Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਨ ਆਰ ਆਈ ਤੋਂ ਪੰਜ ਪਿਸਤੌਲ ਤੇ 20 ਕਿਲੋ ਚੂਰਾ ਪੋਸਤ ਮਿਲੇ

Posted on July 8th, 2014


ਗੁਰਾਇਆ- ਅਨੀਹਰ ਰੋਡ ‘ਤੇ ਨਾਕਾਬੰਦੀ ਦੌਰਾਨ ਗੁਰਾਇਆ ਪੁਲਸ ਨੇ ਨਵਾਂ ਸ਼ਹਿਰ ਦੇ ਐਨ ਆਰ ਆਈ ਤੋਂ ਪੰਜ ਪਿਸਤੌਲ ਅਤੇ 20 ਕਿਲੋ ਚੂਰਾ ਪੋਸਤ ਫੜਿਆ ਹੈ। ਡੀ ਐਸ ਪੀ ਫਿਲੌਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਰਹਾਲ ਦਾ ਰਹਿਣ ਵਾਲਾ ਸੰਤੋਖ ਸਿੰਘ ਸੁੱਖਾ ਦੀ ਗ੍ਰਿਫਤਾਰੀ ਪਾਈ ਗਈ ਹੈ। ਨਾਕਾਬੰਦੀ ਦੌਰਾਨ ਤਲਾਸ਼ੀ ਲੈਣ ‘ਤੇ ਜਿਪਸੀ ਸਵਾਰ ਦੀ ਡਰਾਈਵਰ ਸੀਟ ਦੇ ਥੱਲੇ ਪੰਜ ਪਿਸਤੌਲ ਮਿਲੇ। ਇਸ ਤੋਂ ਇਲਾਵਾ ਨਾਲ ਵਾਲੀ ਸੀਟ ਦੇ ਥੱਲੇ ਕਰੀਬ 20 ਕਿਲੋ ਚੂਰਾ ਪੋਸਤ ਪਿਆ ਮਿਲਿਆ। ਬਰਾਮਦ ਹਥਿਆਰਾਂ ‘ਚ ਚਾਰ ਪਿਸਤੌਲ 315 ਬੋਰ ਅਤੇ ਇਕ ਪਿਸਤੌਲ 32 ਬੋਰ ਦਾ ਹੈ। 31 ਰਾਊਂਡ ਗੋਲਾ ਸਿੱਕਾ ਜਿਨ੍ਹਾਂ ‘ਚੋਂ ਸੱਤ ਚਲੇ ਅਤੇ 24 ਜਿੰਦਾ ਹਨ, ਵੀ ਕਬਜ਼ੇ ‘ਚ ਲਏ ਗਏ ਹਨ। ਬਰਾਮਦਗੀ ਵੱਡੀ ਹੈ, ਇਸ ਲਈ ਜਾਂਚ ਚੱਲ ਰਹੀ ਹੈ ਕਿ ਦੋਸ਼ੀ ਕਿਸ ਗੈਂਗ ਨਾਲ ਜੁੜਿਆ ਹੋਇਆ ਹੈ।

ਐਸ ਐਚ ਓ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜਿਪਸੀ ਸਵਾਰ ਦੋਸ਼ੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਘੇਰਾਬੰਦੀ ਕਰਕੇ ਫੜਿਆ ਤਾਂ ਤਲਾਸ਼ੀ ਦੌਰਾਨ ਉਸ ਤੋਂ ਉਕਤ ਸਾਮਾਨ ਬਰਾਮਦ ਹੋਇਆ। ਮੁੱਢਲੀ ਜਾਂਚ ਦੌਰਾਨ ਦੋਸ਼ੀ ਬਰਾਮਦ ਹਥਿਆਰਾਂ ਬਾਰੇ ਕੋਈ ਤੱਸਲੀਬਖਸ਼ ਜਵਾਬ ਨਹੀਂ ਦੇ ਸਕਿਆ। ਫਿਲਹਾਲ ਦੋਸ਼ੀ ਸੰਬੰਧੀ ਥਾਣੇ ਤੋਂ ਰਿਕਾਰਡ ਮੰਗਵਾਇਆ ਜਾ ਰਿਹਾ ਹੈ।



Archive

RECENT STORIES