Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਰਿੰਦਰ ਮੋਦੀ ਦੇ ਬਾਰੇ ਓਬਾਮਾ ਦੇ ਮਨ ਵਿੱਚ ਹੁਣ ਵੀ ਸ਼ੰਕੇ?

Posted on July 4th, 2014


ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਮਨ ਵਿੱਚ ਹੁਣ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕੁਝ ਸ਼ੰਕੇ ਹਨ। ‘ਦਿ ਟੈਲੀਗ੍ਰਾਫ’ ਅਖਬਾਰ ਵਿੱਚ ਕੇ ਪੀ ਨਾਇਰ ਨੇ ਆਪਣੇ ਕਾਲਮ ਵਿੱਚ ਇਸ ਗੱਲ ਨੂੰ ਉਜਾਗਰ ਕੀਤਾ ਹੈ।

ਅਮਰੀਕਾ ਵਿੱਚ ਇਸ ਅਖਬਾਰ ਦੇ ਚੀਫ ਕੂਟਨੀਤਕ ਐਡੀਟਰ ਨਾਇਰ ਨੇ ਲਿਖਿਆ ਹੈ ਕਿ ਓਬਾਮਾ ਆਪਣੀ ਪਾਰਟੀ ਲਈ ਫੰਡ ਇਕੱਠਾ ਕਰਨ ਵਾਲੇ ਇੱਕ ਪ੍ਰੋਗਰਾਮ ਵਿੱਚ ਸਨ, ਉਥੇ ਇਹ ਮੁੱਦਾ ਉਠਿਆ। ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਵਿੱਚੋਂ ਇੱਕ ਨੇ ਓਬਾਮਾ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਨਰਿੰਦਰ ਮੋਦੀ ਬਾਰੇ ਕੀ ਸ਼ੰਕਾਵਾਂ ਹਨ ਤਾਂ ਉਨ੍ਹਾਂ ਨੇ ਸਿਰਫ ਇੱਕ ਵਾਕ ਵਿੱਚ ਆਪਣਾ ਜਵਾਬ ਦਿੱਤਾ, ‘ਮੇਰਾ ਨਾਮ ਬਰਾਕ ਹੁਸੈਨ ਓਬਾਮਾ ਹੈ।’ ਓਬਾਮਾ ਦੇ ਇਸ ਇੱਕ ਵਾਕ ਦਾ ਕੇ ਪੀ ਨਾਇਰ ਨੇ ਆਪਣੇ ਲੇਖ ਵਿੱਚ ਕਾਫੀ ਡੂੰਘਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਜਦ ਓਬਾਮਾ ਆਪਣੇ ਨਾਮ ਵਿੱਚ ਹੁਸੈਨ ਦਾ ਇਸਤੇਮਾਲ ਕਰਦੇ ਹਨ ਤਾਂ ਇਸ ਵਿੱਚ ਕਾਫੀ ਕੁਝ ਸਮਝਿਆ ਜਾ ਸਕਦਾ ਹੈ।

ਓਬਾਮਾ ਦੇ ਪਿਤਾ ਮੁਸਲਿਮ ਸਨ ਤੇ ਨਰਿੰਦਰ ਮੋਦੀ ‘ਤੇ 2002 ਵਿੱਚ ਗੁਜਰਾਤ ਦੇ ਮੁਸਲਿਮ ਵਿਰੋਧੀ ਦੰਗਿਆਂ ਦੇ ਦੋਸ਼ ਲੱਗੇ ਸਨ। ਅਮਰੀਕਾ ਨੇ ਇਨ੍ਹਾਂ ਹੀ ਦੋਸ਼ਾਂ ਕਾਰਨ ਮੋਦੀ ਦਾ ਬਾਈਕਾਟ ਕਰ ਦਿੱਤਾ ਸੀ।



Archive

RECENT STORIES