Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅੰਗ-ਦਾਨ ਨੂੰ ਉਤਸ਼ਾਹਿਤ ਕਰਨ ਲਈ 'ਸਿੱਖ ਵਾਕ ਫਾਰ ਲਾਈਫ਼' ਉਲੀਕੀ

Posted on June 17th, 2014

<p>'ਸਿੱਖ ਵਾਕ ਫਾਰ ਲਾਈਫ਼' ਦੇ ਵਲੰਟੀਅਰ ਸ. ਤੇਰਾ ਸਿੰਘ<br></p>


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡੀਅਨ ਪੰਜਾਬੀਆਂ ਵਿੱਚ ਖੂਨਦਾਨ ਕਰਨ ਪ੍ਰਤੀ ਬੀਤੇ ਸਾਲਾਂ ਦੌਰਾਨ ਕਾਫੀ ਜਾਗਰੂਕਤਾ ਆਈ ਹੈ ਪਰ ਅੰਗ-ਦਾਨ ਅਤੇ ਬੋਨਮੈਰੋ ਦਾਨ ਸਬੰਧੀ ਅਜੇ ਬਹੁਤੀ ਜਾਣਕਾਰੀ ਨਹੀਂ ਜਦਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਹਸਪਤਾਲਾਂ ਅੰਦਰ ਲੋੜਵੰਦਾਂ ਨੂੰ ਇਨ੍ਹਾਂ ਦੀ ਜ਼ਰੂਰਤ ਪੈਂਦੀ ਹੈ। ਸਥਾਨਕ ਭਾਈਚਾਰੇ ਵਿੱਚ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਵਾਸਤੇ ਕੁਝ ਵਲੰਟੀਅਰਾਂ ਵਲੋਂ 'ਸਿੱਖ ਵਾਕ ਫਾਰ ਲਾਈਫ' ਦਾ ਪ੍ਰਬੰਧ 22 ਜੂਨ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਗੁਆਂਢੀ ਸ਼ਹਿਰ ਡੈਲਟਾ ਦੇ ਨਾਰਥ ਡੈਲਟਾ ਸੈਕੰਡਰੀ ਸਕੂਲ (11447-82 ਐਵੇਨਿਊ) ਵਿਖੇ ਇਹ ਵਾਕ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ। 

ਇਸ ਸਬੰਧੀ 'ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ.' ਨਾਲ ਗੱਲਬਾਤ ਕਰਦਿਆਂ ਵਲੰਟੀਅਰ ਸ. ਤੇਰਾ ਸਿੰਘ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਨੌਜਵਾਨ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਕਿਉਂਕਿ ਅੰਗ-ਦਾਨ ਕਰਨ ਅਤੇ ਬੋਨਮੈਰੋ ਦਾਨ ਕਰਨ ਵੇਲੇ 17 ਤੋਂ 35 ਸਾਲ ਦੀ ਉਮਰ ਵਾਲੇ ਦਾਨੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਮੌਕੇ ਕੁਝ ਪੰਜਾਬੀ ਅੰਗ-ਦਾਨੀਆਂ ਅਤੇ ਉਨ੍ਹਾਂ ਤੋਂ ਅੰਗ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਪੇਸ਼ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੇ ਅੰਗ ਦਾਨ ਕੀਤੇ ਹੋਏ ਹਨ ਅਤੇ ਹੁਣ ਆਮ ਵਾਂਗ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ ਤੇ ਊਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਪੰਜਾਬੀ ਇਸ ਨੂੰ ਮੁਹਿੰਮ ਬਣਾ ਕੇ ਬੇਹੱਦ ਸਫਲਤਾ ਬਖਸ਼ਣਗੇ ਅਤੇ ਸੈਂਕੜੇ ਜਾਨਾਂ ਬਚਾਉਣਗੇ। 




Archive

RECENT STORIES