Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਚੀਨ ਵੱਲੋਂ ਲੱਦਾਖ 'ਚ ਫਿਰ ਘੁਸਪੈਠ-ਨਕਸ਼ੇ 'ਚ ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਨੂੰ ਦਿਖਾਇਆ ਆਪਣਾ ਹਿੱਸਾ

Posted on June 28th, 2014


ਨਵੀਂ ਦਿੱਲੀ- ਚੀਨ ਦੀ ਫ਼ੌਜ ਵੱਲੋਂ ਭਾਰਤੀ ਖੇਤਰ 'ਚ ਮੁੜ ਘੁਸਪੈਟ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਅੰਗਰੇਜ਼ੀ ਦੀ ਰਿਪੋਰਟ ਦੇ ਅਨੁਸਾਰ 24 ਜੂਨ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਭਾਰਤੀ ਸਰਹੱਦ 'ਚ ਸਾਢੇ ਚਾਰ ਕਿਲੋਮੀਟਰ ਤੱਕ ਅੰਦਰ ਆ ਗਏ। ਚੀਨੀ ਸੈਨਿਕਾਂ ਨੇ ਇਹ ਘੁਸਪੈਠ ਖਾਰੇ ਪਾਣੀ ਦੀ ਝੀਲ ਪਾਨਗੋਂਗ ਝੀਲ ਦੇ ਰਾਹੀਂ ਕੀਤੀ। ਚੀਨ ਇਸ ਜਲ ਖੇਤਰ 'ਚ ਆਪਣਾ ਦਾਅਵਾ ਕਰਦਾ ਰਿਹਾ ਹੈ। ਇਸ ਝੀਲ ਦਾ ਵੱਡਾ ਹਿੱਸਾ ਚੀਨੀ ਨਿਯੰਤਰਣ ਵਾਲੇ ਤਿੱਬਤ ਇਲਾਕੇ 'ਚ ਆਉਂਦਾ ਹੈ। ਚੀਨੀ ਸੈਨਿਕਾਂ ਦੀ ਘੁਸਪੈਠ ਤੋਂ ਬਾਅਦ ਭਾਰਤੀ ਸੈਨਿਕਾਂ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ। 

ਰਿਪੋਰਟ ਅਨੁਸਾਰ ਚੀਨੀ ਸੈਨਿਕ ਕਿਸ਼ਤੀ 'ਤ ਸਵਾਰ ਹੋ ਕੇ ਆਏ ਸਨ। ਚੀਨੀ ਸੈਨਿਕ ਹਾਈ ਸਪੀਡ ਇੰਟਰਸੈਪਟਰ ਕਿਸ਼ਤੀ 'ਚ ਸਵਾਰ ਸਨ। ਬਾਅਦ 'ਚ ਅਮਰੀਕਾ ਵੱਲੋਂ ਨਿਰਮਾਣ ਇੰਟਰਸੈਪਟਰ ਕਿਸ਼ਤੀਆਂ 'ਚ ਸਵਾਰ ਭਾਰਤੀ ਸੈਨਾ ਦੀ ਟੁਕੜੀ ਨੇ ਉਨ੍ਹਾਂ ਨੂੰ ਪਿੱਛੇ ਜਾਣ ਲਈ ਮਜ਼ਬੂਰ ਕਰ ਦਿੱਤਾ। ਇਸੇ ਦੌਰਾਨ ਚੀਨ ਨੇ ਆਪਣੇ ਨਕਸ਼ੇ 'ਚ ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਦਿਖਾਇਆ ਹੈ।



Archive

RECENT STORIES