Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਕਾਲੀ ਦਲ ਦੇ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਮੇਰੀ ਰਾਜਨੀਤਕ ਤੌਰ ’ਤੇ ਮਦਦ ਕਰ ਰਹੇ ਹਨ- ਚੂਨੀ ਲਾਲ ਗਾਬਾ

Posted on June 15th, 2014

<p>ਅਕਾਲੀ ਦਲ ਦੇ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ<br></p>


ਜਲੰਧਰ- ਸਿੰਥੈਟਿਕ ਡਰੱਗਜ਼ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਰਡਾਰ ’ਤੇ ਆਏ ਚੂਨੀ ਲਾਲ ਗਾਬਾ ਨੇ ਮੰਨਿਆ ਹੈ ਕਿ ਉਸ ਦੀ ਜਾਇਦਾਦ ਪੰਜਾਬ ਤੇ ਇਸ ਤੋਂ ਬਾਹਰ ਵੀ ਹੈ। ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਉਸ ਦੀ ਰਾਜਨੀਤਕ ਤੌਰ ’ਤੇ ਮਦਦ ਕਰ ਰਹੇ ਹਨ। 

ਸੂਤਰਾਂ ਅਨੁਸਾਰ  ਗਾਬਾ ਨੇ ਇਸ ਦਾ ਖੁਲਾਸਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਕੀਤਾ। ਉਸ ਨੇ ਦੱਸਿਆ ਕਿ ਅਵਿਨਾਸ਼ ਚੰਦਰ ਨੇ ਗੁਰਾਇਆ ਬਲਾਕ ਸਮਿਤੀ ਦਾ ਚੇਅਰਮੈਨ ਲਾਉਣ ’ਚ ਉਸ ਦੀ ਮਦਦ ਕੀਤੀ ਸੀ ਤੇ ਸੋਨੂੰ ਵਿਰਕ ਨੂੰ ਚੇਅਰਮੈਨ ਬਣਾਇਆ ਗਿਆ ਸੀ, ਜਿਹੜਾ ਘਰ ਵਿਚ ਨੌਕਰ ਸੀ। ਸੋਨੂੰ ਵਿਰਕ ਤੇ ਦੂਜੇ ਭਰਾ ਸੁਰੇਸ਼ ਕੁਮਾਰ ਨੂੰ ਉਸ ਨੇ ਗਗਰੇਟ (ਹਿਮਾਚਲ ਪ੍ਰਦੇਸ਼) ਵਿੱਚ ਲੱਗੀ ਫੈਕਟਰੀ ਦਾ ਮੈਨੇਜਰ ਵੀ ਬਣਾਇਆ ਸੀ। ਇਸੇ ਫੈਕਟਰੀ ਵਿੱਚੋਂ ਸਿੰਥੈਟਿਕ ਡਰੱਗ ਬਣਾਈ ਜਾ ਰਹੀ ਸੀ।



Archive

RECENT STORIES