Posted on July 17th, 2014

ਚੰਡੀਗੜ- ਦਲ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਵਿਵਾਦਗ੍ਰਸਤ ਚਾਰਟਰਡ ਅਕਾਉਂਟੇਂਟ ਐਸ ਐਸ ਕੋਹਲੀ ਨੂੰ ਬਰਖਾਸਤ ਕਰਨ ਦੇ 24 ਘੰਟੇ ਅੰਦਰ ਹੀ ਮੁੜ ਬਹਾਲ ਕਰਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਸਿੱਧ ਕਰ ਦਿਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਤੋਂ ਉਪਰ ਹਨ।
ਜ਼ਿਕਰਯੋਗ ਹੈ ਕਿ ਕੋਹਲੀ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਸੇਵਾ-ਮੁਕਤ ਕਰਨ ਦਾ ਫੈਸਲਾ ਹੋਇਆ ਸੀ ਅਤੇ ਇਸ ਬਾਰੇ ਉਹਨਾਂ ਨੂੰ ਕਲ ਹੀ ਦਸਿਆ ਗਿਆ ਸੀ। ਕੋਹਲੀ, ਸੁਖਬੀਰ ਬਾਦਲ ਦਾ ਨੇੜਲਾ ਵਫਾਦਾਰ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਉਚ-ਕੋਟੀ ਦਾ ਮੁਲਾਜ਼ਮ ਜਿਸ ਦੀ ਸਾਲ ਭਰ ਦੀ ਤਨਖਾਹ ਇਕ ਕਰੋੜ ਦੇ ਆਸ-ਪਾਸ ਹੈ।
ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਇਸ ਇੱਕ ਕਦਮ ਨੇ ਸਿੱਧ ਕਰ ਦਿਤਾ ਹੈ ਕਿ ਸੁਖਬੀਰ ਲਈ ਸ਼੍ਰੋਮਣੀ ਕਮੇਟੀ ਦਾ ਕੋਈ ਸੁਤੰਤਰ ਵਜੂਦ ਨਹੀ ਹੈ। ਉਹਨਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਮੱਕੜ ਵਿੱਚ ਜੇਕਰ ਕੋਈ ਸਵੈ-ਸਨਮਾਨ ਹੈ ਤਾਂ ਉਹ ਤੁਰੰਤ ਕਮੇਟੀ ਦੀ ਪ੍ਰਧਾਨਗੀ ਪੱਦ ਤੋਂ ਅਸਤੀਫਾ ਦੇ ਦੇਣ।
ਉਹਨਾਂ ਕਿਹਾ ਕਿ ਸੁਖਬੀਰ ਵਲੋਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਫੈਸਲੇ ਨੂੰ ਉਲਟਾਉਣਾ ਸਿੱਖ ਸੰਸਥਾ ਦੀ ਹੋਂਦ, ਭਰੋਸੇਯੋਗਤਾ ਅਤੇ ਅਧਿਕਾਰ ਉਤੇ ਸਵਾਲੀਆ ਚਿੰਨ੍ਹ ਲਾਉਂਦਾ ਹੈ। ਉਹਨਾਂ ਕਿਹਾ ਪਿਛਲੇ ਕੁਝ ਸਮਿਆਂ ਦੀਆਂ ਘਟਨਾਵਾਂ ਦਰਸਾਉਦੀਆਂ ਹਨ ਕਿ ਸ਼੍ਰੋਮਣੀ ਕਮੇਟੀ ਆਪਣੇ ਵਿਨਾਸ਼ ਵੱਲ ਨੂੰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਉਹ ਬੇਹੱਦ ਹੈਰਾਨ ਹਨ ਕਿ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਇਸ ਹੱਦ ਤੱਕ ਬੇਬਸ ਹਨ ਕਿ ਉਹ ਗਲਤ ਨੂੰ ਗਲਤ ਵੀ ਨਹੀ ਆਖ ਸਕਦੇ।
ਉਹਨਾਂ ਕਿਹਾ ਕਿ ਹਰਿਆਣਾ ਕਮੇਟੀ ਦੇ ਬਨਣ ਕਾਰਨ ਇਸ ਸੰਸਥਾ ਦੇ ਦੋਫਾੜ ਹੋਣ ਤੋਂ ਵੀ ਵੱਧ ਨੁਕਸਾਨ ਬਾਦਲ ਪਰਿਵਾਰ ਵਲੋਂ ਰਾਜਨੀਤਿਕ ਕਾਰਨਾਂ ਕਰਕੇ ਸ਼੍ਰੋਮਣੀ ਕਮੇਟੀ ਦੇ ਕੀਤੇ ਜਾ ਰਹੇ ਸ਼ੋਸ਼ਣ ਅਤੇ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਨਾਲ ਹੋ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਵਲੋਂ ਹਰਿਆਣਾ ਕਮੇਟੀ ਬਨਣ ਦੇ ਦੁਖ ਵਜੋਂ ਵਿਰਲਾਪ ਕਰਨ ਦੀ ਖਬਰ ਦਾ ਹਵਾਲਾ ਦੇਂਦਿੰਆਂ ਉਹਨਾਂ ਪੁਛਿਆ ਕਿ ਕੀ ਬਾਦਲ ਸਾਹਿਬ ਦੱਸਣ ਦੀ ਖੇਚਲ ਕਰਨਗੇ ਕਿ ਉਹਨਾਂ ਦੀ ਪਾਰਟੀ ਵਲੋਂ ਜਥੇਦਾਰ ਅਕਾਲ ਤਖਤ ਦੀ ਪਦਵੀ ਅਤੇ ਮੋਹਰ ਅਤੇ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਕਰਨ ਕਰਕੇ ਉਹਨਾਂ ਦੀ ਆਤਮਾ ਨੇ ਕਦੇ ਉਹਨਾਂ ਨੂੰ ਝੰਜੋੜਿਆ ਹੈ ?

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026