Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਾਨ ਦਲ ਵਲੋਂ ਛੇਤੀ ਹੀ ਸਰਬੱਤ ਖਾਲਸਾ ਸੱਦਣ ਦਾ ਐਲਾਨ

Posted on July 29th, 2014


ਚੰਡੀਗੜ੍ਹ- ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੂੰ ਕੰਮਕਾਰ ਰੋਕਣ ਦੇ ਹੁਕਮ ਖਿਲਾਫ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਅੰਮ੍ਰਿਤਸਰ ਨੂੰ ਬਗਾਵਤੀ ਸੁਰ ਅਲਾਪਦਿਆਂ ਕਿਹਾ ਹੈ ਕਿ ਅਜਿਹੇ ਜਥੇਦਾਰਾਂ ਨੂੰ ਕੌਮ ਦੇ ਅਹੁਦਿਆਂ ਤੋਂ ਫਾਰਗ ਕਰਨ ਦਾ ਸਮਾਂ ਆ ਗਿਆ ਹੈ।

ਪਾਰਟੀ ਦੇ ਮੁੱਖ ਬੁਲਾਰੇ ਅਤੇ ਸਿਆਸੀ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਵਲੋਂ ਪਾਰਟੀ ਦੇ ਬਿਆਨ ‘ਚ ਇਹ ਵੀ ਐਲਾਨ ਕੀਤਾ ਗਿਆ ਕਿ ਪਾਰਟੀ ਦੇ ਸਮੁੱਚੇ ਪੰਥ ਨਾਲ ਫੈਸਲਾ ਕਰਕੇ ਛੇਤੀ ਹੀ ਸਰਬੱਤ ਖਾਲਸਾ ਸੰਮੇਲਨ ਬੁਲਾਇਆ ਜਾਵੇਗਾ। ਬਿਆਨ ‘ਚ ਕਿਹਾ ਗਿਆ ਕਿ ਲੰਮੇ ਸਮੇਂ ਤੋਂ ਬਾਦਲ ਤੇ ਬਾਦਲ ਪਰਵਾਰ ਦੇ ਸਿਆਸੀ, ਪੱਖਪਾਤੀ ਅਤੇ ਮੀਰੀ-ਪੀਰੀ ਦੀ ਵਡਮੁੱਲੀ ਸੋਚ ਨੂੰ ਪਿੱਠ ਦੇ ਕੇ ਗੈਰ-ਸਿਧਾਂਤਕ ਤੌਰ ‘ਤੇ ਸਿਆਸਤਦਾਨਾਂ ਦੀ ਇੱਛਾਵਾਂ ਦੀ ਪੂਰਤੀ ਲਈ ਨਿਰੰਤਰ ਇਸ ਮਹਾਨ ਸੰਸਥਾ ਦੀ ਅਤੇ ਉਥੋਂ ਜਾਰੀ ਹੋਣ ਵਾਲੇ ਹੁਕਮਨਾਮਿਆਂ ਦੀ ਦੁਰਵਰਤੋਂ ਕਰਦੇ ਆ ਰਹੇ ਹਨ। ਬਾਦਲਾਂ ਦੀਆਂ ਗਲਤੀਆਂ ਕਾਰਨ ਹਰਿਆਣਾ ਸੂਬੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੇ ਮੁੱਦੇ ‘ਤੇ ਕੌਮ ਵਿੱਚ ਭਰਾ-ਮਾਰੂ ਜੰਗੂ ਨੂੰ ਉਤਸ਼ਾਹਿਤ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ ਐਸ ਜੀ ਪੀ ਸੀ ਦੀ ਧਾਰਮਿਕ ਸੰਸਥਾ ਦੀ ਦੁਰਵਰਤੋਂ ਕਰਦੇ ਹੋਏ ਜੋ 27 ਜੁਲਾਈ ਨੂੰ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ‘ਪੰਥਕ ਕਨਵੈਨਸ਼ਨ’ ਦੇ ਗੁੰਮਰਾਹਕੁੰਨ ਨਾਮ ‘ਤੇ ਇਕੱਠ ਰੱਖਿਆ ਸੀ, ਉਸ ਦਾ ਸਹੀ ਤੇ ਸਿਧਾਂਤਕ ਜਵਾਬ ਦੇਣ ਲਈ ਤੇ ਸਿੱਖ ਕੌਮ ਨੂੰ ਬਾਦਲਾਂ ਦੇ ਗੁਲਾਮ ਬਣ ਚੁੱਕੇ ਜਥੇਦਾਰ ਸਾਹਿਬਾਨ ਦੀਆਂ ਕਾਰਵਾਈਆਂ ਤੋਂ ਸੁਚੇਤ ਕਰਨ ਅਤੇ ਅਗਲੇ ਕੌਮੀ ਐਕਸ਼ਨ ਪ੍ਰੋਗਰਾਮ ਦਾ ਫੈਸਲਾ ਕਰਨ ਅਤੇ ਭਰਾਮਾਰੂ ਜੰਗ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 27 ਜੁਲਾਈ ਨੂੰ ਸਮੂਕ ਪੰਥਕ ਧਿਰਾਂ, ਸ਼ਖਸੀਅਤਾਂ, ਆਗੂਆਂ, ਬੁੱਧੀਜੀਵੀਆਂ ਆਦਿ ਦੀ ਸੋਚ ਦੀ ਤਰਜ਼ਮਾਨੀ ਕਰਦੇ ਹੋਏ ਅੰਮ੍ਰਿਤਸਰ ਵਿਖੇ ਹੀ ‘ਸਰਬੱਤ ਖਾਲਸਾ’ ਦਾ ਪ੍ਰੋਗਰਾਮ ਉਲੀਕਿਆ ਸੀ ਤਾਂ ਜੋ ਸਾਂਝੇ ਤੌਰ ‘ਤੇ ਸਭਨਾਂ ਦੀ ਪ੍ਰਵਾਨਗੀ ਨਾਲ ਫੈਸਲੇ ਕਰਕੇ ਕੌਮੀ ਤੌਰ ‘ਤੇ ਇਨ੍ਹਾਂ ਫੈਸਲਿਆਂ ਨੂੰ ਐਲਾਨਿਆ ਜਾ ਸਕੇ। ਹੁਣ ਉਹ ਛੇਤੀ ਹੀ ਸਰਬੱਤ ਖਾਲਸਾ ਕਰਨ ਦਾ ਸੱਦਾ ਦੇਣ ਵਾਲੇ ਹਨ।



Archive

RECENT STORIES