Posted on June 14th, 2014

ਕੁਆਲਾਲੰਪੁਰ- ਮਲੇਸ਼ੀਆ ਏਅਰਲਾਈਨਜ਼ ਦੀ ਇੰਸ਼ੋਰੈਂਸ ਕਰਨ ਵਾਲੀ ਕੰਪਨੀ ਨੇ ਹੁਣ ਐਮਐਚ370 ਦੇ ਸਵਾਰਾਂ ਦੇ ਪਰਿਵਾਰਾਂ ਨੂੰ 50,000 ਡਾਲਰ (ਹਰੇਕ ਨੂੰ) ਦਾ ਮੁੱਢਲਾ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਤਿੰਨ ਮਹੀਨੇ ਪਹਿਲਾਂ ਇਹ ਜਹਾਜ਼ ਯਾਤਰੀਆਂ ਸਮੇਤ ਲਾਪਤਾ ਹੋ ਗਿਆ ਸੀ।
ਹੁਣ ਤੱਕ ਛੇ ਮਲੇਸ਼ੀਆਈ ਤੇ ਇਕ ਚੀਨੀ ਪਰਿਵਾਰ ਨੂੰ ਇਹ ਪੇਸ਼ਗੀ ਅਦਾਇਗੀ ਮਿਲੀ ਹੈ। ਜਹਾਜ਼ ਵਿੱਚ ਸਵਾਰ ਸਾਰੇ 239 ਯਾਤਰੀ ਤੇ ਜਹਾਜ਼ੀ ਅਮਲੇ ਦੇ ਪਰਿਵਾਰ ਇਸ ਰਾਸ਼ੀ ਦੇ ਹੱਕਦਾਰ ਹਨ। ਮਲੇਸ਼ੀਆ ਦੇ ਉਪ ਵਿਦੇਸ਼ ਮੰਤਰੀ ਹਮਜ਼ਾ ਜੈਨੂਦੀਨ ਨੇ ਇਹ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ ਕਿ 40 ਹੋਰ ਚੀਨੀ ਪਰਿਵਾਰਾਂ ਨਾਲ ਗੱਲਬਾਤ ਚਲਾ ਕੇ ਇਹ ਤੈਅ ਕੀਤਾ ਜਾ ਰਿਹਾ ਹੈ ਕਿ ਕੀ ਉਹ ਹੀ ਅਸਲ ਹੱਕਦਾਰ ਹਨ। ਹਮਜ਼ਾ, ਲਾਪਤਾ ਯਾਤਰੀਆਂ ਦੇ ਪਰਿਵਾਰਾਂ ਦੀ ਮੱਦਦ ਲਈ ਬਣਾਈ ਕਮੇਟੀ ਦੇ ਆਗੂ ਹਨ। 8 ਮਾਰਚ ਨੂੰ ਕੁਆਲਾਲੰਪੁਰ ਤੋਂ ਪੇਇਚਿੰਗ ਜਾਂਦਿਆਂ ਲਾਪਤਾ ਹੋਏ ਜਹਾਜ਼ ਦਾ ਅਜੇ ਤੱਕ ਮਲਬਾ ਨਹੀਂ ਮਿਲਿਆ। ਸਰਕਾਰ ਹਾਲੇ ਵੀ ਜਹਾਜ਼ ਨੂੰ ‘ਲਾਪਤਾ’ ਕਰਾਰ ਦੇਣ ਲਈ ਤਿਆਰ ਨਹੀਂ।
ਹਮਜ਼ਾ ਅਨੁਸਾਰ ਮੁਆਵਜ਼ੇ ਦੀ ਪੂਰੀ ਰਾਸ਼ੀ ਜਹਾਜ਼ ਦੁਖਾਂਤ ਦੇ ਪੂਰਾ ਹੋਣ (ਜਾਂ ਗੁਆਚਿਆ ਐਲਾਨੇ ਜਾਣ) ਬਾਰੇ ਐਲਾਨ ਮਗਰੋਂ ਹੀ ਦਿੱਤੀ ਜਾ ਸਕੇਗੀ। ਕੌਮਾਂਤਰੀ ਹਵਾਬਾਜ਼ੀ ਨੇ ਨੇਮਾਂ ਤਹਿਤ ਪਰਿਵਾਰ 175,000 ਡਾਲਰ) ਲੈਣ ਦਾ ਦਾਅਵਾ ਕਰ ਸਕਦੇ ਹਨ। ਮਲੇਸ਼ੀਆ ਏਅਰਲਾਈਨਜ਼ ਦੀ ਇੰਸ਼ੋਰੈਂਸ ਕਰਨ ਵਾਲੀ ਜਰਮਨੀ ਦੀ ਭਾਈਵਾਲੀ ਵਾਲੀ ਕੰਪਨੀ ਅਦਾਇਗੀ ਕਰ ਰਹੀ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026