Posted on July 30th, 2014

ਪਟਿਆਲਾ- ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਗਲੋਬਲ ਪੱਧਰ 'ਤੇ ਵੱਖ-ਵੱਖ ਥਾਵਾਂ 'ਤੇ ਵਸੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਸਮੂਹ ਸ਼ਖਸੀਅਤਾਂ ਨੂੰ ਇਕ ਮੰਚ ਪ੍ਰਦਾਨ ਕਰਨ ਲਈ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਸਥਾਪਤ ਕੀਤੀ ਗਈ ਹੈ। ਮੌਜੂਦਾ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਅਲੂਮਨੀ ਰਿਲੇਸ਼ਨਜ਼ ਦੇ ਡੀਨ ਡਾ. ਗੁਰਨਾਮ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਕੋਲ ਪੰਜਾਬੀ ਯੂਨੀਵਰਸਿਟੀ ਵਿਚ ਬਤੌਰ ਅਧਿਆਪਕ, ਡੀਨ, ਮੈਂਬਰ ਸਿੰਡੀਕੇਟ, ਮੈਂਬਰ ਸੈਨੇਟ ਦਾ ਲੰਮਾ ਤਜਰਬਾ ਹੈ। ਇਸ ਤੋਂ ਇਲਾਵਾ ਆਪ ਦੇਸ਼ ਵਿਦੇਸ਼ ਦੀਆਂ ਯੂਨੀਵਰਸਿਟੀਆਂ ਨਾਲ ਬਤੌਰ ਪ੍ਰੋਫੈਸਰ ਜੁੜੇ ਹੋਏ ਹਨ। ਗੁਰਮਤਿ ਸੰਗੀਤ ਦੇ ਫਾਉਂਡਰ ਪ੍ਰੋਫੈਸਰ ਤੇ ਮੁਖੀ ਡਾ. ਗੁਰਨਾਮ ਸਿੰਘ ਦੀ ਗੁਰਮਤਿ ਦੀ ਅਕਾਦਮਿਕ ਸਥਾਪਤੀ ਅਤੇ ਗੁਰਮਤਿ ਸੰਗੀਤ ਦੀ ਵਿਸ਼ਵ ਪੱਧਰੀ ਪਛਾਣ ਬਣਾਉਣ ਵਿਚ ਮੋਹਰੀ ਭੂਮਿਕਾ ਹੈ।
ਡਾ. ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਵਿਸਥਾਰ ਲਈ ਅਗਸਤ ਦੇ ਪਹਿਲੇ ਹਫਤੇ ਟੋਰਾਂਟੋ ਅਗਸਤ ਦੇ ਦੂਸਰੇ ਹਫਤੇ ਐਡਮਿੰਟਨ, ਅਗਸਤ ਦੇ ਤੀਸਰੇ ਹਫਤੇ ਵੈਨਕੂਵਰ, ਅਗਸਤ ਦੇ ਚੌਥੇ ਹਫਤੇ ਕੈਲਗਰੀ ਪਹੁੰਚ ਕੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸ਼ਖਸੀਅਤਾਂ ਨਾਲ ਸੰਪਰਕ ਸਥਾਪਤ ਕਰਨਗੇ। ਇਸ ਫੇਰੀ ਦੌਰਾਨ ਡਾ. ਗੁਰਨਾਮ ਸਿੰਘ ਦਾ ਸੰਪਰਕ ਸੈਲ : 437-345-9255 ਅਤੇ ਈਮੇਲ drgnam@yahoo.com ਹੋਵੇਗਾ।
ਇਥੇ ਇਹ ਵਰਣਨਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ ਦੀ ਸਰਪ੍ਰਸਤੀ ਵਿਚ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦਾ ਬ੍ਰਿਟਿਸ਼ ਕੋਲੰਬੀਆ ਚੈਪਟਰ ਸਥਾਪਤ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਿਖੇ ਪੰਜਾਬੀ ਯੂਨੀਵਰਸਿਟੀ ਅਲੂਮਨੀ ਸਬੰਧੀ ਸੰਪਰਕ ਕਰਨ ਲਈ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਫੋਨ ਨੰ. 604-825-1550 ਅਤੇ ਪ੍ਰੋ. ਪਰਮਿੰਦਰ ਸਿੰਘ ਭਾਟੀਆ, ਫੋਨ ਨੰ. 604-657-7750 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਿਿੲਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਕੈਨੇਡਾ ਚੈਪਟਰ ਵਲੋਂ ਟੋਰਾਂਟੋ ਵਿਖੇ ਪੰਜਾਬੀ ਯੂਨੀਵਰਸਿਟੀ ਅਲੂਮਨੀ ਮੀਟ ਹੋਵੇਗੀ। ਜਿਸ ਸਬੰਧੀ ਸ. ਪਰਮਜੀਤ ਸਿੰਘ ਗਿੱਲ, ਫੋਨ ਨੰ. 416-910-5676 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਡਾ. ਗੁਰਨਾਮ ਸਿੰਘ ਅਨੁਸਾਰ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦਾ ਮਕਸਦ ਗਲੋਬਲ ਪੱਧਰ 'ਤੇ ਪੰਜਾਬੀ ਯੂਨੀਵਰਸਿਟੀ ਭਾਈਚਾਰੇ ਦਾ ਇਕ ਵੱਡਾ ਮੰਚ ਤਿਆਰ ਕਰਨਾ ਹੈ ਤਾਂ ਜੋ ਆਪਸੀ ਸਾਂਝ ਵਧਾਈ ਜਾਾ ਸਕੇ ਜਿਸ ਦਾ ਲਾਭ ਸਮੁੱਚੇ ਵਿਸ਼ਵ ਵਿਚ ਬੈਠੇ ਪੰਜਾਬੀ ਭਾਈਚਾਰੇ ਨੂੰ ਹੋ ਸਕੇ। ਉਨ੍ਹਾਂ ਦਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦਾ ਵਿਕਾਸ ਹੈ। ਇਸ ਉਦੇਸ਼ ਦੀ ਪੂਰਤੀ ਲਈ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਦੀ ਅਗਵਾਈ ਵਿਚ ਸਮੁੱਚੇ ਵਿਸ਼ਵ ਵਿਚ ਬੈਠੇ ਪੰਜਾਬੀਆਂ ਦੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਭਾਸ਼ਾ, ਸੰਗੀਤ ਅਤੇ ਸਭਿਆਚਾਰ ਨਾਲ ਜੋੜਨ ਲਈ ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਪ੍ਰੋਗਰਾਮ (Website : www.gurmatgyanonlinepup.com) ਆਰੰਭ ਕੀਤਾ ਗਿਆ ਹੈ ਜੋ ਇਸ ਦਿਸ਼ਾ ਵਿਚ ਇਕ ਵੱਡੀ ਸੇਵਾ ਹੈ। ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਪ੍ਰੋਗਰਾਮ ਦੇ ਅਮਰੀਕਾ ਅਤੇ ਕੈਨੇਡਾ ਵਿਖੇ ਵੱਖ-ਵੱਖ ਆਨ ਲਾਈਨ ਟੀਚਿੰਗ ਸੈਂਟਰ ਸਥਾਪਤ ਕੀਤੇ ਗਏ ਹਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026