Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਾਮਵਰ ਸਾਬਕਾ ਹਾਕੀ ਖਿਡਾਰੀ ਕਰਮਜੀਤ ਸਿੰਘ ਗਰੇਵਾਲ ਦੀ ਸਰੀ 'ਚ ਆਪਣੀ ਕਾਰ ਥੱਲੇ ਆ ਕੇ ਮੌਤ

Posted on June 20th, 2014

<p>ਭਾਰਤ ਦੇ ਸਾਬਕਾ ਕੌਮੀ ਹਾਕੀ ਖਿਡਾਰੀ, ਖੇਡ ਪ੍ਰਮੋਟਰ, ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਕਰਮਜੀਤ ਸਿੰਘ ਗਰੇਵਾਲ<br></p>


ਸਰੀ (ਅਕਾਲ ਗਾਰਡੀਅਨ ਬਿਊਰੋ)- ਭਾਰਤ ਦੇ ਸਾਬਕਾ ਕੌਮੀ ਹਾਕੀ ਖਿਡਾਰੀ, ਖੇਡ ਪ੍ਰਮੋਟਰ, ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਕਰਮਜੀਤ ਸਿੰਘ ਗਰੇਵਾਲ ਦਾ ਸਰੀ ਵਿਖੇ ਇਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ। 55 ਸਾਲਾ ਕਰਮਜੀਤ ਸਿੰਘ ਗਰੇਵਾਲ ਆਪਣੇ ਹੀ ਘਰ ਵਿਚ ਆਪਣੀ ਕਾਰ ਨੂੰ ਠੀਕ ਕਰ ਰਹੇ ਸਨ ਕਿ ਅਚਨਚੇਤ ਕਾਰ ਥੱਲੇ ਲਗਾਏ ਗਏ ਜੈੱਕ ਸਲਿੱਪ ਹੋਣ ਨਾਲ ਕਾਰ ਉਨ੍ਹਾਂ ਦੇ ਉਪਰ ਡਿੱਗ ਪਈ। ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਹਸਪਤਾਲ ਵਿਚ ਕੁਝ ਘੰਟਿਆਂ ਬਾਅਦ ਹੀ ਆਪ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਯਾਰਾਂ, ਮਿੱਤਰਾਂ ਅਤੇ ਖੇਡ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। 

ਕਰਮਜੀਤ ਸਿੰਘ ਗਰੇਵਾਲ ਪਿਛਲੇ 2 ਦਹਾਕਿਆਂ ਤੋਂ ਜਰਖੜ ਖੇਡਾਂ ਨਾਲ ਜੁੜੇ ਹੋਏ ਸਨ ਅਤੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਜੂਨੀਅਰ ਇੰਜੀਨੀਅਰ ਦੇ ਅਹੁਦੇ 'ਤੇ ਕੰਮ ਕਰਦੇ ਰਹੇ ਸਨ। ਪਿਛਲੇ ਕੁਝ ਸਾਲਾਂ ਤੋਂ ਉਹ ਕੈਨੇਡਾ 'ਚ ਆਣ ਵਸੇ ਸਨ। ਉਹ ਆਪਣੇ ਪਿੱਛੇ 2 ਬੇਟੇ ਜਸਜੀਤ ਸਿੰਘ, ਅਮਰਿੰਦਰ ਸਿੰਘ ਤੇ ਵਿਧਵਾ ਪਤਨੀ ਛੱਡ ਗਏ ਹਨ। 

ਸਵਰਗਵਾਸੀ ਕਰਮਜੀਤ ਸਿੰਘ ਗਰੇਵਾਲ ਦੀ ਬੇਵਕਤੀ ਮੌਤ 'ਤੇ ਖੇਡ ਜਗਤ ਦੀਆਂ ਉੱਘੀਆਂ ਸਖਸ਼ੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਗਰੇਵਾਲ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।



Archive

RECENT STORIES