Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਰੁਣ ਗਾਂਧੀ ਦੀ ਰਿਹਾਈ ਬਾਰੇ ਤਹਿਲਕਾ ਦਾ ਖੁਲਾਸਾ : ਪੁਲਸ, ਗਵਾਹ, ਵਕੀਲ, ਜੱਜ, ਸਭਨਾਂ ਨੂੰ ਨਾਲ ਮਿਲਾ ਲਿਆ ਸੀ

Posted on May 17th, 2013

<p>ਭਾਜਪਾ ਦੇ ਜਨਰਲ ਸਕੱਤਰ ਵਰੁਣ ਗਾਂਧੀ&nbsp;<br></p>

ਨਵੀਂ ਦਿੱਲੀ- ਭਾਜਪਾ ਦੇ ਜਨਰਲ ਸਕੱਤਰ ਵਰੁਣ ਗਾਂਧੀ ਆਪਣੇ ਵਿਰੁੱਧ ਇੱਕ ਭੜਕਾਊ ਭਾਸ਼ਣ ਦੇ ਮਾਮਲੇ ਵਿੱਚ ਉਂਝ ਹੀ ਬਰੀ ਨਹੀਂ ਹੋਏ, ਉਨ੍ਹਾਂ ਨੇ ਇਸ ਲਈ ਪੁਲਸ, ਵਕੀਲ, ਜੱਜ ਤੇ ਗਵਾਹਾਂ ਨੂੰ ਆਪਣੇ ਨਾਲ ਮਿਲਾਇਆ ਸੀ। ਕੇਸ ਪ੍ਰਭਾਵਤ ਕਰਨ ਲਈ ਆਪਣੀ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਵੀ ਕੰਮ ਕੀਤਾ। ਇਹ ਦੋਸ਼ ਤਹਿਲਕਾ ਮੈਗਜ਼ੀਨ ਨੇ ਲਗਾਏ ਹਨ ।

ਸਟਿੰਗ ਅਪਰੇਸ਼ਨ ਰਾਹੀ ਪਰਦਾ ਫਾਸ਼ ਕੀਤੀ ਰਿਕਾਰਡਿੰਗ ਵਿੱਚ ਵਰੁਣ ਗਾਂਧੀ ਨਾਲ ਜੁੜੇ ਕਈ ਵਿਅਕਤੀਆਂ ਦੀ ਗੱਲਬਾਤ ਦਰਜ ਹੈ। ਵਰੁਣ ਨੇ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਇੱਕ ਭਾਈਚਾਰੇ ਖਿਲਾਫ ਭੜਕਾਊ ਭਾਸ਼ਣ ਦਿੱਤਾ ਸੀ। ਉਨ੍ਹਾਂ ਖਿਲਾਫ ਉਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਬਰਖੇੜਾ ਥਾਣੇ ਵਿੱਚ ਤਿੰਨ ਕੇਸ ਦਰਜ ਹੋਏ ਸਨ। ਕੁਝ ਸਮੇਂ ਤੱਕ ਉਨ੍ਹਾਂ ਨੂੰ ਜੇਲ ਵਿੱਚ ਵੀ ਰਹਿਣਾ ਪਿਆ। ਫਿਰ ਜ਼ਮਾਨਤ ‘ਤੇ ਰਿਹਾ ਹੋ ਗਏ। ਬੀਤੀ ਚਾਰ ਮਈ ਨੂੰ ਪੀਲੀਭੀਤ ਦੀ ਅਦਾਲਤ ਨੇ ਉਨ੍ਹਾਂ ਖਿਲਾਫ ਕੋਈ ਸਬੂਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਰਿਹਾਅ ਕਰਨ ਦਾ ਫੈਸਲਾ ਸੁਣਾਇਆ। ਰਾਜ ਸਰਕਾਰ ਇਸਦੇ ਖਿਲਾਫ ਉਪਰਲੀ ਅਦਾਲਤ ਵਿੱਚ ਅਪੀਲ ਦੀ ਤਿਆਰੀ ਕਰ ਰਹੀ ਹੈ। ਹੁਣ ਤਹਿਲਕਾ ਦੇ ਸਟਿੰਗ ਅਪਰੇਸ਼ਨ ਤੋਂ ਪਤਾ ਲੱਗਾ ਹੈ ਕਿ ਉਸ ਨੇ ਇਸ ਦੇ ਲਈ ਸਾਰਿਆਂ ਨੂੰ ਨਾਲ ਮਿਲਾ ਲਿਆ ਸੀ ਤੇ ਇਸ ਮਕਸਦ ਲਈ ਆਪਣੀ ਪਾਰਟੀ ਭਾਜਪਾ ਦੇ ਉਮੀਦਵਾਰ ਦੇ ਵਿਰੋਧੀ ਉਮੀਦਵਾਰ ਦੀ ਮਦਦ ਵੀ ਕਰ ਦਿੱਤੀ ਸੀ।



Archive

RECENT STORIES