Posted on July 14th, 2014

ਚੰਡੀਗੜ੍ਹ- ਜ਼ਿਲਾ ਮੋਗਾ ਨਾਲ ਸੰਬੰਧਤ ਐਨ ਆਰ ਆਈ ਨਿਰਮਲ ਸਿੰਘ ਸਿੱਧੂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਦਬਾਅ ਦੇ ਕਾਰਨ ਪੁਲਸ ਤੇ ਪ੍ਰਸ਼ਾਸਨ ਉਸ ਦੀ ਜ਼ਮੀਨ ਨੂੰ ਗਲਤ ਤਰੀਕੇ ਨਾਲ ਕਬਜ਼ਾਉਣ ਵਾਲਿਆਂ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੇ।
ਐਨ ਆਰ ਆਈ ਨਿਰਮਲ ਸਿੰਘ ਸਿੱਧੂ ਨੇ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਟੋਰਾਂਟੋ ਰਹਿੰਦੇ ਹਨ। 2003 ‘ਚ ਉਨ੍ਹਾਂ ਨੇ ਮੋਗਾ ਦੇ ਪਿੰਡ ਰਣੀਆ ‘ਚ 14 ਏਕੜ ਜ਼ਮੀਨ ਖਰੀਦੀ ਸੀ। 2009 ‘ਚ ਉਹ ਜ਼ਮੀਨ ਦੀ ਦੇਖਭਾਲ ਲਈ ਪਾਵਰ ਆਫ ਅਟਾਰਨੀ ਅਪਣੇ ਦੋ ਰਿਸ਼ਤੇਦਾਰਾਂ ਨੂੰ ਦੇ ਗਏ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਦੇ ਦੋਵੇਂ ਰਿਸ਼ਤੇਦਾਰਾਂ ਨੇ ਪਾਵਰ ਆਫ ਅਟਾਰਨੀ ‘ਚ ਗਲਤ ਤਰੀਕੇ ਨਾਲ ਤਬਦੀਲੀ ਕਰਕੇ ਸਾਢੇ ਨੌ ਏਕੜ ਜ਼ਮੀਨ ਅੱਗੇ ਵੇਚ ਦਿੱਤੀ। ਇਸ ਦਾ ਪਤਾ ਲੱਗਣ ‘ਤੇ ਉਹ ਪੰਜਾਬ ਆਏ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਤੇ ਪੁਲਸ ਨੂੰ ਸ਼ਿਕਾਇਤ ਕਰਕੇ ਜ਼ਮੀਨ ਦਾ ਇੰਤਕਾਲ ਵਿਰੋਧੀਆਂ ਦੇ ਨਾਮ ਹੋਣ ਤੋਂ ਰੋਕ ਲਿਆ। ਉਸ ਦੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਖਿਲਾਫ ਪੁਲਸ ‘ਚ ਐਫ ਆਈ ਆਰ ਹੋ ਚੁੱਕੀ ਹੈ, ਪਰ ਉਸ ਨੂੰ ਆਪਣੀ ਜ਼ਮੀਨ ਦਾ ਕਬਜ਼ਾ ਨਹੀਂ ਮਿਲ ਰਿਹਾ। ਪਿਛਲੇ ਦਿਨੀਂ ਜਦ ਉਹ ਆਪਣੀ ਜ਼ਮੀਨ ‘ਤੇ ਖੇਤੀ ਕਰਨ ਲਈ ਗਏ ਤਾਂ ਪੁਲਸ ਨੇ ਉਸ ਨੂੰ ਕਿਹਾ ਕਿ ਦੂਜੀ ਪਾਰਟੀ ਦੇ ਆਉਣ ਨਾਲ ਹਿੰਸਾ ਹੋ ਸਕਦੀ ਹੈ।
ਸਿੱਧੂ ਨੇ ਦੋਸ਼ ਲਾਇਆ ਕਿ ਹੁਣ ਮੰਤਰੀ ਤੋਤਾ ਸਿੰਘ ਦੇ ਦਬਾਅ ਕਾਰਨ ਪੁਲਸ ਤੇ ਪ੍ਰਸ਼ਾਸਨ ਉਸ ਜ਼ਮੀਨ ਦੇ ਸੰਬੰਧ ‘ਚ ਧਾਰਾ 145 ਲਾਗੂ ਕਰਨ ਦੀ ਕਾਰਵਾਈ ਕਰਨ ਜਾ ਰਿਹਾ ਹੈ। ਇਹ ਧਾਰਾ ਲਾਗੂ ਹੋਣ ‘ਤੇ ਕੋਈ ਵੀ ਪਾਰਟੀ ਜ਼ਮੀਨ ‘ਚ ਵੜ ਨਹੀਂ ਸਕੇਗੀ। ਇਹ ਜ਼ੁਲਮ ਹੈ। ਉਹ ਇਸ ਦੀ ਸ਼ਿਕਾਇਤ ਸੀ ਐਮ ਨੂੰ ਵੀ ਕਰਨਗੇ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026