Posted on July 31st, 2014

ਨਵੀਂ ਦਿੱਲੀ- ਅਮਰੀਕੀ ਸਰਕਾਰ ਨੇ ਪਹਿਲੀ ਵਾਰ ਆਪਣੀ ਸਾਲਾਨਾ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਰਿਪੋਰਟ 'ਚ 2002 ਦੇ ਗੁਜਰਾਤ ਕਤਲੇਆਮ 'ਚ ਨਰਿੰਦਰ ਮੋਦੀ ਨਾਲ ਸਬੰਧਿਤ ਸਾਰੇ ਅੰਸ਼ ਹਟਾ ਦਿੱਤੇ ਹਨ। ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਰਿਪੋਰਟ 2013 ਸੋਮਵਾਰ ਨੂੰ ਵਾਸ਼ਿੰਗਟਨ ਡੀ. ਸੀ. 'ਚ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਜਾਰੀ ਕੀਤੀ। ਕੈਰੀ ਨੇ ਭਾਰਤ ਯਾਤਰਾ ਤੋਂ 2 ਦਿਨ ਪਹਿਲਾਂ ਇਹ ਰਿਪੋਰਟ ਜਾਰੀ ਕੀਤੀ।
ਅਮਰੀਕਾ ਦੇ ਇਸ ਕਦਮ ਨੂੰ ਓਬਾਮਾ ਪ੍ਰਸ਼ਾਸਨ ਦੇ ਨਰਿੰਦਰ ਮੋਦੀ ਨਾਲ ਸਰਗਰਮ ਸਬੰਧ ਰੱਖਣ ਦੀ ਪ੍ਰਮੁੱਖ ਕੋਸ਼ਿਸ਼ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ। ਗੁਜਰਾਤ ਦੇ 2002 ਦੇ ਕਤਲੇਆਮ ਨੂੰ ਲੈ ਕੇ ਅਮਰੀਕਾ ਨੇ ਇਕ ਦਹਾਕੇ ਤੱਕ ਮੋਦੀ ਨੂੰ ਵੀਜ਼ਾ ਨਹੀਂ ਦਿੱਤਾ। ਮੋਦੀ ਨੂੰ ਵੀਜ਼ਾ ਨਾ ਦਿੱਤੇ ਜਾਣ ਨੂੰ ਲੈ ਕੇ ਅਮਰੀਕਾ ਅਤੇ ਐਨ. ਡੀ. ਏ. ਸਰਕਾਰ ਦਰਮਿਆਨ ਵਿਵਾਦ ਦੇ ਮੁੱਖ ਬਿੰਦੂ ਦੇ ਰੂਪ 'ਚ ਵੇਖਿਆ ਗਿਆ ਪਰ 2014 ਦੀਆਂ ਲੋਕ ਸਭਾ ਚੋਣਾਂ 'ਚ ਜਿੱਤ ਦੇ ਬਾਅਦ ਭਾਜਪਾ ਸੱਤਾ 'ਚ ਆਈ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ। ਇਸ ਦੇ ਬਾਅਦ ਅਮਰੀਕਾ 'ਤੇ ਦਬਾਅ ਵੱਧ ਗਿਆ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਰੇਲਵੇ ਕੋਚ ਨੂੰ ਸਾੜਨ ਅਤੇ ਉਸ ਦੇ ਬਾਅਦ ਗੁਜਰਾਤ 'ਚ ਹੋਈ ਹਿੰਸਾ ਨਾਲ ਮਾਮਲੇ ਵਿਚਾਰ ਅਧੀਨ ਰਹਿਣਗੇ। ਰਿਪੋਰਟ ਅਨੁਸਾਰ ਗੋਧਰਾ 'ਚ ਰੇਲ ਗੱਡੀ ਨੂੰ ਅੱਗ ਲਗਾਉਣ ਦਾ ਦੋਸ਼ ਮੁਸਲਮਾਨਾਂ 'ਤੇ ਹੈ। ਇਸ ਘਟਨਾ 'ਚ 58 ਲੋਕ ਮਾਰੇ ਗਏ ਸਨ। ਇਸ ਦੇ ਬਾਅਦ ਮੁਸਲਮਾਨ ਵਿਰੋਧੀ ਹਿੰਸਾ ਹੋਈ ਜਿਸ ਵਿਚ 790 ਮੁਸਲਮਾਨ ਅਤੇ 254 ਹਿੰਦੂ ਮਾਰੇ ਗਏ। ਪਹਿਲਾਂ ਰਿਪੋਰਟ 'ਚ ਇਨ੍ਹਾਂ ਗੱਲਾਂ ਦਾ ਜ਼ਿਕਰ ਸੀ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026