Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਡਰੱਗ ਕੇਸ ਵਿੱਚ ਉਮਰਾਨੰਗਲ ਤੋਂ ਇਨਫੋਰਸਮੈਂਟ ਵੱਲੋਂ ਪੁੱਛ-ਗਿੱਛ

Posted on July 9th, 2014


ਜਲੰਧਰ- ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਇੱਥੇ ਬਠਿੰਡਾ ਜ਼ੋਨ ਦੇ ਆਈ ਜੀ (ਪੁਲੀਸ) ਪਰਮਰਾਜ ਸਿੰਘ ਉਮਰਾਨੰਗਲ ਤੋਂ ਪੁੱਛਗਿੱਛ ਕੀਤੀ। ਉਮਰਾਨੰਗਲ ਨੂੰ ਨਸ਼ਿਆਂ ਦੀ ਤਸਕਰੀ ਦੇ ਸਰਗਣੇ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਗਿੱਛ ਕਰਨ ਲਈ ਤਲਬ ਕੀਤਾ ਗਿਆ ਸੀ। ਈ ਡੀ ਨੇ ਅਧਿਕਾਰੀਆਂ ਨੇ ਇਸ ਪੁੱਛਗਿੱਛ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ, ਜਦੋਂਕਿ ਉਮਰਾਨੰਗਲ ਨੇ ਵੀ ਖਾਮੋਸ਼ੀ ਧਾਰੀ ਰੱਖੀ ਹੈ।

ਡਰੱਗ ਲਾਰਡ ਵਜੋਂ ਬਦਨਾਮ ਰਾਜਾ ਕੰਦੋਲਾ ਨੂੰ ਅਗਸਤ 2012 ਵਿੱਚ ਦਿੱਲੀ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ। ਉਸ ਦੀ ਗ੍ਰਿਫਤਾਰੀ ਮਗਰੋਂ ਈ ਡੀ ਵੱਲੋਂ ਪੁੱਛ-ਪੜਤਾਲ ਦੌਰਾਨ ਰਾਜਾ ਕੰਦੋਲਾ ਨੇ ਇਹ ਦਾਅਵਾ ਕੀਤਾ ਸੀ ਕਿ ਉਮਰਾਨੰਗਲ ਉਸ ਦਾ ਮਿੱਤਰ ਸੀ। ਦੂਜੇ ਪਾਸੇ ਉਮਰਾਨੰਗਲ ਨੇ ਅਜਿਹੀ ਨੇੜਤਾ ਦੀ ਗੱਲ ਓਦੋਂ ਰੱਦ ਕਰ ਦਿੱਤੀ ਸੀ। ਭਰੋਸੇਯੋਗ ਸੂਤਰਾਂ ਮੁਤਾਬਿਕ ਰਾਜਾ ਕੰਦੋਲਾ ਅਤੇ ਉਮਰਾਨੰਗਲ ਦੇ ਸਬੰਧ ਬਹੁਤ ਕਰੀਬੀ ਸਨ। ਰਾਜਾ ਕੰਦੋਲਾ ਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਘਰ ਦੀ ਲਈ ਤਲਾਸ਼ੀ ਮੌਕੇ ਉਮਰਾਨੰਗਲ ਦੀ ਪੁਲਿਸ ਵਰਦੀ ਵੀ ਪ੍ਰਾਪ ਹੋਈ ਦੱਸੀ ਜਾਂਦੀ ਹੈ। 



Archive

RECENT STORIES