Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੈਂਬਰ ਪਾਰਲੀਮੈਂਟ ਵਿਜੈ ਸਾਂਪਲਾ ਦੀ ਮਾਂ ਦੇ ਕੰਨਾਂ ’ਚੋਂ ਝਪਟਮਾਰ ਵਾਲੀਆਂ ਝਪਟ ਕੇ ਫ਼ਰਾਰ

Posted on June 28th, 2014



ਜਲੰਧਰ- ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ ਨੇ ਜਿੱਥੇ ਆਮ ਲੋਕਾਂ ਦੇ ਮਨਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ, ਉੱਥੇ ਹੀ ਝਪਟਮਾਰਾਂ ਨੇ ਹੁਣ ਖ਼ਾਸ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਹੁਸ਼ਿਆਰਪੁਰ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਵਿਜੈ ਸਾਂਪਲਾ ਦੀ ਮਾਂ ਦੇ ਕੰਨਾਂ ’ਚੋਂ ਇਕ ਝਪਟਮਾਰ ਵਾਲੀਆਂ ਝਪਟ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਸ੍ਰੀ ਸਾਂਪਲਾ ਦੀ ਮਾਂ ਦਾ ਖੱਬਾ ਕੰਨ ਜ਼ਖ਼ਮੀ ਹੋ ਗਿਆ। ਥਾਣਾ ਬਸਤੀ ਬਾਵਾ ਦੇ ਏ.ਐਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਵਿਜੈ ਸਾਂਪਲਾ ਦੀ ਮਾਂ ਬਿਮਲਾ ਦੇਵੀ ਆਪਣੇ ਘਰ ਦੇ ਬਾਹਰ ਬੈਠੀ ਸੀ।

ਇਸ ਦੌਰਾਨ ਇਕ ਨੌਜਵਾਨ ਆਇਆ ਤੇ ਉਨ੍ਹਾਂ ਨੂੰ ਪੁੱਛਣ ਲੱਗਾ ਕਿ ਅੱਗੇ ਗਲੀ ਬੰਦ ਹੈ ਜਾਂ ਖੁੱਲ੍ਹੀ ਹੈ। ਬਿਮਲਾ ਦੇਵੀ ਨੇ ਜਦੋਂ ਨੌਜਵਾਨ ਨੂੰ ਦੱਸਣ ਲਈ ਆਪਣਾ ਮੂੰਹ ਘੁਮਾਇਆ ਤਾਂ ਨੌਜਵਾਨ ਨੇ ਉਨ੍ਹਾਂ ਦੇ ਖੱਬੇ ਕੰਨ ਦੀ ਸੋਨੇ ਦੀ ਵਾਲੀ ਖਿੱਚ ਲਈ ਤੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਇਸ ਘਟਨਾ ’ਚ ਬਿਮਲਾ ਦੇਵੀ ਦਾ ਖੱਬਾ ਕੰਨ ਲਹੂ ਲੁਹਾਨ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।



Archive

RECENT STORIES