Posted on August 1st, 2014

ਤਲਵੰਡੀ ਸਾਬੋ- ਪ੍ਰੋ: ਬਲਜਿੰਦਰ ਕੌਰ ਤਲਵੰਡੀ ਸਾਬੋ ਦੇ ਇਕ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇਹ ਉਹ ਪਰਿਵਾਰ ਹੈ, ਜਿਸਨੇ ਹਰ ਦਰਦ ਆਪਣੇ ਪਿੰਡੇ 'ਤੇ ਝੱਲਿਆ। ਬਲਜਿੰਦਰ ਦੇ ਚਾਚਾ ਜੀ ਭਾਈ ਸੁਖਪਾਲ ਸਿੰਘ ਪਾਲਾ ਬੱਬਰ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਹਨ, ਜਿਨ੍ਹਾਂ ਨੂੰ ਅੱਜ ਵੀ ਤਲਵੰਡੀ ਸਾਬੋ ਦੇ ਪਿੰਡਾਂ ਵਿਚ ਬੜੇ ਮਾਣ-ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।
ਪ੍ਰੋ: ਬਲਜਿੰਦਰ ਕੌਰ ਦੇ ਪਿਤਾ ਸ. ਦਰਸ਼ਨ ਸਿੰਘ ਜਗ੍ਹਾ ਰਾਮਤੀਰਥ ਪਿੰਡ ਦੇ ਨਿਰਵਿਰੋਧ ਸਰਪੰਚ ਰਹਿ ਚੁੱਕੇ ਹਨ ਪਰ ਉਸ ਸਮੇ ਬੇਅੰਤ ਸਿੰਹੁ ਦੇ ਸਰਕਾਰ ਨੇ ਉਨ੍ਹਾਂ 'ਤੇ ਟਾਡਾ ਤਹਿਤ ਕੇਸ ਬਣਾ ਕੇ 3 ਸਾਲ ਤੱਕ ਜ਼ਬਰਨ ਜੇਲ੍ਹ ਵਿੱਚ ਡੱਕੀ ਰੱਖਿਆ। ਉਸ ਦੌਰਾਨ ਪਰਿਵਾਰ ਨੇ ਪ੍ਰੋ: ਬਲਜਿੰਦਰ ਕੌਰ ਦੀ ਸਿੱਖਿਆ ਨੂੰ ਮੁੱਖ ਰੱਖਕੇ ਇਨ੍ਹਾਂ ਨੂੰ ਕਿਰਪਾਲ ਸਾਗਰ ਅਕੈਡਮੀ ਰਾਹੋਂ ਨਵਾਂਸ਼ਹਿਰ ਦਾਖਲ ਕਰਵਾਇਆ ਕਿਉਂਕਿ ਪੁਲਿਸ ਲਗਾਤਾਰ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ। ਉਸ ਸਮੇ ਪ੍ਰੋ: ਬਲਜਿੰਦਰ ਕੌਰ ਦੇ ਦਾਦੀ ਜੀ ਮਾਤਾ ਮਲਕੀਤ ਕੌਰ ਨੂੰ ਪੰਥਕ ਜਥੇਬੰਦੀਆ ਵਲੋ ਸ਼ਰੋਮਣੀ ਕਮੇਟੀ ਦੀ ਚੋਣ ਲੜਾਈ ਗਈ। ਇਸਤੋ ਬਾਅਦ ਇਨ੍ਹਾਂ ਦੇ ਪਿਤਾ ਭਾਈ ਦਰਸ਼ਨ ਸਿੰਘ ਨੇ 2007 ਵਿਚ ਅਸੰਬਲੀ ਤੇ 2012 ਵਿੱਚ ਸ਼ਰੋਮਣੀ ਕਮੇਟੀ ਦੀ ਚੋਣ ਲੜੀ।
ਸ਼ਰੋਮਣੀ ਕਮੇਟੀ ਦੀ ਚੋਣ ਵਿਚ ਦਰਸ਼ਨ ਸਿੰਘ ਜਗ੍ਹਾ ਰਾਮਤੀਰਥ ਸਿਰਫ 1200 ਵੋਟਾਂ ਦੇ ਮਾਮੂਲੀ ਫ਼ਰਕ ਨਾਲ ਬਾਦਲ ਦਲ ਦੇ ਉਮੀਦਵਾਰ ਤੋ ਹਾਰ ਗਏ। ਇਨ੍ਹਾਂ ਚੋਣਾਂ ਵਿੱਚ ਪ੍ਰੋ: ਬਲਜਿੰਦਰ ਕੌਰ ਨੇ ਚੋਣਾਂ ਦੀ ਵਾਗਡੋਰ ਸੰਭਾਲੀ ਸੀ ।
ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤਲਵੰਡੀ ਸਾਬੋ ਤੋ ਬਾਅਦ ਪੰਜਾਬੀ ਯੂਨਿਵਰਸਿਟੀ ਤੋ ਮਾਸਟਰ ਡਿਗਰੀ ਅੰਗਰੇਜੀ ਵਿੱਚ ਕਰਨ ਤੋ ਬਾਅਦ ਇੱਕ ਸਾਲ ਬਤੌਰ ਇੰਗਲਿਸ਼ ਪ੍ਰੋਫੈਸਰ ਬੈਲਜੀਅਮ ਦੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਤੋਂ ਬਾਅਦ ਵਾਪਸ ਵਤਨ ਪਰਤ ਕੇ ਹੁਣ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਵਿਚ ਸੇਵਾਵਾਂ ਨਿਭਾਅ ਰਹੇ ਹਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026