Posted on June 13th, 2014

ਐਲਖਰਟ (ਇਲਨੌਇ)- ਅਮਰੀਕਾ ਦੇ ਇਲਨੌਇ ਸੂਬੇ ਦੇ ਇਸ ਸ਼ਹਿਰ 'ਚ ਸਥਿਤ ਸਟੋਰਾਂ 'ਤੇ ਸਿੰਥੈਟਿਕ ਡਰੱਗ ਵੇਚਣ ਦੇ ਦੋਸ਼ ਵਿਚ 20 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ 'ਚੋਂ ਕਈ ਪੰਜਾਬੀ ਹਨ।
ਸਾਬਤ ਸੂਰਤ ਸਿੱਖ ਗੁਰਚਰਨ ਸਿੰਘ ਤੇ ਇੱਕ ਬੀਬੀ ਜਸਵਿੰਦਰ ਕੌਰ ਤੋਂ ਇਲਾਵਾ ਗ੍ਰਿਫਤਾਰ ਹੋਏ ਵਿਅਕਤੀਆਂ 'ਚ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਹੈ, ਸਰਬਜੀਤ ਸਿੰਘ ਗੁੱਜਰ, ਸੁਖਜਿੰਦਰ ਸਿੰਘ, ਜਗਵਿੰਦਰ ਸਿੰਘ, ਮਨਪ੍ਰੀਤ ਸਿੰਘ, ਤਰਲੋਕ ਸਿੰਘ, ਜਗਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਤੇ ਤਰਲੋਕ ਸਿੰਘ ਦੇ ਨਾਮ ਸ਼ਾਮਲ ਹਨ। ਇਹ ਕਥਿਤ ਦੋਸ਼ੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵਾਲੇ ਸਟੋਰਾਂ ਜਾਂ ਪੈਟਰੋਲ ਪੰਪਾਂ 'ਤੇ ਡਰੱਗ ਵੇਚਣ ਦਾ ਧੰਦਾ ਕਰ ਰਹੇ ਸਨ।
ਅਜੇ ਇਹ ਜਾਣਕਾਰੀ ਮਿਲਣੀ ਬਾਕੀ ਹੈ ਕਿ ਇਨ੍ਹਾਂ ਵਿਚੋਂ ਕਿਹੜੇ ਮਾਲਕ ਸਨ ਤੇ ਕਿੰਨੇ ਮੁਲਾਜ਼ਮ। ਇਨ੍ਹਾਂ ਦੀ ਜ਼ਮਾਨਤ ਲਈ ਪੁਲਿਸ ਨੇ 50-50 ਹਜ਼ਾਰ ਡਾਲਰ ਤੋਂ ਲੈ ਕੇ 5-5 ਲੱਖ ਡਾਲਰ ਤੱਕ ਦੀ ਜ਼ਮਾਨਤ ਮੰਗੀ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026