Posted on June 26th, 2014

ਜਲੰਧਰ-ਘਰੇਲੂ ਯੁੱਧ ਦੀ ਅੱਗ ‘ਚ ਝੁਲਸ ਰਹੇ ਇਰਾਕ ‘ਚ ਰੋਜ਼ੀ-ਰੋਟੀ ਕਮਾਉਣ ਗਏ 8 ਪੰਜਾਬੀ ਨੌਜਵਾਨ ਬੁੱਧਵਾਰ ਨੂੰ ਵਤਨ ਪਰਤ ਆਏ। ਸਿਟੀ ਰੇਲਵੇ ਸਟੇਸ਼ਨ ‘ਤੇ ਬੁੱਧਵਾਰ ਦੀ ਦੁਪਹਿਰ ਨੂੰ ਅਹਿਮਦਾਬਾਦ ਤੋਂ ਆਉਣ ਵਾਲੀ ਗੱਡੀ ‘ਚ ਇਰਾਕ ‘ਚੋਂ ਆਪਣੀ ਜਾਨ ਬਚਾ ਕੇ ਪਰਤੇ ਨੌਜਵਾਨਾ ਨੂੰ ਲੈਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਅਧਿਕਾਰੀ ਵੀ ਪਹੁੰਚੇ।
ਇਰਾਕ ਤੋਂ ਆਏ 8 ਪੰਜਾਬੀ ਨੌਜਵਾਨਾਂ ‘ਚੋਂ ਜਗਪ੍ਰੀਤ ਸਿੰਘ, ਕਮਲਦੀਪ ਸਿੰਘ, ਵਿਨੋਦ ਕੁਮਾਰ, ਮਨਜੀਤ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ ਆਦਿ ਸ਼ਾਮਲ ਹਨ। ਇਨ੍ਹਾਂ ‘ਚੋਂ ਜਗਪ੍ਰੀਤ ਸਿੰਘ ਜਲੰਧਰ ਅਤੇ ਵਿਨੋਦ ਕੁਮਾਰ ਫਗਵਾੜਾ ਨੇ ਆਪ ਬੀਤੀ ਸੁਣਾਉਂਦਿਆਂ ਕਿਹਾ ਕਿ ਉਹ ਕਰੀਬ 3 ਮਹੀਨੇ ਪਹਿਲਾਂ 10 ਮਾਰਚ ਨੂੰ ਰਾਮਾਮੰਡੀ ਦੇ ਇਕ ਮੇਨ ਏਜੰਟ ਅਤੇ ਮਾਹਿਲਪੁਰ ਦੇ ਇਕ ਸਬ ਏਜੰਟ ਲਖਵਿੰਦਰ ਸਿੰਘ ਦੇ ਮਾਧਿਅਮ ਰਾਹੀਂ ਇਰਾਕ ਗਏ ਸਨ ਪਰ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਦੂਜੀ ਕੰਪਨੀ ਨੂੰ ਵੇਚ ਦਿੱਤਾ ਗਿਆ।
ਇਹ ਇਰਾਕ ਦੇ ਨਜਫ ਸ਼ਹਿਰ ‘ਚ ਕੰਮ ਕਰਨ ਪਹੁੰਚੇ। ਉੱਥੇ ਉਨ੍ਹਾਂ ‘ਤੇ ਕੰਪਨੀ ਵਲੋਂ ਜ਼ੁਲਮ ਢਾਹੇ ਗਏ। ਉਨ੍ਹਾਂ ਨੂੰ ਕੰਮ ਕਰਨ ਦੇ ਬਦਲ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਅਤੇ 32-32 ਘੰਟੇ ਕੰਮ ਕਰਨ ਤੋਂ ਬਾਅਦ ਰਾਤ ਨੂੰ ਸਿਰਫ ਦੋ ਬਰੈੱਡ ਖਾਣ ਲਈ ਦਿੱਤੇ ਜਾਂਦੇ ਸਨ। ਜੇਕਰ ਕੰਮ ਕਰਦਾ ਹੋਇਆ ਕੋਈ ਵਿਅਕਤੀ ਥੱਕ ਜਾਂਦਾ ਸੀ ਤਾਂ ਉਸ ਨੂੰ ਸਰੀਏ ਨਾਲ ਕੁੱਟਿਆ ਜਾਂਦਾ ਸੀ। ਰਾਤ ਨੂੰ ਗਰਮੀ ‘ਚ ਉਹ ਛੱਤਾਂ ‘ਤੇ ਜਾ ਕੇ ਸੌਂਦੇ ਸਨ।
ਕੰਪਨੀ ਦੇ ਜ਼ੁਲਮਾਂ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਸਾਰੀ ਦਾਸਤਾਨ ਆਪਣੇ ਪਰਿਵਾਰ ਵਾਲਿਆਂ ਨੂੰ ਸੁਣਾਈ। ਕਿਸੇ ਨਾ ਕਿਸੇ ਤਰ੍ਹਾਂ ਇਹ ਨੌਜਵਾਨ ਆਪਣੇ ਪਾਸਪੋਰਟ ਹਾਸਲ ਕਰਕੇ ਹੁਣ ਆਪਣੇ ਪਰਿਵਾਰ ‘ਚ ਆ ਚੁੱਕੇ ਹਨ। ਜਲੰਧਰ ਦੇ ਸਟੇਸ਼ਨ ‘ਤੇ ਜਗਪ੍ਰੀਤ ਅਤੇ ਕਮਲਦੀਪ ਨੂੰ ਦੇਖ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹੰਝੂ ਛਲਕ ਪਏ। ਦੋਹਾਂ ਨੇ ਮਾਤਾ-ਪਿਤਾ ਦੇ ਪੈਰ ਛੂਹੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਮਾਵਾਂ ਨੇ ਵੀ ਆਪਣੇ ਬੱਚਿਆਂ ਨੂੰ ਗਲੇ ਲਗਾ ਕੇ ਆਪਣਾ ਕਾਲਜਾ ਠੰਡਾ ਕੀਤਾ।

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026