Posted on June 29th, 2014

ਚੰਡੀਗੜ੍ਹ- ਪੰਜਾਬ ਤੋਂ 1966 ਵਿਚ ਵੱਖ ਕੀਤੇ ਹਰਿਆਣੇ ਦੇ ਸਿੱਖਾਂ ਲਈ ਵਖਰੀ ਸ਼੍ਰੋਮਣੀ ਕਮੇਟੀ ਦੇ 29 ਮੈਂਬਰੀ ਜਨਰਲ ਹਾਊਸ ਵਾਸਤੇ ਹਰਿਆਣਾ ਦੇ ਕਾਨੂੰਨੀ ਮਾਹਰਾਂ ਨੇ 48 ਸਫ਼ਿਆਂ ਦਾ ਖਰੜਾ ਤਿਆਰ ਕਰ ਲਿਆ ਹੈ ਅਤੇ ਕੈਥਲ ਦੇ 6 ਜੁਲਾਈ ਦੇ ਮਹਾਂ ਸਿੱਖ ਸੰਮੇਲਨ ਬਨਾਮ ਕਾਂਗਰਸ ਦੀ ਚੋਣ ਰੈਲੀ 'ਚ ਇਸ ਦਾ ਬਕਾਇਦਾ ਐਲਾਨ ਕਰਨਾ ਤੈਅ ਹੋ ਗਿਆ ਹੈ।
ਅੰਦਰੂਨੀ ਸੂਤਰਾਂ ਮੁਤਾਬਕ ਵੱਖਰੀ ਕਮੇਟੀ ਦੇ ਖਰੜੇ ਵਿਚ ਸਾਰੇ ਹਰਿਆਣਾ 'ਚ 25 ਵਾਰਡ ਬਣਾਏ ਜਾਣੇ ਹਨ, ਜਿਥੋਂ ਇਕ-ਇਕ ਸਿੱਖ ਮੈਂਬਰ ਚੁਣ ਕੇ ਆਏਗਾ ਅਤੇ 4 ਸਿੱਖ ਨਾਮਜ਼ਦ ਕੀਤੇ ਜਾਣਗੇ। ਵੋਟਰ ਤੇ ਮੈਂਬਰ ਦੀਆਂ ਸ਼ਰਤਾਂ 'ਚ ਪੰਜਾਬ ਨਾਲੋਂ ਵੱਖਰਾਪਨ ਹੈ। ਉਮਰ 21 ਦੀ ਬਜਾਏ 18 ਸਾਲ ਰੱਖੀ ਹੈ, ਮੈਂਬਰ ਲਈ 25 ਸਾਲ, ਸਿੱਖ ਬੀਬੀਆਂ ਲਈ ਸਿਰਫ਼ 2 ਸੀਟਾਂ, ਉਹ ਵੀ ਨਾਮਜ਼ਦਗੀ ਵਾਲੀਆਂ ਅਤੇ ਚੋਣਾਂ ਵਿਚ ਰਿਜ਼ਰਵੇਸ਼ਨ ਨਹੀਂ ਹੈ ਅਤੇ ਨਾ ਹੀ ਅਨੁਸੂਚਿਤ ਜਾਤੀ ਲਈ ਕੋਈ ਰਿਜ਼ਰਵੇਸ਼ਨ ਹੋਵੇਗੀ ਕਿਉਂਕਿ ਸਿੱਖ ਧਰਮ 'ਚ ਜਾਤ, ਰੰਗ, ਬਰਾਦਰੀ ਦਾ ਕੋਈ ਭੇਦਭਾਵ ਨਹੀਂ ਹੁੰਦਾ।
ਜਿਉਂ-ਜਿਉਂ 6 ਜੁਲਾਈ ਦਾ ਸਿੱਖ ਮਹਾਂ ਸੰਮੇਲਨ ਨੇੜੇ ਆ ਰਿਹਾ ਹੈ, ਹਰਿਆਣਾ ਵਿਚ ਕਾਂਗਰਸ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ, ਉਦਯੋਗ ਮੰਤਰੀ ਪਰਮਵੀਰ, ਨਵੀਨ ਜਿੰਦਲ ਅਤੇ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਵਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ, ਤਿਉਂ-ਤਿਉਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਹੋਰ ਸਿੱਖ ਲੀਡਰ ਇਹ ਬਿਆਨ ਦਾਗ਼ੀ ਜਾ ਰਹੇ ਹਨ ਕਿ 1925 ਦੇ ਗੁਰਦਵਾਰਾ ਐਕਟ ਤਹਿਤ ਬੜੇ ਸੰਘਰਸ਼ਾਂ ਤੇ ਕੁਰਬਾਨੀਆਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ ਪਰ ਕਾਂਗਰਸ ਪਾਰਟੀ ਸਿੱਖਾਂ ਨੂੰ ਪਾਟੋਧਾੜ ਕਰਨ 'ਤੇ ਲੱਗੀ ਹੋਈ ਹੈ। ਇਹ ਸਿੱਖ ਨੇਤਾ ਕਹਿ ਰਹੇ ਹਨ ਕਿ ਅਕਾਲ ਤਖ਼ਤ ਤੋਂ ਜਾਰੀ ਹੁਕਮਾਂ ਮੁਤਾਬਕ ਹੀ ਵਖਰੀ ਸਿੱਖ ਸੰਸਥਾ ਬਣਾਈ ਜਾ ਸਕਦੀ ਹੈ ਅਤੇ ਕੇਂਦਰ ਦੀ ਪਾਰਲੀਮੈਂਟ ਹੀ 1925 ਦੇ ਐਕਟ ਵਿਚ ਸੋਧ ਕਰ ਸਕਦੀ ਹੈ। ਹਰਿਆਣਾ ਦੀ ਕਾਂਗਰਸ ਤਾਂ ਅਸੈਂਬਲੀ ਚੋਣਾਂ 'ਚ ਸਿੱਖ ਵੋਟ ਲੈਣ ਲਈ ਮੋਮੋਠਗਣੀਆਂ ਗੱਲਾਂ ਕਰਦੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿਚ ਕੁਲ 185 ਮੈਂਬਰ ਹੁੰਦੇ ਹਨ, ਜਿਨ੍ਹਾਂ ਵਿਚੋਂ 170 ਸਿੱਖ ਮੈਂਬਰ 120 ਸੀਟਾਂ ਤੋਂ ਚੁਣ ਕੇ ਆਉਂਦੇ ਹਨ ਅਤੇ 15 ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਕੁਲ 120 ਸੀਟਾਂ ਵਿਚੋਂ ਸਿੱਖ ਆਬਾਦੀ ਅਨੁਸਾਰ 108 ਸੀਟਾਂ ਪੰਜਾਬ ਵਿਚ, 8 ਸੀਟਾਂ ਹਰਿਆਣਾ 'ਚ ਅਤੇ ਇਕ-ਇਕ ਸੀਟ ਚੰਡੀਗੜ੍ਹ ਅਤੇ ਹਿਮਾਚਲ ਦੀ ਹੈ। ਪੰਜਾਬ ਦੀਆਂ 47 ਸੀਟਾਂ ਅਤੇ ਹਰਿਆਣਾ ਦੀਆਂ 3 ਸੀਟਾਂ ਤੋਂ ਦੋ-ਦੋ ਮੈਂਬਰ ਲਏ ਜਾਂਦੇ ਹਨ ਜਿਨ੍ਹਾਂ ਵਿਚ 20 ਅਨੁਸੂਚਿਤ ਜਾਤੀ ਦੇ ਮਰਦ ਅਤੇ 30 ਸਿੱਖ ਬੀਬੀਆਂ ਜਿਨ੍ਹਾਂ ਵਿਚੋਂ ਅੱਗੇ ਫਿਰ 5 ਬੀਬੀਆਂ ਅਨੁਸੂਚਿਤ ਜਾਤੀ ਦੀਆਂ ਹੁੰਦੀਆਂ ਹਨ।

Posted on October 27th, 2026

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026