Posted on June 29th, 2014

ਦਿੱਲੀ ਗੁ: ਕਮੇਟੀ, ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਇਲਾਜ ਲਈ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜਣ
ਅੰਮ੍ਰਿਤਸਰ- ਸਿੱਖ ਕੌਮ ਦੇ ਹੀਰੇ ਕੌਮੀ ਨਾਇਕ ਭਾਈ ਜਗਤਾਰ ਸਿੰਘ ਹਵਾਰਾ, ਜਿਹੜੇ ਦਿੱਲੀ ਦੀ ਤਿਹਾੜ ਜੇਲ੍ਹ 'ਚ ਰੀੜ੍ਹ ਦੀ ਹੱਡੀ ਦੀ ਬੀਮਾਰੀ ਤੋਂ ਪੀੜ੍ਹਤ ਹਨ ਅਤੇ ਤੁਰਨ ਫਿਰਨ ਤੋਂ ਅਸਮਰੱਥ ਹੋ ਰਹੇ ਹਨ, ਉਨ੍ਹਾਂ ਦੀ ਸਿਹਤਯਾਬੀ ਲਈ ਵੱਖ-ਵੱਖ ਸਿੱਖ ਜੱਥੇਬੰਦੀਆਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਅਪੀਲ 'ਤੇ 29 ਜੂਨ ਨੂੰ ਸਮੁੱਚੇ ਪੰਥ ਦਰਦੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਬੇਨਤੀ ਕੀਤੀ ਗਈ। ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਵਿਦੇਸ਼ਾਂ 'ਚ ਵੀ ਸਿੱਖ ਸੰਗਤਾਂ ਨੇ ਭਾਈ ਹਵਾਰਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਵੱਖ-ਵੱਖ ਥਾਵਾਂ ਤੇ ਜੁੜੀਆਂ ਸਿੱਖ ਸੰਗਤਾਂ ਵੱਲੋਂ ਇਸ ਸਮੇਂ ਮਤਿਆਂ ਦੇ ਰੂਪ 'ਚ ਕੇਂਦਰ ਸਰਕਾਰ, ਦਿੱਲੀ ਪ੍ਰਸ਼ਾਸ਼ਨ ਅਤੇ ਜੇਲ੍ਹ ਪ੍ਰਸ਼ਾਸ਼ਨ ਤੋਂ ਭਾਈ ਹਵਾਰਾ ਦੇ ਉਚ ਪੱਧਰੀ ਇਲਾਜ ਦੀ ਮੰਗ ਕੀਤੀ ਗਈ ਅਤੇ ਭਾਈ ਹਵਾਰਾ ਦੇ ਇਲਾਜ ਲਈ ਸਰਕਾਰ ਤੇ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜਾਣਬੁੱਝ ਕੇ ਕੀਤੀ ਅਣਗਹਿਲੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆ, ਇਸਨੂੰ ਸਿੱਖ ਕੌਮ ਨਾਲ ਵਿਤਕਰਾ ਅਤੇ ਧੱਕੇਸ਼ਾਹੀ ਕਰਾਰ ਦਿੱਤਾ ਗਿਆ।
'ਭਾਈ ਜਗਤਾਰ ਸਿੰਘ ਹਵਾਰਾ ਸਿੱਖ ਕੌਮ ਦਾ ਇੱਕ ਨਾਯਾਬ ਹੀਰਾ ਹੈ ਜਿਸਦੀ ਸਰੀਰਕ ਤੰਦਰੁਸਤੀ ਦੀ ਜ਼ਿੰਮੇਵਾਰੀ ਵੀ ਕੌਮ ਦੀ ਹੀ ਹੈ, ਇਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੂੰ ਪਹਿਲ ਦੇ ਅਧਾਰ 'ਤੇ ਮਤਾ ਪਾ ਕੇ ਭਾਈ ਜਗਤਾਰ ਸਿੰਘ ਹਵਾਰਾ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਜਾ ਸਕੇ'। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਜਥੇਦਾਰ ਕੁਲਦੀਪ ਸਿੰਘ ਭਾਗੋਵਾਲ ਕੌਮੀ ਕਾਰਜਕਾਰਨੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਮੋਹਾਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੇ ਇੱਕ ਵਫਦ ਨਾਲ ਦਿੱਲੀ ਦੇ ਲੈਫਟੀਨੈਟ ਗਵਰਨਰ ਨੂੰ ਭਾਈ ਹਵਾਰਾ ਦੀ ਸਰੀਰਕ ਤਕਲੀਫ ਸਬੰਧੀ ਜਾਣੂ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਭਾਈ ਹਵਾਰਾ ਕੌਮ ਦੀ ਅਮਾਨਤ ਹੈ ਤੇ ਜੇਕਰ ਜੇਲ੍ਹ ਵਿੱਚ ਕੌਮ ਦੀ ਇਸ ਅਮਾਨਤ ਨਾਲ ਕੋਈ ਉੱਨੀ-ਇੱਕੀ ਹੁੰਦੀ ਹੈ ਤਾਂ ਕੌਮ ਬਰਦਾਸ਼ਤ ਨਹੀਂ ਕਰੇਗੀ।
ਭਾਈ ਭਾਗੋਵਾਲ ਨੇ ਆਖਿਆ ਕਿ ਹੁਣ ਦਿੱਲੀ ਦੀ ਪੁਲਿਸ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀਆਂ ਅਦਾਲਤਾਂ ਵਿੱਚ ਪੇਸ਼ ਕਰਦੇ ਸਮੇਂ, ਜੇਲ੍ਹ ਦੀ ਪਿੰਜਰਾਨੁਮਾ ਬੱਸ ਵਿੱਚ ਬੰਦ ਕਰਕੇ ਪੇਸ਼ ਕਰਦੀ ਆ ਰਹੀ ਹੈ, ਜੋ ਮਨੁੱਖੀ ਅਧਿਕਾਰ ਦਾ ਹਨਨ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾ ਬੁੜੈਲ ਜੇਲ੍ਹ ਵਿੱਚ ਵੀ ਪੰਜ ਫੁੱਟ ਡੂੰਘੇ ਖੁੱਡੇ ਵਿੱਚ ਬਜਰੀ ਤੇ ਸਰੀਆ ਪਾ ਕੇ ਸਪੈਸ਼ਲ ਲੋਹੇ ਦੇ ਪਿੰਜਰੇ ਵਿੱਚ ਭਾਈ ਹਵਾਰਾ ਨੂੰ ਸਖ਼ਤ ਪਹਿਰੇ ਹੇਠ ਰੱਖਿਆ ਜਾਂਦਾ ਸੀ ਜਦੋਂਕਿ ਹੋਰ ਖਤਰਨਾਕ ਤੋਂ ਖਤਰਨਾਕ ਕੈਦੀਆਂ ਨੂੰ ਵੀ ਖੁੱਲੀਆਂ ਬੈਰਕਾ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਦੇ ਇਸ ਨਾਯਾਬ ਹੀਰੇ ਦੀ ਸਹੀ ਦੇਖਭਾਲ, ਸਹੀ ਤੇ ਸਮੇਂ ਸਿਰ ਇਲਾਜ, ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਤੇ ਇਹ ਜਿੰਮੇਵਾਰੀ ਇੰਨ੍ਹਾਂ ਨੂੰ ਨਿਭਾਉਣੀ ਚਾਹੀਦੀ ਹੈ ਨਹੀ ਤਾਂ ਪੰਜਾਬ ਦੇ ਲੋਕ ਇਨ੍ਹਾਂ ਹਾਕਮਾ ਨੂੰ ਕਦੇ ਮੁਆਫ ਨਹੀਂ ਕਰਨਗੇਂ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026