Posted on June 28th, 2014

ਚੰਡੀਗੜ੍ਹ- ਮਾਓਵਾਦ ਦੇ ਖਿਲਾਫ ਸਖਤ ਕਦਮ ਚੁੱਕੇ ਜਾਣ ਦੀ ਤਿਆਰੀ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ,ਪੰਜਾਬ, ਦਿੱਲੀ ਸਮੇਤ 19 ਰਾਜਾਂ ਤੋਂ ਉਨ੍ਹਾਂ ਦੇ ਖੇਤਰਾਂ ਵਿੱਚ ਸਰਗਰਮ ਫ੍ਰੰਟਲ ਮਾਓਵਾਦੀ ਸੰਗਠਨਾਂ ਦਾ ਪੂਰਾ ਬਿਊਰਾ ਦੇਣ ਨੂੰ ਕਿਹਾ ਹੈ। ਮੰਤਰਾਲੇ ਨੇ ਬੀਤੇ ਹਫਤੇ ਇਸ ਬਾਰੇ ਰਾਜਾਂ ਨੂੰ ਚਿੱਠੀ ਭੇਜੀ ਹੈ। ਸਰਕਾਰ ਨੇ ਦੇਸ਼ ਦੇ 19 ਰਾਜਾਂ ਵਿੱਚ ਮਾਓਵਾਦੀਆਂ ਦੇ 128 ਫ੍ਰੰਟਲ ਸੰਗਠਨ ਸਰਗਰਮ ਹੋਣ ਦੀ ਜਾਣਕਾਰੀ ਦਿੱਤੀ ਹੈ, ਜਿਸ ਦੇ ਖਿਲਾਫ ਰਾਜ ਸਰਕਾਰਾਂ ਨੂੰ ਨਾਜਾਇਜ਼ ਗਤੀਵਿਧੀਆਂ ਰੋਕਥਾਮ ਕਾਨੂੰਨ 1967 ਦੇ ਭਾਗ 39 ਕਾਰਵਾਈ ਦਾ ਅਧਿਕਾਰ ਮਿਲਿਆ ਹੋਇਆ ਹੈ।
19 ਰਾਜਾਂ ਦੇ ਮੁੱਖ ਸਕੱਤਰਾਂ, ਪੁਲਸ ਕਮਿਸ਼ਨਰਾਂ ਅਤੇ ਦਿੱਲੀ ਦੇ ਪੁਲਸ ਕਮਿਸ਼ਨਰ ਨੂੰ ਭੇਜੇ ਗੁਪਤ ਪੱਤਰ ‘ਚ ਕਿਹਾ ਗਿਆ ਹੈ ਕਿ ਮਾਓਵਾਦੀਆਂ ਦਾ ਮੁੱਖ ਆਧਾਰ ਉਸ ਦੇ ਫ੍ਰੰਟਲ ਸੰਗਠਨ ਹਨ, ਜੋ ਲੋਕਾਂ ਦੀ ਵਿਚਾਰਧਾਰਾ ਨੂੰ ਪ੍ਰਭਾਵਤ ਕਰਨ ਵਿੱਚ ਲੱਗੇ ਹਨ। ਸੀ ਪੀ ਆਈ (ਮਾਓਵਾਦ) ਅਤੇ ਉਸ ਦੇ ਫ੍ਰੰਟਲ ਸੰਗਠਨ ਨਾਜਾਇਜ਼ ਗਤੀਵਿਧੀਆਂ (ਪੀ) ਐਕਟ, 1967 ਤਹਿਤ ਅੱਤਵਾਦੀ ਸੰਗਠਨਾਂ ਦੇ ਸ਼ੈਡਿਊਲ ‘ਚ ਸ਼ਾਮਲ ਹੈ। ਇਨ੍ਹਾਂ ਸੰਗਠਨਾਂ ਖਿਲਾਫ ਉਚਿਤ ਅਤੇ ਸੰਗਠਤ ਕਾਰਵਾਈ ਮਾਓਵਾਦੀਆਂ ਦੇ ਮਦਦਗਾਰ ਆਧਾਰ ਨੂੰ ਕਮਜ਼ੋਰ ਕਰੇਗੀ। ਰਾਜ ਸਰਕਾਰਾਂ ਲਈ ਜ਼ਰੂਰੀ ਹੈ ਕਿ ਉਹ ਇਨ੍ਹਾਂ ਸੰਗਠਨਾਂ ਦੀ ਗਤੀਵਿਧੀਆਂ ਦੀ ਡੂੰਘਾਈ ‘ਚ ਪਹੁੰਚਣ। ਪੱਤਰ ‘ਚ ਰਾਜਾਂ ਤੋਂ ਇਨ੍ਹਾਂ ਸੰਗਠਨਾਂ ਨੂੰ ਧਨ ਜੁਟਾਉਣ ਦੇ ਸਰੋਤਾਂ ਅਤੇ ਸੰਬੰਧਤ ਸੰਗਠਨ ਦੇ ਢਾਂਚੇ ਦੀ ਜਾਣਕਾਰੀ ਮੰਗੀ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026