬਾਦ- ਨਾਬਾਲਗ ਲੜਕੀ ਦੇ ਸਰੀਰਕ ਸ਼ੋਸ਼ਣ ਮਾਮਲੇ 'ਚ ਜੇਲ੍ਹ 'ਚ ਬੰਦ ਆਸਾਰਾਮ ਖਿਲਾਫ਼ ਪ੍ਰਮੁੱਖ ਗਵਾਹ ਅੰਮ੍ਰਿਤ ਪ੍ਰਜਾਪਤੀ ਦੀ ਮੌਤ ਹੋ ਗਈ ਹੈ। ਗੁਜਰਾਤ ਦਾ ਰਾਜਕੋਟ 'ਚ 23 ਮਈ ਨੂੰ ਪ੍ਰਜਾਪਤੀ ਨੂੰ ਗੋਲੀ ਮਾਰੀ ਗਈ ਸੀ। ਮ੍ਰਿਤਕ ਪ੍ਰਜਾਪਤੀ ਦਾ ਅਹਿਮਦਾਬਾਦ ਦੇ ਸਿਵਲ ਹਸਪਤਾਲ 'ਚ ਇਲਾਜ ਚਲ ਰਿਹਾ ਸੀ। ਆਸਾਰਾਮ ਦੇ 6 ਚੇਲਿਆਂ 'ਤੇ ਗੋਲੀ ਮਾਰਨ ਦਾ ਦੋਸ਼ ਹਨ।
ਪ੍ਰਜਾਪਤੀ ਆਸਾਰਾਮ ਦੇ ਸਾਬਕਾ ਵੈਦ ਸਨ ਤੇ ਆਸ਼ਰਮ 'ਚ ਉਨ੍ਹਾਂ ਦਾ ਇਲਾਜ ਕਰਦੇ ਸਨ। ਪ੍ਰਜਾਪਤੀ ਨੇ ਸਰੀਰਕ ਸ਼ੋਸ਼ਣ ਮਾਮਲੇ 'ਚ ਆਸਾਰਾਮ ਖਿਲਾਫ਼ ਗਵਾਹੀ ਦਿੱਤੀ ਸੀ। ਆਸਾਰਾਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਅੰਮ੍ਰਿਤ ਪ੍ਰਜਾਪਤੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਆਸਾਰਾਮ ਖਿਲਾਫ਼ ਗਵਾਹ ਦਿਨੇਸ਼ ਚੰਦਭਾਈ 'ਤੇ ਬਦਮਾਸ਼ਾਂ ਨੇ ਤੇਜ਼ਾਬ ਸੁੱਟਿਆ ਸੀ। ਅੰਮ੍ਰਿਤ ਪ੍ਰਜਾਪਤੀ ਨੇ ਦਾਅਵਾ ਕੀਤਾ ਸੀ ਕਿ ਆਸਾਰਾਮ ਅਫੀਮ ਦਾ ਸੇਵਨ ਕਰਦੇ ਸਨ। ਪ੍ਰਜਾਪਤੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਸਾਰਾਮ ਨੂੰ ਕਈ ਵਾਰ ਲੜਕੀਆਂ ਨਾਲ ਅਪਮਾਨਜਨਕ ਹਾਲਤ 'ਚ ਵੇਖਿਆ ਸੀ।

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026