Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹੁਣ ਕੇਜਰੀਵਾਲ ਹੋਏ ਲਾਪਤਾ, ਲੱਭਣ ਵਾਲੇ ਨੂੰ ਇਨਾਮ

Posted on July 16th, 2014



ਨਵੀਂ ਦਿੱਲੀ- ‘ਆਪ’ ਨੇਤਾ ਅਰਵਿੰਦ ਕੇਜਰੀਵਾਲ ਦੀ ਤਲਾਸ਼ ‘ਚ ਹੁਣ ਪੋਸਟਰ ਲਗਾਏ ਗਏ ਹਨ। ਗੁੰਮਸ਼ੁਦਾ ਦੀ ਤਲਾਸ਼ ਵਾਲੇ ਇਨਾਂ ਪੋਸਟਰਾਂ ‘ਚ ਕੇਜਰੀਵਾਲ ਦੀ ਫੋਟੋ ਨਾਲ ਉਨਾਂ ਦਾ ਹੁਲੀਆ ਵੀ ਵਿਅੰਗ ਕਰਦੇ ਹੋਏ ਲਹਿਜ਼ੇ ‘ਚ ਲਿਖਿਆ ਹੋਇਆ ਹੈ। ਨਾਲ ਹੀ ਉਨ੍ਹਾਂ ਨੂੰ ਲੱਭਣ ਵਾਲੇ ਨੂੰ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਆਪ ਨੇਤਾ ਮਨੀਸ਼ ਸਿਸੌਦੀਆ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਪਟਪੜਗੰਜ ਖੇਤਰ ‘ਚ ਲਗਾਏ ਗਏ ਸਨ। ਸਿਸੌਦੀਆ ਪਟਪੜਗੰਜ ਵਿਧਾਨਸਭਾ ਖੇਤਰ ਤੋਂ ਵਿਧਾਇਕ ਹਨ।

ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਨਵੀਂ ਦਿੱਲੀ ਵਿਧਾਨਸਭਾ ਸੀਟ ‘ਤੇ ਹਰਾਉਣ ਵਾਲੇ ਕੇਜਰੀਵਾਲ ਅੱਜ ਉੱਥੇ ਦੀ ਹੀ ਜਨਤਾ ਲਈ ਲਾਪਤਾ ਹੋ ਗਏ ਹਨ। ਆਰ. ਡਬਲਿਯੂ ਗੋਲ ਮਾਰਕਿਟ ਤੇ ਕਾਲੀ ਗੱਡੀ ਵਲੋਂ ਜਾਰੀ ਇਨਾਂ ਪੋਸਟਰਾਂ ‘ਚ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਫੋਟੋ ਲੱਗੀ ਹੋਈ ਹੈ। ਇਨਾਂ ਪੋਸਟਰਾਂ ‘ਚ ਉਨ੍ਹਾਂ ਦੇ ਹੁਲੀਏ ਦਾ ਜ਼ਿਕਰ ਵੀ ਕੀਤਾ ਗਿਆ ਹੈ। ਜਿਸ ‘ਚ ਉਨ੍ਹਾਂ ਦਾ ‘ਰੰਗ’ ਸਾਂਵਲਾ, ਬਿਮਾਰੀ’ ਖਾਂਸੀ, ‘ਕੰਮ’ ਧਰਨਾ, ਝੂਠ ਬੋਲਣਾ, ‘ਸੁਪਨੇ’ ਮੁੰਗੇਰੀ ਲਾਲ ਦੇ ਦੱਸਿਆ ਗਿਆ ਹੈ। ਪੋਸਟਰ ‘ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਨਾ ਮਿਲਣ ‘ਤੇ ਉੱਥੇ ਦੀ ਜਨਤਾ ਕਿਸ ਤਰ੍ਹਾਂ ਪਰੇਸ਼ਾਨ ਹੈ ਅਤੇ ਖੇਤਰ ‘ਚ ਕੋਈ ਵੀ ਵਿਕਾਸ ਕੰਮ ਨਹੀਂ ਹੋ ਰਿਹਾ ਹੈ। ਪੋਸਟਰ ‘ਚ ਉਨ੍ਹਾਂ ‘ਤੇ ਖੇਤਰ ਦੀਆਂ ਮੁਸ਼ਕਲਾਂ ਤੋਂ ਅਨਜਾਨ ਹੋਣ ਦਾ ਵੀ ਦੋਸ਼ ਲਗਾਇਆ ਗਿਆ ਹੈ। 

ਜ਼ਿਕਰਯੋਗ ਹੈ ਕਿ ਦਿੱਲੀ ਦੀ ਗੱਦੀ ਨੂੰ ਸਿਰਫ 49 ਦਿਨ ‘ਚ ਹੀ ਛੱਡ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਖਿਲਾਫ ਸੋਸ਼ਲ ਮੀਡੀਆ ‘ਚ ਟਿੱਪਣੀਆਂ ਦਾ ਹੜ੍ਹ ਆ ਗਿਆ ਸੀ। ਜਿਨਾਂ ‘ਚ ਉਨ੍ਹਾਂ ਨੂੰ ਭਗੌੜਾ ਤੱਕ ਦੀ ਸਜ਼ਾ ਦੇ ਦਿੱਤੀ ਗਈ ਸੀ। ਦਿੱਲੀ ਦੇ ਮੁੱਖ ਮੰਤਰੀ ਸੀਟ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਲੋਕਸਭਾ ਚੋਣ ‘ਚ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਖਿਲਾਫ ਬਨਾਰਸ ਤੋਂ ਚੋਣ ਲੜ ਰਹੇ ਸਨ, ਜਿੱਥੇ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਪਾਰਟੀ ‘ਆਪ’ ਨੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਣ ਦੇ ਮਾਮਲੇ ‘ਚ ਰਿਕਾਰਡ ਕਾਇਮ ਕੀਤਾ ਸੀ।



Archive

RECENT STORIES