Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਹਾਰਾਜਾ ਦਲੀਪ ਸਿੰਘ ਦੀ ਅਸਲ ਜ਼ਿੰਦਗੀ 'ਤੇ ਅਧਾਰਿਤ ਫ਼ਿਲਮ ਨਾਲ ਅਭਿਨੈ ਦੀ ਸ਼ੁਰੂਆਤ ਕਰੇਗਾ ਸਤਿੰਦਰ ਸਰਤਾਜ

Posted on July 19th, 2014


ਚੰਡੀਗੜ੍ਹ- ਪੰਜਾਬ ਦੇ ਗਾਇਕ ਸਤਿੰਦਰ ਸਰਤਾਜ ਤਿਆਰੀ ਕਰ ਰਹੇ ਹਨ ਬ੍ਰਿਲਸਟੀਨ ਐਂਟਰਟੇਨਮੈਂਟ ਪਾਰਟਨਰਜ਼ ਨਿਰਮਿਤ 'ਦ ਬਲੈਕ ਪ੍ਰਿੰਸ' 'ਚ ਅਦਾਕਾਰੀ ਦੇਣ ਦੀ। ਸੂਫ਼ੀ ਕਲਾਕਾਰ ਸਤਿੰਦਰ ਸਰਤਾਜ ਲਈ ਹੀ ਨਹੀਂ, ਬਲਕਿ ਪੰਜਾਬੀ ਫ਼ਿਲਮ ਉਦਯੋਗ ਲਈ ਵੀ ਖੁਸ਼ੀ ਦੀ ਗੱਲ ਹੈ। ਇਸ ਸਿਨੇਮਾ ਨੂੰ ਸੰਸਾਰ ਭਰ 'ਚ ਪਛਾਣ ਤਾਂ ਮਿਲੀ ਹੀ ਹੈ ਪਰ ਹੁਣ ਵੇਲਾ ਹੈ 'ਦ ਬਲੈਕ ਪ੍ਰਿੰਸ' ਨਾਲ ਇਸਦੇ ਪੂਰੀ ਤਰ੍ਹਾਂ ਕੌਮਾਂਤਰੀ ਹੋਣ ਦਾ। ਪੰਜਾਬ ਦੇ ਆਖ਼ਰੀ ਰਾਜੇ, ਮਹਾਰਾਜਾ ਦਲੀਪ ਸਿੰਘ ਦੀ ਇਹ ਕਹਾਣੀ ਜਿੰਨੀ ਦੁੱਖ ਭਰੀ ਹੈ, ਓਨੀ ਹੀ ਦਿਲਚਸਪ ਵੀ। ਗਾਇਕ ਸਤਿੰਦਰ ਸਰਤਾਜ ਅਸਲ ਜ਼ਿੰਦਗੀ 'ਤੇ ਅਧਾਰਿਤ ਇਸ ਫ਼ਿਲਮ ਨਾਲ ਆਪਣਾ ਅਭਿਨੈ ਦੀ ਸ਼ੁਰੂਆਤ ਕਰ ਰਹੇ ਹਨ। ਬ੍ਰਿਲਸਟੀਨ ਐਂਟਰਟੇਨਮੈਂਟ ਦੇ ਐਗਜ਼ੈਕੇਟਿਵ ਜੈ ਖੰਨਾ ਇਸ ਫ਼ਿਲਮ ਦੇ ਸਹਿ-ਨਿਰਮਾਤਾ ਹਨ ਤੇ ਇਸਨੂੰ ਲਿਖਣ ਤੇ ਨਿਰਦੇਸ਼ਿਤ ਕਰਨ ਵਾਲੇ ਹਨ ਲਾਂਸ ਐਾਜਲਸ ਯੂ. ਐਸ. ਏ. ਦੇ ਭਾਰਤੀ ਮੂਲ ਦੇ ਫ਼ਿਲਮ ਮੇਕਰ ਕਵੀ ਰਾਜ। ਕਈ ਪ੍ਰਤਿਭਾਵਾਂ ਦੇ ਮਾਲਕ, ਆਪਣੀਆਂ ਪ੍ਰਾਪਤੀਆਂ ਦੇ ਨਾਲ ਨਾਲ ਆਪਣੀ ਕਲਾ 'ਚ ਪ੍ਰਪੱਕ ਡਾ. ਸਤਿੰਦਰ ਸਰਤਾਜ ਕਿਸੇ ਪ੍ਰੇਰਣਾ ਤੋਂ ਘੱਟ ਨਹੀਂ। ਆਪਣੇ ਡੈਬਿਊ ਦੇ ਸਵਾਲ 'ਤੇ ਸਰਤਾਜ ਦਾ ਕਹਿਣਾ ਹੈ ਕਿ ਇਹ ਇੱਕ ਅਣਜਾਣ ਜਿਹੇ ਸੁਪਨੇ ਦੇ ਸੱਚ ਹੋਣ ਦੀ ਤਰ੍ਹਾਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਕਈ ਸਕਰੀਨ ਪਲੇਅ ਪੜ੍ਹੇ ਪਰ ਇਸ ਕਹਾਣੀ ਨਾਲ ਇੱਕ ਗਹਿਰਾ ਰਿਸ਼ਤਾ ਲੱਗਿਆ। ਇਹ ਪਛਾਣ, ਗੌਰਵ ਤੇ ਵਿਰਸੇ ਦਾ ਇੱਕ ਭਾਵਨਾਤਮਕ ਸਫ਼ਰ ਹੈ। 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੁਭਾਸ਼ੀ ਅੰਗ੍ਰੇਜ਼ੀ-ਹਿੰਦੀ ਪ੍ਰਾਜੈਕਟ ਦਾ ਬਜਟ ਤਕਰੀਬਨ 50 ਲੱਖ ਡਾਲਰ ਤੈਅ ਕੀਤਾ ਗਿਆ ਹੈ ਤੇ ਭਾਰਤ 'ਚ ਇਸ ਦੇ ਸੰਭਾਵਿਤ ਹਿੱਸੇਦਾਰ ਦੀ ਭਾਲ ਹੈ। ਭਾਰਤ ਅਤੇ ਯੂ. ਕੇ. ਦੀ ਪਿੱਠਭੂਮੀ 'ਤੇ ਅਧਾਰਿਤ ਇਹ ਫ਼ਿਲਮ ਸਤੰਬਰ ਦੇ ਅੰਤ ਤੱਕ ਬਣਨੀ ਸ਼ੁਰੂ ਹੋਵੇਗੀ।



Archive

RECENT STORIES