Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਡਰੱਗ ਕੇਸ ‘ਚ ਗਾਬਾ ਦੀ ਜਾਇਦਾਦ ਅਟੈਚ ਕੀਤੀ ਜਾਣ ਲੱਗੀ

Posted on June 28th, 2014

ਪੰਜ ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਡਰੱਗਸ ਰੈਕੇਟ ਵਿੱਚ ਸ਼ਾਮਲ ਗਾਬਾ ਨੇ ਵੀ ਨਸ਼ੇ ਦੀ ਕਮਾਈ ਨਾਲ ਜਾਇਦਾਦ ਬਣਾਈ- ਪੁਲਸ ਨੂੰ ਸ਼ੱਕ

ਜਲੰਧਰ, 27 ਜੂਨ (ਪੋਸਟ ਬਿਊਰੋ)- ਭੋਲਾ ਦੇ ਡਰੱਗਸ ਰੈਕੇਟ ‘ਚ ਫੜੇ ਗਏ ਗੁਰਾਇਆ ਦੇ ਅਕਾਲੀ ਨੇਤਾ ਅਤੇ ਸਾਬਕਾ ਜੇਲ ਮੰਤਰੀ ਦੇ ਕਰੀਬੀ ਚੂਨੀ ਲਾਲ ਗਾਬਾ ਦੀ ਜਾਇਦਾਦ ਬਾਰੇ ਪਟਿਆਲਾ ਪੁਲਸ ਨੇ ਜਾਂਚ ਸ਼ੁਰੂ ਕੀਤੀ ਹੈ। ਇਕ ਵਿਸ਼ੇਸ਼ ਪੁਲਸ ਪਾਰਟੀ ਜਾਂਚ ਲਈ ਭੇਜੀ ਗਈ ਹੈ। ਟੀਮ ਪਤਾ ਕਰ ਰਹੀ ਹੈ ਕਿ ਗਾਬਾ ਦੀ ਜਾਇਦਾਦ ਕਿੱਥੇ-ਕਿੱਥੇ ਹਨ। ਪੁਲਸ ਨੂੰ ਸ਼ੱਕ ਹੈ ਕਿ ਪੰਜ ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਡਰੱਗਸ ਰੈਕੇਟ ਵਿੱਚ ਸ਼ਾਮਲ ਗਾਬਾ ਨੇ ਵੀ ਨਸ਼ੇ ਦੀ ਕਮਾਈ ਨਾਲ ਜਾਇਦਾਦ ਬਣਾਈ ਹੈ।

ਪੁਲਸ ਕੋਲ ਜਾਣਕਾਰੀ ਹੈ ਕਿ ਗਾਬਾ ਨੇ ਨਕੋਦਰ ਰੋਡ, ਰਾਮਾਮੰਡੀ ਖੇਤਰ, ਫਗਵਾੜਾ, ਗੁਰਾਇਆ ਅਤੇ ਫਿਲੌਰ ‘ਚ ਕਾਲੋਨੀ ਕੱਟ ਕੇ ਵੇਚੀ ਹੈ। ਪੁਲਸ ਗਾਬਾ ਦੀ ਚਲ ਅਤੇ ਅਚਲ ਜਾਇਦਾਦ ਦਾ ਪਤਾ ਕਰੇਗੀ ਤਾਂ ਕਿ ਕੇਸ ‘ਚ ਅਟੈਚ ਕੀਤੀ ਜਾ ਸਕੇ। ਪੁਲਸ ਗਾਬਾ ਅਤੇ ਮੋਨੂ ਤੋਂ ਇਹ ਜਾਣਕਾਰੀ ਲੈ ਚੁੱਕੀ ਹੈ ਅਤੇ ਉਸ ਦੀ ਦੱਸੀ ਜਾਣਕਾਰੀ ‘ਤੇ ਮੌਕੇ ‘ਤੇ ਜਾ ਕੇ ਜਾਂਚ ਕਰ ਰਹੀ ਹੈ।

ਐਸ ਐਸ ਪੀ (ਪਟਿਆਲਾ) ਹਰਦਿਆਲ ਸਿੰਘ ਮਾਨ ਨੇ ਕਿਹਾ ਕਿ ਗਾਬਾ ਦੀ ਜਾਇਦਾਦ ਜਾਂਚ ਦਾ ਹਿੱਸਾ ਹੈ। ਇਸ ਲਈ ਹਰ ਐਂਗਲ ‘ਤੇ ਜਾਂਚ ਹੋਵੇਗੀ।

ਕਿਸੇ ਸਮੇਂ ਗੁਰਾਇਆ ਚੌਕ ‘ਚ ਦਰੱਖਤ ਥੱਲੇ ਸਬਜ਼ੀ ਵੇਚਣ ਵਾਲੇ ਚੂਨੀ ਲਾਲ ਗਾਬਾ ਗੁਰਾਇਆ ਦੇ ਸਭ ਤੋਂ ਵੱਡੇ ਅਮੀਰ ਆਦਮੀ ਵਜੋਂ ਜਾਣੇ ਜਾਂਦੇ ਸਨ। ਗਾਬਾ ਨੇ ਡਾਲਰ ਤੋਂ ਵਿਵਾਦਤ ਜ਼ਮੀਨ ਦਾ ਸੌਦਾ ਖਰੀਦ ਕੇ ਖੂਬ ਕਮਾਈ ਕੀਤੀ ਸੀ। ਭੋਲਾ ਦਾ ਡਰੱਗ ਰੈਕੇਟ ਬ੍ਰੇਕ ਹੋਣ ਦੇ ਬਾਅਦ ਇਨਕਮ ਟੈਕਸ ‘ਚ ਗਾਬਾ ਦੇ ਘਰ ਰੇਡ ਕੀਤੀ ਸੀ। ਗਾਬਾ ਇਨਕਮ ਟੈਕਸ ਦੇ ਅੱਗੇ 16 ਕਰੋੜ ਰੁਪਏ ਸਰੰਡਰ ਕਰ ਚੁੱਕਿਆ ਹੈ। ਰੈਕੇਟ ‘ਚ ਨਾਮ ਸਾਹਮਣੇ ਆਉਣ ਦੇ ਬਾਅਦ ਪਟਿਆਲਾ ਪੁਲਸ ਗਾਬਾ ਅਤੇ ਉਸ ਦੇ ਵਿਚਕਾਰਲੇ ਬੇਟੇ ਗੁਰਜੀਤ ਸਿੰਘ ਮੋਨੂ ਨੂੰ ਫੜ ਚੁੱਕੀ ਹੈ।



Archive

RECENT STORIES