Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਲਕਾਰ ਸਿੱਧੂ ਹੋਣਗੇ ਤਲਵੰਡੀ ਸਾਬੋ ਤੋਂ ‘ਆਪ’ ਉਮੀਦਵਾਰ?

Posted on July 26th, 2014



ਬਠਿੰਡਾ- ਲੋਕਸਭਾ ਚੋਣਾਂ ਦੌਰਾਨ ਕਾਮੇਡੀਅਨ ਭਗਵੰਤ ਮਾਨ ਨੇ ਪਾਰਟੀ ਨੂੰ ਵੱਡੀ ਲੀਡ ਨਾਲ ਜਿੱਤ ਕੀ ਦਵਾ ਦਿੱਤੀ ਹੈ, ਪਾਰਟੀ ਹਾਈਕਮਾਨ ਦੇ ਅੰਦਰ ਲੋਕ ਸਭਾ ਕਲਾਕਾਰਾਂ ਦਾ ਬੋਲਬਾਲਾ ਹੋ ਗਿਆ ਹੈ। ਇਸ ਤੋਂ ਪਹਿਲਾ ਭਗਵੰਤ ਮਾਨ ਦੇ ਕਹਿਣ ‘ਤੇ ਜੱਸੀ ਜਸਰਾਜ ਨੂੰ ਬਠਿੰਡਾ ਸੀਟ ਤੋਂ ਲੋਕ ਸਭਾ ਚੋਣ ਲੜਾਈ ਗਈ ਸੀ। ਹੁਣ ਪੰਜਾਬ ‘ਚ 2 ਮਿੰਟਾਂ ‘ਤੇ ਜ਼ਿਮਣੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਆਪਣੀ ਨੈਸ਼ਨਲ ਬਾਡੀ ਦੀ ਮੀਟਿੰਗ ਲਈ ਪੰਜਾਬ ਆਈ ਹੋਈ ਹੈ। ਇਨ੍ਹਾਂ ਸੀਟਾਂ ਦੇ ਉਮੀਦਵਾਰਾਂ ਦੀ ਚੋਣ ਵੀ ਹੋ ਰਹੀ ਹੈ।

ਸ਼ਨੀਵਾਰ ਨੂੰ ਕੇਜਰੀਵਾਲ ਜਦੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਮੱਥਾ ਟੇਕਣ ਆਏ ਤਾਂ ਪੰਜਾਬੀ ਗਾਇਕ ਬਲਕਾਰ ਸਿੱਧੂ ਦੀ ਨਜ਼ਦੀਕੀ ਬਹੁਤ ਕੁਝ ਬਿਆਨ ਕਰ ਗਈ। ਸੂਤਰਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਸਿਫਾਰਿਸ਼ ‘ਤੇ ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ ਇੱਥੋਂ ਚੋਣ ਲੜਾਇਆ ਜਾ ਸਕਦਾ ਹੈ। ਉਂਝ ਇਸ ਸੀਟ ਨੂੰ ਲੈ ਕੇ ਹੋਰ ਪੰਜਾਬੀ ਗਾਇਕ ਬੱਬੂ ਮਾਨ ਦਾ ਨਾਂ ਵੀ ਸੁਰਖੀਆਂ ‘ਚ ਆਇਆ ਸੀ। ਫਿਲਹਾਲ ਬਲਕਾਰ ਸਿੱਧੂ ਨੂੰ ਲੈ ਕੇ ਕੁਝ ਸਾਫ ਨਹੀਂ ਕੀਤਾ ਹੈ ਪਰ ਪਾਰਟੀ ਦੇ ‘ਕਲਾਕਾਰ ਪਿਆਰ’ ਨੂੰ ਲੈ ਕੇ ਆਮ ਵਰਕਰ ‘ਚ ਨਿਰਾਸ਼ਾ ਪਾਈ ਜਾ ਰਹੀ ਹੈ। ਪਾਰਟੀ ਪ੍ਰਮੁੱਖ ਕੇਜਰੀਵਾਲ ਇਸ ਗੱਲ ਤੋਂ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟਿਕਟ ਨਾ ਹਾਸਲ ਕਰਨ ਵਾਲੇ ਲੋਕ ਗਲਤ ਧਾਰਨਾ ਫੈਲਾ ਰਹੇ ਹਨ। 

ਪੰਜਾਬ ‘ਚ ਪਾਰਟੀ ਫੁੱਟ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੀ ਹੈ। ਚੋਣਾਂ ਦੌਰਾਨ ਜਲੰਧਰ ਅਤੇ ਚੋਣਾਂ ਤੋਂ ਬਾਅਦ ਲੁਧਿਆਣਾ, ਪਟਿਆਲਾ ਅਤੇ ਸੰਗਰੂਰ ‘ਚ ਉੱਠ ਰਹੇ ਵਿਰੋਧ ਤੋਂ ਬਾਅਦ ਜੇਕਰ ਫਿਰ ਕਲਾਕਾਰਾਂ ਨੇ ਹੀ ਚੋਣ ਦੀ ਕਮਾਨ ਸੰਭਾਲੀ ਤਾਂ ਇਸ ਦਾ ਅਸਰ ਪਾਰਟੀ ਨੂੰ ਜ਼ਿਮਣੀ ਚੋਣਾਂ ‘ਚ ਹੋ ਸਕਦਾ ਹੈ।



Archive

RECENT STORIES